ਬਜਟ 2023: ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ? ਔਰਤਾਂ, ਨੌਜਵਾਨਾਂ ਨੂੰ ਕਿਵੇਂ ਮਿਲੇਗਾ ਫਾਇਦਾ

ਆਮ ਬਜਟ ਦੇ ਐਲਾਨਾਂ ਤਹਿਤ ਹੁਣ ਔਰਤਾਂ ਨੂੰ 2 ਲੱਖ ਰੁਪਏ ਤੱਕ ਦੀ ਬਚਤ 'ਤੇ 7.5 ਫੀਸਦੀ ਵਿਆਜ ਮਿਲੇਗਾ...

ਅੱਜ ਵਿਤ ਮੰਤਰੀ ਨਿਰਮਲ ਸੀਤਾਰਮਨ ਨੇ ਬਜਟ 2023 ਪੇਸ਼ ਕੀਤਾ ਹੈ ਜਿਸ 'ਚ ਨੌਜਵਾਨਾਂ ਔਰਤਾਂ ਅਤੇ ਮਿਡਲ ਕਲਾਸ ਦੇ ਲਈ ਵੱਡੇ ਐਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਰੇਲਵੇ, ਖੇਤੀਬਾੜੀ ਆਦਿ ਨੂੰ ਵੀ ਵੱਡੇ ਬਜਟ ਦੇ ਅੰਦਰ ਰੱਖਿਆ ਗਿਆ ਹੈ। ਬਜਟ 2023 ਦਾ ਸਭ ਤੋਂ ਵੱਡੇ ਐਲਾਨ ਦੇ ਤਹਿਤ 7 ਲੱਖ ਤੱਕ ਦੀ ਇਨਕਮ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। ਆਮ ਬਜਟ ਦੇ ਐਲਾਨਾਂ ਤਹਿਤ ਹੁਣ ਔਰਤਾਂ ਨੂੰ 2 ਲੱਖ ਰੁਪਏ ਤੱਕ ਦੀ ਬਚਤ 'ਤੇ 7.5 ਫੀਸਦੀ ਵਿਆਜ ਮਿਲੇਗਾ। ਇਸ ਤੋਂ ਇਲਾਵਾ 157 ਨਵੇਂ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ। ਸਾਈਕਲ ਅਤੇ ਸਕੂਟੀ ਵੀ ਸਸਤੀ ਹੋਵੇਗੀ। ਹਾਲਾਂਕਿ ਇਸ ਬਜਟ 2023 'ਚ ਸੋਨੇ ਅਤੇ ਚਾਂਦੀ ਦੀ ਦਰਾਮਦ 'ਤੇ ਟੈਕਸ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਗਰਟ 'ਤੇ ਟੈਕਸ ਵਧਾ ਦਿੱਤਾ ਗਿਆ ਹੈ। 

ਅਜਿਹੇ 'ਚ ਜਾਣੋ 2023 ਦੇ ਬਜਟ ਦੀਆਂ ਅਹਿਮ ਗੱਲਾਂ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੇ ਘਰ, ਪਰਿਵਾਰ, ਰਸੋਈ ਅਤੇ ਜੇਬ 'ਤੇ ਪੈ ਸਕਦਾ ਹੈ-

ਕੀ ਹੋਇਆ ਸਸਤਾ 
ਇਲੈਕਟ੍ਰਿਕ ਵਾਹਨ, ਖਿਡੌਣੇ, ਸਾਈਕਲ, ਆਟੋਮੋਬਾਈਲ, ਦੇਸੀ ਮੋਬਾਈਲ ਸਸਤੇ ਹੋਣਗੇ। ਕੈਮਰਾ ਲੈਂਸ, ਲਿਥੀਅਮ ਆਇਨ ਬੈਟਰੀ, LED ਟੀਵੀ ਕਿਫਾਇਤੀ ਹੈ। ਔਨਲਾਈਨ ਗੇਮਾਂ ਸਸਤੀਆਂ. ਬਲੈਂਡਡ ਸੀਐਨਜੀ ਜੀਐਸਟੀ ਤੋਂ ਬਾਹਰ, ਕੀਮਤ ਘਟੇਗੀ। ਬਾਇਓ ਗੈਸ ਨਾਲ ਸਬੰਧਤ ਚੀਜ਼ਾਂ ਸਸਤੀਆਂ ਹੋਣਗੀਆਂ।

ਕੀ ਹੋਇਆ ਮਹਿੰਗਾ 
ਚਿਮਨੀ, ਸਿਗਰਟ, ਸੋਨਾ, ਚਾਂਦੀ, ਪਲੈਟੀਨਮ ਮਹਿੰਗਾ। ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ।

ਨੌਜਵਾਨਾਂ ਨੂੰ ਫਾਇਦਾ 
47 ਲੱਖ ਨੌਜਵਾਨਾਂ ਲਈ 'ਪੈਨ ਇੰਡੀਆ ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ' ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ 3 ਸਾਲ ਲਈ ਭੱਤਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਕੂਲਾਂ ਵਿੱਚ 38,800 ਨੌਕਰੀਆਂ ਦਿੱਤੀਆਂ ਜਾਣਗੀਆਂ। 3 ਸਾਲਾਂ ਵਿੱਚ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕ ਅਤੇ ਸਟਾਫ਼ ਤਾਇਨਾਤ ਕੀਤਾ ਜਾਵੇਗਾ। 2014 ਤੋਂ ਬਣੇ 157 ਮੈਡੀਕਲ ਕਾਲਜਾਂ ਦੇ ਨਾਲ-ਨਾਲ 157 ਨਰਸਿੰਗ ਕਾਲਜ ਖੋਲ੍ਹੇ ਜਾਣਗੇ।


ਔਰਤਾਂ ਨੂੰ  ਫਾਇਦਾ 
ਬਜਟ 2023 ਦੇ ਤਹਿਤ ਔਰਤਾਂ ਲਈ ਮਹਿਲਾ ਸਨਮਾਨ ਬੱਚਤ ਯੋਜਨਾ ਲਿਆਂਦੀ ਜਾਵੇਗੀ। ਜਿਸ ਤੇ 2 ਲੱਖ ਰੁਪਏ ਤੱਕ ਦੀ ਬਚਤ 'ਤੇ 7.5% ਵਿਆਜ ਮਿਲੇਗਾ।

ਬਜ਼ੁਰਗਾਂ ਨੂੰ ਫਾਇਦਾ 
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ ਵਿਆਜ ਦਰ 7.5 ਤੋਂ ਵਧਾ ਕੇ 8% ਕਰ ਦਿੱਤੀ ਗਈ ਹੈ। ਇਸ ਸਕੀਮ ਵਿੱਚ ਨਿਵੇਸ਼ ਦੀ ਸੀਮਾ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ।

ਪੈਨ ਬਣਿਆ ਰਾਸ਼ਟਰੀ ਪਛਾਣ ਪੱਤਰ 
ਪੈਨ ਕਾਰਡ ਨੂੰ ਹੁਣ ਰਾਸ਼ਟਰੀ ਪਛਾਣ ਪੱਤਰ ਵਜੋਂ ਜਾਣਿਆ ਜਾਵੇਗਾ। ਹੁਣ ਤੱਕ ਪੈਨ ਕਾਰਡ ਦੀ ਵਰਤੋਂ ਟੈਕਸ ਭਰਨ ਲਈ ਕੀਤੀ ਜਾਂਦੀ ਸੀ। ਕੇਵਾਈਸੀ ਪ੍ਰਕਿਰਿਆ ਆਸਾਨ ਹੋਵੇਗੀ।

Get the latest update about CENTER BUDGET 2023, check out more about BUDGET SEASON 2023, NIRMALA SITHARAMAN BUDGET, BUDGET 2023 BIG ANNOUNCEMENTS & BUDGET 2023

Like us on Facebook or follow us on Twitter for more updates.