ਨਵੀਂ ਦਿੱਲੀ— ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਅੱਜ ਸੰਸਦ 'ਚ ਕੇਂਦਰੀ ਬਜਟ 2022 ਪੇਸ਼ ਕੀਤਾ|ਜਿਸ 'ਚ ਵਿੱਤ ਮੰਤਰੀ ਸੀਤਾਰਮਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰਦੇ ਹੋਏ 60 ਲੱਖ ਨਵੀਆਂ ਨÏਕਰੀਆਂ ਦਾ ਐਲਾਨ ਕੀਤਾ ਹੈ| ਵਿੱਤ ਮੰਤਰੀ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਤਹਿਤ 16 ਲੱਖ ਨੌਕਰੀਆਂ ਮਿਲਣਗੀਆਂ, ਜਦਕਿ ਮੇਕ ਇਨ ਇੰਡੀਆ ਤਹਿਤ 60 ਲੱਖ ਨੌਕਰੀਆਂ ਆਉਣਗੀਆਂ|
ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਅਰ 2-3 ਸ਼ਹਿਰਾਂ ਦੇ ਵਿਕਾਸ ਲਈ ਕੰਮ ਅੱਜੇ ਚੱਲ ਰਿਹਾ ਹੈ|2047 ਤੱਕ ਦੇਸ਼ ਦੀ ਅੱਧੀ ਆਬਾਦੀ ਸ਼ਹਿਰਾਂ ਵਿੱਚ ਰਹੇਗੀ, ਜਦਕਿ ਈ.ਵੀ.ਐੱਸ. ਲਈ ਬੈਟਰੀ ਸਵੈਪਿੰਗ ਨੀਤੀ ਲਿਆਏਗੀ| ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ|
ਇਸ ਨਾਲ ਹੀ ਬੈਟਰੀਆਂ ਲਈ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰੇਗਾ¢ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਕਾਗਜ਼ ਰਹਿਤ ਈ-ਬਿੱਲ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ¢ ਮੰਤਰਾਲਿਆਂ ਦੇ ਵੈਂਡਰਾਂ ਲਈ ਈ-ਬਿੱਲ ਲਿਆਂਦਾ ਗਿਆ ਹੈ|
ਇਸ ਤੋਂ ਇਲਾਵਾ ਵਿਦੇਸ਼ ਯਾਤਰਾ ਨੂੰ ਉਤਸ਼ਾਹਿਤ ਕਰਦੇ ਹੋਏ ਸਰਕਾਰ ਨੇ 2022-23 ਤੱਕ ਈ-ਪਾਸਪੋਰਟ ਜਾਰੀ ਕਰਨ ਦਾ ਐਲਾਨ ਕੀਤਾ ਹੈ| ਸ਼ਹਿਰੀ ਖੇਤਰ ਦੇ ਵਿਕਾਸ ਲਈ 250 ਕਰੋੜ ਰੁਪਏ ਦੀ ਵੰਡ ਨਾਲ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਜਾਣਗੇ| ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਕ੍ਰਿਪਟੋਕਰੰਸੀ ਨੂੰ ਤੋਹਫ਼ੇ ਵਜੋਂ ਦਿੱਤਾ ਜਾਂਦਾ ਹੈ, ਤਾਂ ਹੁਣ ਤੋਹਫ਼ਾ ਲੈਣ ਵਾਲੇ ਨੂੰ ਇਸ 'ਤੇ ਟੈਕਸ ਦੇਣਾ ਪਵੇਗਾ|
ਆਰ.ਬੀ.ਆਈ. 2023 'ਚ ਡਿਜੀਟਲ ਕਰੰਸੀ ਲਾਂਚ ਕਰੇਗਾ¢ ਸਰਕਾਰ ਡਿਜੀਟਲ ਅਸੈਟ ਟ੍ਰਾਂਸਫਰ ਤੋਂ ਹੋਣ ਵਾਲੀ ਆਮਦਨ 'ਤੇ 30% ਟੈਕਸ ਲਗਾਏਗੀ|
Get the latest update about Finance Minister of india, check out more about truescoop, truescoopnews, Nirmala Sitharaman & Budget 2022
Like us on Facebook or follow us on Twitter for more updates.