ਖਰੜ ’ਚ ਵਾਪਰੀ ਵੱਡੀ ਦੁਰਘਟਨਾ : ਡਿੱਗੀ ਤਿੰਨ ਮੰਜ਼ਿਲੀ ਬਿਲਡਿੰਗ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਪੰਜਾਬ ਦੇ ਖਰੜ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਂਡਰਾ ਰੋਡ ’ਤੇ ਸ਼ਨੀਵਾਰ ਦੁਪਹਿਰ...

ਖਰੜ— ਪੰਜਾਬ ਦੇ ਖਰੜ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਂਡਰਾ ਰੋਡ ’ਤੇ ਸ਼ਨੀਵਾਰ ਦੁਪਹਿਰ ਇਕ ਤਿੰਨ ਮੰਜ਼ਿਲੀ ਇਮਾਰਤ ਡਿੱਗ ਗਈ, ਜਿਸ ’ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਬਿਲਡਿੰਗ ’ਚ ਕਈ ਦਫਤਰ ਮੌਜੂਦ ਸਨ, ਜਿਸ ਕਾਰਨ ਇਹ ਵੱਡਾ ਹਾਦਸਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਬਿਲਡਿੰਗ ਨਾਲ ਇਕ ਉਸਾਰੀ ਅਧੀਨ ਬਿਲਡਿੰਗ ਦਾ ਕੰਮ ਚੱਲ ਰਿਹਾ ਸੀ।

ਗ਼ਲਤ ਖੂਨ ਚੜ੍ਹਾਉਣ ਮਾਮਲਾ : ਇਕ ਲਾਪਰਵਾਹੀ ਨੇ ਮਰੀਜ਼ ਨੂੰ ਭੇਜਿਆ PGI, ਹੁਣ ਚੁੱਕਿਆ ਵੱਡਾ ਕਦਮ

ਉਕਤ ਬਿਲਡਿੰਗ ਮਾਲਕ ਨੇ ਕਾਫੀ ਡੂੰਘਾਈ ਤੱਕ ਨੀਂਹ ਭਰਨੀ ਸ਼ੁਰੂ ਕੀਤੀ ਸੀ, ਜਿਸ ਕਾਰਨ ਇਸ ਬਿਲਡਿੰਗ ਦੀ ਨੀਂਹ ਕਮਜ਼ੋਰ ਹੋ ਗਈ। ਉਸੇ ਕਾਰਨ ਇਹ ਹਾਦਸਾ ਹੋਇਆ। ਫਿਲਹਾਲ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੀ ਗਿਆ ਹੈ ਅਤੇ ਲੋਕਾਂ ਨੂੰ ਮਲਬੇ ਤੋਂ ਨਿਕਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 

Get the latest update about , check out more about Accident News, Building Collapses In Kharar, Kharar News & Kharar Landran Road

Like us on Facebook or follow us on Twitter for more updates.