10ਵੀਂ ਪਾਸ ਨੌਜਵਾਨਾਂ ਲਈ HAL 'ਚ ਨਿਕਲੀ ਬੰਪਰ ਭਰਤੀ, 9 ਸਤੰਬਰ ਇੰਝ ਕਰੋ ਅਪਲਾਈ

10ਵੀਂ ਪਾਸ ਨੌਜਵਾਨਾਂ ਲਈ ਖੁਸ਼ਖਬਰੀ ਹੈ। ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਨੇ 120 ਅਸਾਮੀਆਂ ਲਈ ਅਰਜ਼ੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ

10ਵੀਂ ਪਾਸ ਨੌਜਵਾਨਾਂ ਲਈ ਖੁਸ਼ਖਬਰੀ ਹੈ। ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਨੇ 120 ਅਸਾਮੀਆਂ ਲਈ ਅਰਜ਼ੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਲਈ ਉਮੀਦਵਾਰ 9 ਸਤੰਬਰ ਤੱਕ HAL ਦੀ ਅਧਿਕਾਰਤ ਵੈੱਬਸਾਈਟ hal-india.co.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਯੋਗਤਾ
ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 60% ਅੰਕਾਂ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮਰ ਸੀਮਾ
ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਉਮਰ ਸੀਮਾ 01-10-2022 ਨੂੰ 15 ਤੋਂ 18 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਦਸਤਾਵੇਜ਼ ਤਸਦੀਕ ਦੇ ਆਧਾਰ 'ਤੇ 120 ਅਸਾਮੀਆਂ ਲਈ ਕੀਤੀ ਜਾਵੇਗੀ। ਇਸ ਲਈ ਸ਼ਾਰਟਲਿਸਟ ਕੀਤੇ ਉਮੀਦਵਾਰ ਦਾ ਐਲਾਨ ਸਤੰਬਰ ਮਹੀਨੇ ਵਿੱਚ ਕੀਤਾ ਜਾਵੇਗਾ। ਹਾਲਾਂਕਿ, ਜੇਕਰ ਲੋੜ ਹੋਵੇ, ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ।

ਇੰਝ ਕਰੋ ਅਪਲਾਈ 
→ਉਮੀਦਵਾਰ ਸਭ ਤੋਂ ਪਹਿਲਾਂ www.apprenticeshipindia.org 'ਤੇ ਰਜਿਸਟਰ ਕਰੋ, ਜਿਸ ਤੋਂ ਬਾਅਦ ਤੁਹਾਨੂੰ ਇਕ ਯੂਨੀਕ ਕੋਡ ਪ੍ਰਾਪਤ ਹੋਵੇਗਾ।
→ਹੁਣ HAL ਦੀ ਵੈੱਬਸਾਈਟ www.hal-india.co.in 'ਤੇ ਜਾਓ ਅਤੇ 'ਕਰੀਅਰਜ਼' ਸੈਕਸ਼ਨ 'ਤੇ ਕਲਿੱਕ ਕਰੋ।
→ਇਸ ਤੋਂ ਬਾਅਦ, ਭਰਤੀ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ ਅਤੇ ਫਿਰ ਗੂਗਲ ਫਾਰਮ ਦੇ ਲਿੰਕ 'ਤੇ ਕਲਿੱਕ ਕਰੋ।
→ਹੁਣ ਬੇਨਤੀ ਕੀਤੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ ਦਸਤਾਵੇਜ਼ ਅਪਲੋਡ ਕਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।
→ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ ਉਮੀਦਵਾਰ ਬਿਨੈ-ਪੱਤਰ ਫਾਰਮ ਨੂੰ ਡਾਊਨਲੋਡ ਕਰਨ।
→ਹੁਣ ਆਪਣੇ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲਓ।

Get the latest update about sarkari naukari, check out more about al joba, latest jobs in india, agniveer jobs & jobs

Like us on Facebook or follow us on Twitter for more updates.