ਬਜਟ ਸ਼ੈਸਨ 2022: ਕੁੰਵਰ ਵਿਜੈ ਪ੍ਰਤਾਪ ਨੇ ਸੀਐਮ ਤੋਂ ਕੀਤੇ ਤਿੰਨ ਸਵਾਲ, ਕਿਹਾ- ਪੁਖਤਾਂ ਜਾਂਚ ਤੋਂ ਬਾਅਦ ਦਿੱਤੇ ਜਾਣ ਜਵਾਬ

ਇਸ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਓਪੀ ਸੋਨੀ ਨਾਲ ਸੰਬੰਧਿਤ ਸਾਰੀ ਜਾਣਕਾਰੀ ਵਿਜੀਲੈਂਸ ਤੇ ਪੁਲਿਸ ਨੂੰ ਦਿਤੇ ਜਾਣ ਦੇ ਬਾਵਜੂਦ ਵੀ ਕਾਰਵਾਈ ਕਿਉਂ ਨਹੀਂ ਹੋਈ। ਇਸ ਸਾਰੇ ਘੋਟਾਲੇ ਦੇ ਸਬੂਤ, RTI ਤੱਕ ਵਿਜੀਲੈਂਸ ਨੂੰ ਅਤੇ ਪੁਲਿਸ ਨੂੰ ਦਿੱਤੀ ਜਾ ਚੁਕੀ ਹੈ...

ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਆਪ ਐੱਮ ਐੱਲ ਏ ਅਤੇ ਸਾਬਕਾ IPS ਕੁੰਵਰ ਵਿਜੈ ਪ੍ਰਤਾਪ ਨੇ ਸੀਐੱਮ ਮਾਨ ਅਤੇ ਮੰਤਰੀਆਂ ਤੋਂ ਸਵਾਲ ਚੁਕੇ ਅਤੇ ਨਾਲ ਹੀ ਹਾਲ੍ਹੀ 'ਚ ਸੈਨੀਟਾਈਜ਼ਰ ਘੋਟਾਲੇ 'ਚ ਉੱਛਲੇ ਸਾਬਕਾ ਮੰਤਰੀ ਓਪੀ ਸੋਨੀ ਦੇ ਮਸਲੇ ਨੂੰ ਵੀ ਚੁੱਕਿਆ। ਉਨ੍ਹਾਂ ਇਸ ਮਾਮਲੇ ਤੇ ਬੋਲਦਿਆਂ ਕਿਹਾ ਕਿ ਸਰਕਟ ਹਾਉਸ ਡੈਮੋਕਰੇਸੀ ਦਾ ਪ੍ਰਤੀਕ ਹੁੰਦਾ ਹੈ ਤੇ ਇਹ 3 ਕਰੋੜ ਪੰਜਾਬੀਆਂ ਦੀ ਧਰੋਹਰ ਹੈ। ਜਿਸ ਦੀ ਸਾਂਭ ਸੰਭਾਲ ਅਤੇ ਪ੍ਰਭੰਧ ਦੀ ਜਿੰਮੇਵਾਰੀ ਡਿਪਾਰਟਮੈਂਟ 'ਚ ਜਨਰਲ ਐਡਮਿਨਿਸਟ੍ਰੇਸ਼ਨ ਟ੍ਰਸਟੀ ਦੇ ਹੱਥਾਂ 'ਚ ਹੁੰਦੀ ਹੈ। ਇਸ ਡਿਪਾਰਟਮੈਂਟ 'ਚ ਜਨਰਲ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਇਸ ਦੀ ਦੇਖ ਰੇਖ ਕਰਨਾ ਹੈ ਨਾ ਕਿ ਇਸ ਨੂੰ ਵੇਚਣਾ।  

ਇਹ ਵੀ ਪੜ੍ਹੋ:- ਸੈਨੀਟਾਈਜ਼ਰ ਘੋਟਾਲੇ 'ਤੇ ਬੋਲੇ OP ਸੋਨੀ, ਕਿਹਾ 2250 ਨਹੀਂ ਬਲਕਿ 2.5 ਕਰੋੜ ਦੀ ਹੋਈ ਖਰੀਦ

ਇਸ ਬਾਰੇ ਸੀਐੱਮ ਅਤੇ ਵਿਭਾਗ ਨਾਲ ਸੰਬਧਿਤ ਮੰਤਰੀ ਤੋਂ ਸਵਾਲ ਚੁੱਕਦਿਆਂ ਆਪ ਐੱਮ ਐੱਲ ਏ ਕੁੰਵਰ ਵਿਜੈ ਪ੍ਰਤਾਪ ਨੇ ਤਿੰਨ ਸਵਾਲ ਚੁੱਕੇ ਜਿਸ' ਚ ਉਨ੍ਹਾਂ ਕਿਹਾ ਕਿ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਡਿਪਾਰਟਮੈਂਟ 'ਚ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਇਹ ਪਾਵਰ ਹੈ ਕਿ ਉਹ ਇਸ ਲੋਕਾਂ ਦੀ ਧਰੋਹਰ ਨੂੰ ਕਿਸੇ ਪ੍ਰਾਈਵੇਟ ਕੰਪਨੀ ਦੇ ਹੱਥਾਂ 'ਚ ਦੇ ਸਕਣ? ਦੂਜਾ ਸਵਾਲ ਇਸ 'ਚ ਦੋ ਤਿੰਨ ਕੰਪਨੀਆਂ ਦਾ ਜਿਕਰ ਆਇਆ ਹੈ ਚਮਨ ਲਾਲ ਐਂਡ ਸਨਸ, ਸਰਬ ਐਲਾਇੰਸ ਹਾਸਪੀਟੈਲਿਟੀ, ਸਰੋਵਰ ਹੋਟਲ ਪ੍ਰਾਈਵੇਟ ਲਿਮਿਟਡ ਅੰਮ੍ਰਿਤਸਰ। ਸਰਬ ਅਲਾਇੰਸ ਦੇ ਸੰਚਾਲਕ ਸੰਦੀਪ ਸੋਨੀ ਦਾ ਸੰਬੰਧ ਓਦੋ ਦੇ ਮੰਤਰੀ ਓਪੀ ਦੇ ਨਾਲ ਹੈ ਜਾ ਨਹੀਂ? ਤੀਜਾ ਸਵਾਲ ਹੈ ਜੇ ਸੰਦੀਪ ਸੋਨੀ ਦਾ ਸਾਬਕਾ ਮੰਤਰੀ ਨਾਲ ਜਾਂ ਦੂਜਾ ਠੇਕੇਦਾਰ ਕੰਪਨੀਆਂ ਨਾਲ ਸੰਬੰਧ ਹਨ ਤਾਂ ਉਸ ਨੂੰ ਉਜਾਗਰ ਕਿਉਂ ਨਹੀਂ ਕੀਤਾ ਜਾ ਰਿਹਾ?

ਇਸ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਓਪੀ ਸੋਨੀ ਨਾਲ ਸੰਬੰਧਿਤ ਸਾਰੀ ਜਾਣਕਾਰੀ ਵਿਜੀਲੈਂਸ ਤੇ ਪੁਲਿਸ ਨੂੰ ਦਿਤੇ ਜਾਣ ਦੇ ਬਾਵਜੂਦ ਵੀ ਕਾਰਵਾਈ ਕਿਉਂ ਨਹੀਂ ਹੋਈ। ਇਸ ਸਾਰੇ ਘੋਟਾਲੇ ਦੇ ਸਬੂਤ, RTI ਤੱਕ ਵਿਜੀਲੈਂਸ ਨੂੰ ਅਤੇ ਪੁਲਿਸ ਨੂੰ ਦਿੱਤੀ ਜਾ ਚੁਕੀ ਹੈ। ਵਿਭਾਗ ਨੇ ਇਸ ਮਸਲੇ ਤੇ ਗੌਰ ਕਰਨਾ ਚਾਹੀਦਾ ਹੈ ਤੇ ਮੁੱਖ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਇਸ ਮਸਲੇ ਤੇ ਚਰਚਾ ਕਰਕੇ ਇਸ ਦੀ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਤਾਂ ਇਸ ਨਾਲ ਜੁੜੇ ਕੁਝ ਹੋਰ ਘੁਟਾਲੇ ਤੇ ਮਾਫੀਆ ਵੀ ਸਾਹਮਣੇ ਆ ਸਕਦੇ ਹਨ।  

Get the latest update about BUDGET 2022 PUNJAB NEWS, check out more about PUNJAB NEWS, BUDGET SEASON 2022 PUNJAB, BHAGWANT MANN & BUDGET 2ND DAY

Like us on Facebook or follow us on Twitter for more updates.