ਪੰਜਾਬ 'ਚ ETT ਅਧਿਆਪਕਾਂ ਦੀ ਬੰਪਰ ਭਰਤੀ, ਜਾਣੋ ਅਪਲਾਈ ਕਰਨ ਦੀ ਆਖਰੀ ਤਾਰੀਕ

ਸਿੱਖਿਆ ਭਰਤੀ ਬੋਰਡ ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਵਿੱਚ EET ਅਧਿਆਪਕਾਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ....

ਪੰਜਾਬ 'ਚ ETT ਅਧਿਆਪਕ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਇੱਕ ਸੁਨਹਿਰੀ ਮੌਕਾ ਹੈ। ਸਿੱਖਿਆ ਭਰਤੀ ਬੋਰਡ ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਵਿੱਚ ETT ਅਧਿਆਪਕਾਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸਦੇ ਤਹਿਤ ਕੁੱਲ 5994 ਅਧਿਆਪਕਾਂ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਪੰਜਾਬ ETT ਅਧਿਆਪਕਾਂ ਦੀਆਂ ਅਸਾਮੀਆਂ ਲਈ ਇੱਛੁਕ ਕੈਂਡੀਡੇਟ ਬੋਰਡ ਦੀ ਅਧਿਕਾਰਤ ਵੈੱਬਸਾਈਟ educationrecruitmentboard.com 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਇਨ੍ਹਾਂ ਅਸਾਮੀਆਂ ਦੀ ਐਪਲੀਕੇਸ਼ਨ ਪ੍ਰਕਿਰਿਆ ਅੱਜ 14 ਅਕਤੂਬਰ 2022 ਤੋਂ ਸ਼ੁਰੂ ਹੋ ਗਈ ਹੈ ਅਤੇ ਕੈਂਡੀਡੇਟ 10 ਨਵੰਬਰ 2022 ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਕੈਂਡੀਡੇਟਾਂ ਨੂੰ 1000 ਰੁਪਏ ਅਤੇ SC, ST ਅਤੇ ਅਪਾਹਜ ਕੈਂਡੀਡੇਟਾਂ ਲਈ 500 ਰੁਪਏ ਫੀਸ ਦੇਣੀ ਪਏਗੀ। ਦਸ ਦੇਈਏ ਕਿ ਕੁੱਲ 5994 ਅਸਾਮੀਆਂ ਵਿੱਚੋਂ 3000 ਨਵੀਆਂ ਅਤੇ 2994 ਅਸਾਮੀਆਂ ਬੈਕਲਾਗ ਦੀਆਂ ਹਨ। ਨਵੀਆਂ ਅਸਾਮੀਆਂ ਵਿੱਚ 975 ਅਸਾਮੀਆਂ ਕੁੱਲ ਅਸਾਮੀਆਂ ਵਿੱਚੋਂ 1170 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ।


ਅਪਲਾਈ ਕਰਨ ਲਈ ਕੈਂਡੀਡੇਟਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਕੋਲੋਂ 12ਵੀਂ ਪਾਸ ਹੋਣਾ ਜਰੂਰੀ ਹੈ ਅਤੇ 2 ਸਾਲ ਲਈ ਐਲੀਮੈਂਟਰੀ ਟੀਚਰਸ ਟ੍ਰੇਨਿੰਗ ਕੋਰਸ ਜਾਂ ਐਲੀਮੈਂਟਰੀ ਐਜੂਕੇਸ਼ਨ 'ਚ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ETT ਅਧਿਆਪਕ ਭਰਤੀ ਲਈ ਅਪਲਾਈ ਕਰਨ ਵਾਲੇ ਕੈਂਡੀਡੇਟਾਂ ਦੀ ਚੋਣ ਲਈ ਲਿਖਤੀ ਪ੍ਰੀਖਿਆ ਹੋਵੇਗੀ  ਅਤੇ ਪਾਸ ਹੋਣ ਵਾਲੇ ਕੈਂਡੀਡੇਟ ਡਾਕੂਮੈਂਟ ਵੇਰੀਫਿਕੇਸ਼ਨ ਅਤੇ ਮੈਡੀਕਲ ਐਗਜਾਮਿਨੇਸ਼ਨ ਦੇ ਆਧਾਰ 'ਤੇ ਸਿਲੈਕਟ ਕੀਤੇ ਜਾਣਗੇ। ਇਸਦੇ ਨਾਲ ETT ਅਧਿਆਪਕਾਂ ਦੀ ਤਨਖਾਹ 29,200/- ਪ੍ਰਤੀ ਮਹੀਨਾ ਹੋਏਗੀ। 

Get the latest update about TEACHER, check out more about Government job, Education news, Teachers Recruitment 2022 & Government jobs

Like us on Facebook or follow us on Twitter for more updates.