ਬਜਟ ਸ਼ੈਸਨ 2022: ਜਾਣੋ ਵਿਧਾਨ ਸਭਾ 'ਚ ਕਿਹੜੇ ਕਿਹੜੇ ਮੁੱਦਿਆਂ ਤੇ ਬੋਲੇ ਸੀਐੱਮ ਮਾਨ

ਆਪਣੇ ਭਾਸ਼ਣ 'ਚ ਪੰਜਾਬ ਦੇ ਲੋਕਾਂ ਦੀਆਂ ਉਮੀਦ ਤੇ ਖੜ੍ਹਾ ਉਤਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹੀ। ਉਨ੍ਹਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਭ੍ਰਿਸ਼ਟਾਚਾਰ, ਸਕੂਲ ਸੁਧਾਰ, ਸੇਵਾ ਕੇਂਦਰ, ਗੈਂਗਸ੍ਟਰਵਾਦ, ਆਦਿ ਮੁਦਿਆਂ ਬਾਰੇ ਬੋਲਿਆ...

ਅੱਜ ਬਜਟ ਸ਼ੈਸਨ 2022 ਦੇ ਦੂਜੇ ਦਿਨ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਬੋਲਦਿਆਂ 15 ਦੇ ਨੇੜੇ ਮੁਦਿਆਂ ਤੇ ਗੱਲ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਪੰਜਾਬ ਦੇ ਲੋਕਾਂ ਦੀਆਂ ਉਮੀਦ ਤੇ ਖੜ੍ਹਾ ਉਤਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹੀ। ਉਨ੍ਹਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਭ੍ਰਿਸ਼ਟਾਚਾਰ, ਸਕੂਲ ਸੁਧਾਰ, ਸੇਵਾ ਕੇਂਦਰ, ਗੈਂਗਸ੍ਟਰਵਾਦ, ਆਦਿ ਮੁਦਿਆਂ ਬਾਰੇ ਬੋਲਿਆ। 
ਭਾਸ਼ਣ ਦੌਰਾਨ ਕਹੀਆਂ ਗਈਆਂ ਅਹਿਮ ਗੱਲਾਂ 
* ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। 
*ਉਨ੍ਹਾਂ ਕਿਹਾ ਕਿ ਨਾ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਜਾਣਗੇ ਤੇ ਨਾ ਹੀ ਫੌਕੇ ਵਾਅਦੇ ਕੀਤੇ ਜਾਣਗੇ। ਕਰਪਸ਼ਨ ਖਿਲਾਫ ਹੁਣ ਤੱਕ 47 ਗ੍ਰਿਫਤਾਰੀਆਂ ਹੋਇਆ ਹਨ।    
* 'ਇਕ ਵਿਧਾਇਕ ਇਕ ਪੈਨਸ਼ਨ' ਸਰਕਾਰ ਦੁਆਰਾ ਚੁੱਕਿਆ ਗਿਆ ਇਕ ਮਿਸਾਲੀ ਕਦਮ ਹੈ। 
*ਪਿੱਛਲੇ 100 ਦਿਨਾਂ 'ਚ ਸਰਕਾਰ ਨੇ ਅਹਿਮ ਫੈਸਲੇ ਲਏ ਹਨ।
*ਸੇਵਾ ਕੇਂਦਰਾਂ 'ਚ 122 ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ।  
*ਪੰਜਾਬ ਦੇ ਸਕੂਲਾਂ 'ਚ ਸੁਧਾਰ ਕੀਤਾ ਜਾਵੇਗਾ। ਅਧਿਆਪਕ ਕੇਵਲ ਬੱਚਿਆਂ ਨੂੰ ਪੜ੍ਹਾਉਣ ਦਾ ਹੀ ਕੰਮ ਕਰਨਗੇ। ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਜਾਵੇਗਾ।  
* ਪੰਜਾਬ 'ਚ ਗੈਂਗਸ੍ਟਰਵਾਦ ਨੂੰ ਖਤਮ ਕਰਨ ਲਈ AGTF ਦਾ ਗਠਨ ਕੀਤਾ ਗਿਆ। ਆਉਣ ਵਾਲੇ ਸਮੇਂ 'ਚ ਜੇਲ੍ਹਾਂ ਨੂੰ ਅਤਿ ਸੁਰੱਖਿਅਤ ਜੇਲ੍ਹਾਂ ਵਜੋਂ ਵਿਕਸਿਤ ਕੀਤਾ ਜਾਵੇਗਾ।  
*ਕਾਲਜ ਯੂਨੀਵਰਸਿਟੀਆਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਆਈ ਆਈ ਟੀ ਨਾਲ ਜੁੜੇ 44 ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ।  
* ਪੰਜਾਬ 'ਚ 25 ਹਜਾਰ ਘਰ ਬਣਾਏ ਜਾਣਗੇ।
*75 ਮੁੱਹਲਾ ਕਲੀਨਿਕ ਖੋਲ੍ਹੇ ਜਾਣਗੇ।  
*ਮੂੰਗੀ ਤੇ 7275 ਰੁਪਏ MSP ਦਿੱਤੀ ਜਾ ਰਹੀ ਹੈ। 
*ਪੰਜਾਬ 'ਚ ਵਧੀਆ ਸਟੇਡੀਅਮ ਬਣਾਏ ਜਾਣ ਦੀ ਜਰੂਰਤ ਹੈ।  
* ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਿਤੇ ਜਾਣਗੇ। 

Get the latest update about budget 2022, check out more about punjab budget 2022, punjab cabinet, education plicy for punjab & punjab govt 100 days

Like us on Facebook or follow us on Twitter for more updates.