Budget 2022: ਵਿੱਤ ਮੰਤਰੀ ਵੱਲੋਂ ਬਜਟ 'ਚ ਟੈਕਸ ਸਲੈਬ ਵਿੱਚ ਨਹੀਂ ਕੋਈ ਬਦਲਾਅ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੰਗਲਵਾਰ ਨੂੰ ਆਮ ਬਜਟ 2022 ਵਿੱਚ ਟੈਕਸਦਾਤਾਵਾਂ ਨੂੰ ਸਭ ਤੋਂ ਵੱਧ ਨਿਰਾਸ਼ ਕੀਤਾ ਹੈ| ਦੱਸ ਦਈਏ ਕਿ ਦੇਸ਼ ਦੇ ਲੱਗਭਗ 6 ਕਰੋੜ ਟੈਕਸਦਾਤਾ, ਜੋ ਸਿੱਧੇ ਟੈਕਸ ਦਾ ਭੁਗਤਾਨ ਕਰਦੇ ਹਨ, ਉਮੀਦ ਸੀ ਕਿ ਮਹਾਮਾਰੀ ਕਾਰਨ ਹੋਏ ਸਦਮੇ ਨੂੰ ਦੂਰ ਕਰਨ ਲਈ ਬਜਟ ਵਿੱਚ ਕੁਝ ਰਾਹਤ ਮਿਲੇਗੀ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੰਗਲਵਾਰ ਨੂੰ  ਆਮ ਬਜਟ 2022 ਵਿੱਚ ਟੈਕਸਦਾਤਾਵਾਂ  ਨੂੰ ਸਭ ਤੋਂ ਵੱਧ ਨਿਰਾਸ਼ ਕੀਤਾ ਹੈ| ਦੱਸ ਦਈਏ ਕਿ ਦੇਸ਼ ਦੇ ਲੱਗਭਗ 6 ਕਰੋੜ ਟੈਕਸਦਾਤਾ, ਜੋ ਸਿੱਧੇ ਟੈਕਸ ਦਾ ਭੁਗਤਾਨ ਕਰਦੇ ਹਨ, ਉਮੀਦ ਸੀ ਕਿ ਮਹਾਮਾਰੀ ਕਾਰਨ ਹੋਏ ਸਦਮੇ ਨੂੰ  ਦੂਰ ਕਰਨ ਲਈ ਬਜਟ ਵਿੱਚ ਕੁਝ ਰਾਹਤ ਮਿਲੇਗੀ| ਦੱਸ ਦਈਏ ਕਿ ਟੈਕਸਦਾਤਾਵਾਂ ਨੂੰ  ਨਵੇਂ ਟੈਕਸ ਸਲੈਬ ਵਿੱਚ ਕੁਝ ਰਾਹਤ ਦੇਣ ਦੀ ਉਮੀਦ ਸੀ| ਦਰਅਸਲ, ਬਜਟ 2020 ਵਿੱਚ  ਆਏ ਨਵੇਂ ਟੈਕਸ ਸਲੈਬ ਵਿੱਚ ਸਰਕਾਰ ਨੇ 70 ਤਰ੍ਹਾਂ ਦੀਆਂ ਟੈਕਸ ਛੋਟਾਂ ਨੂੰ  ਖਤਮ ਕਰਕੇ ਆਪਣੀਆਂ ਦਰਾਂ  ਵਿੱਚ ਕਟੌਤੀਕੀਤੀ ਸੀ| ਹਾਲਾਂਕਿ, ਇਸ ਦਾ ਲਾਭ ਸਿਰਫ 20 ਲੱਖ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ  ਪ੍ਰਾਪਤ ਹੈ| ਇਹੀ ਕਾਰਨ ਸੀ ਕਿ 2021-22 ਵਿੱਚ ਇਨਕਮ ਟੈਕਸ ਰਿਟਰਨ ਭਰਨ ਵਾਲੇ  ਟੈਕਸਦਾਤਾਵਾਂ ਵਿੱਚੋਸਿਰਫ਼ 5 ਫੀਸਦੀ ਨੇ ਹੀ ਨਵੀਂ ਸਲੈਬ ਦੀ ਚੋਣ ਕੀਤੀ| ਫਿਲਹਾਲ ਸਰਕਾਰ ਨੇ ਨਵੇਂ ਅਤੇ  ਪੁਰਾਣੇ ਟੈਕਸ ਸਲੈਬਾਂ ਨੂੰ  ਪਹਿਲਾਂ ਵਾਂਗ ਹੀ ਬਰਕਰਾਰ ਰੱਖਿਆ ਹੈ|

ਵਰਕ ਫਰੋਮ ਹੋਮ ਦੇ ਖਰਚਿਆਂ 'ਤੇ ਛੋਟ ਦੀ ਸੀ ਉਮੀਦ

ਟੈਕਸਦਾਤਾਵਾਂ ਨੂੰ  ਮਹਾਂਮਾਰੀ ਦÏਰਾਨ ਘਰ ਤੋਂ ਕੰਮ ਕਾਰਨ ਵਧੇ ਹੋਏ ਖਰਚੇ 'ਤੇ ਟੈਕਸ ਛੋਟ ਮਿਲਣ ਦੀ ਉਮੀਦ  ਸੀ, ਪਰ ਵਿੱਤ ਮੰਤਰੀ ਨੇ ਇਸ ਨੂੰ  ਠੁਕਰਾ ਦਿੱਤਾ ਅਤੇ ਤਨਖਾਹ ਵਾਲੇ ਵਿਅਕਤੀ ਨੂੰ  ਉਸ ਦੇ ਹਾਲਾਤਾਂ 'ਤੇ ਛੱਡ ਦਿੱਤਾ| ਇਸ ਤੋਂ ਇਲਾਵਾ ਲੋਕਾਂ ਨੇ ਦਫ਼ਤਰ ਤੋਂ ਮਿਲਣ ਵਾਲੇ ਕਈ ਤਰ੍ਹਾਂ ਦੇ ਭੱਤਿਆਂ 'ਤੇ ਟੈਕਸ ਛੋਟ ਦੀ ਆਸ ਰੱਖੀ ਹੋਈ ਸੀ, ਜੋ ਪੂਰੀ ਨਹੀਂ ਹੋ ਸਕੀ |

ਨਵੇਂ ਟੈਕਸ ਸਲੈਬ ਵਿੱਚ ਹੋਮ ਲੋਨ ਲਿਆਉਣ ਦੀ ਸੀ ਗੁਜਾਇਸ਼

'Income Tex' ਮਾਹਿਰਾਂ ਅਤੇ ਟੈਕਸਦਾਤਾਵਾਂ ਨੂੰ  ਉਮੀਦ ਸੀ ਕਿ ਸਰਕਾਰ ਨਵੇਂ ਟੈਕਸ ਸਲੈਬ 'ਚ ਹੋਮ ਲੋਨ 'ਤੇ ਟੈਕਸ ਛੋਟ ਨੂੰ  ਸ਼ਾਮਲ ਕਰੇਗੀ| ਅਸਲ ਵਿੱਚ, ਆਮਦਨ ਟੈਕਸ ਦੀ ਧਾਰਾ 24ਬੀ ਦੇ ਤਹਿਤ 2 ਲੱਖ ਰੁਪਏ ਅਤੇ ਹੋਮ ਲੋਨ 'ਤੇ  ਭੁਗਤਾਨ ਕੀਤੇ ਵਿਆਜ 'ਤੇ 80ਸੀ ਦੇ ਤਹਿਤ 1.5 ਲੱਖ ਰੁਪਏ ਦੀ ਟੈਕਸ ਛੋਟ ਦੀ ਆਗਿਆ ਹੈ| ਜੇਕਰ ਇਸ 3.5 ਲੱਖ ਟੈਕਸ ਛੋਟ ਨੂੰ  ਨਵੇਂ ਸਲੈਬ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਵੱਡੀ ਗਿਣਤੀ ਵਿੱਚ ਟੈਕਸਦਾਤਾ ਨਵੀਂ ਟੈਕਸ ਪ੍ਰਣਾਲੀ ਨੂੰ  ਅਪਣਾਉਣ ਵੱਲ ਵੱਧ ਸਕਦੇ ਹਨ|

ਵਿੱਤ ਮੰਤਰੀ ਵੱਲੋਂ ਟੈਕਸਦਾਤਾਵਾਂ ਨੂੰ  ਇਹ ਰਾਹਤਾਂ

1. ਕਾਰਪੋਰੇਟ ਸਰਚਾਰਜ 12 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਗਿਆ ਹੈ|

2. ਕਾਰੋਬਾਰੀ ਖਰਚਿਆਂ 'ਤੇ ਸਿਹਤ ਅਤੇ ਸਿੱਖਿਆ ਸਰਚਾਰਜ ਤੋਂ ਛੋਟ ਮਿਲੀ ਹੈ|

3. ਲੰਬੀ ਮਿਆਦ ਦੇ ਪੂੰਜੀ ਲਾਭ ਦੇ ਰੂਪ ਵਿੱਚ ਕਮਾਈ ਕੀਤੀ ਆਮਦਨ 'ਤੇ ਸਰਚਾਰਜ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਵੇਗਾ|

4. ਦੋ ਸਾਲਾਂ ਲਈ ਇਨਕਮ ਟੈਕਸ ਰਿਟਰਨ ਵਿੱਚ ਸੋਧ ਲਈ ਛੋਟ ਹੋਵੇਗੀ ਅਤੇ ਬਕਾਇਆ ਟੈਕਸ ਭਰਿਆ ਜਾ ਸਕਦਾ ਹੈ|

5. 1 ਤੋਂ 10 ਕਰੋੜ ਤੱਕ ਦੀਆਂ ਸਹਿਕਾਰੀ ਸਭਾਵਾਂ 'ਤੇ ਸਰਚਾਰਜ 12 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਗਿਆ ਹੈ|

6. ਨਵੀਂ ਪੈਨਸ਼ਨ ਸਕੀਮ ਐੱਨ.ਪੀ.ਐੱਸ. 'ਚ ਰੁਜ਼ਗਾਰਦਾਤਾ ਦੇ ਯੋਗਦਾਨ 'ਤੇ ਟੈਕਸ ਛੋਟ ਨੂੰ  ਯੋਗਦਾਨ ਦੇ 10 

ਫੀਸਦੀ ਤੋਂ ਵਧਾ ਕੇ 14 ਫੀਸਦੀ ਕਰ ਦਿੱਤਾ ਗਿਆ ਹੈ|

Get the latest update about truescoopnews, check out more about Nirmala Sitharaman, truescoop, Budget 2022 & Finance Minister of india

Like us on Facebook or follow us on Twitter for more updates.