ਜੇਕਰ ਤੁਸੀ ਵੀ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਤੁਹਾਨੂੰ ਭਾਰਤ 'ਚ ਨੌਕਰੀਆਂ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਰੇਲਵੇ ਅਤੇ ਹੋਰ ਸਰਕਾਰੀ ਵਿਭਾਗਾਂ ਵਲੋਂ ਅਫ਼ਸਰ, ਕਲਰਕ ਸਮੇਤ ਕਈਹੂਰ ਅਹੁਦਿਆਂ ਤੇ ਨਿਯੁਕਤੀ ਲਈ ਨੌਕਰੀਆਂ ਨਿਕਲੀਆਂ ਹਨ। ਇਨ੍ਹਾਂ ਅਸਾਮੀਆਂ ਲਈ ਵੱਖ-ਵੱਖ ਯੋਗਤਾਵਾਂ ਵੀ ਮੰਗੀਆਂ ਗਈਆਂ ਹਨ। ਅਜਿਹੇ 'ਚ ਸਰਕਾਰੀ ਖੇਤਰ 'ਚ ਤੁਹਾਡੇ ਲਈ ਕਈ ਮੌਕੇ ਹਨ। ਰੇਲਵੇ 'ਚ 5,636 ਅਸਾਮੀਆਂ ਤੇ ਨਿਯੁਕਤੀ ਕੀਤੀ ਜਾ ਰਹੀ ਹੈ। ਜਿਸ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ।
ਰੇਲਵੇ ਵਿੱਚ 10ਵੀਂ ਪਾਸ ਨੌਜਵਾਨਾਂ ਲਈ ਬੰਪਰ ਭਰਤੀ ਸਾਹਮਣੇ ਆਈ ਹੈ। ਯੋਗ ਉਮੀਦਵਾਰ ਅੱਜ ਤੋਂ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉੱਤਰੀ ਫਰੰਟੀਅਰ ਰੇਲਵੇ (NFR), ਰੇਲਵੇ ਭਰਤੀ ਸੈੱਲ (RRC) ਨੇ ਕਟਿਹਾਰ (KIR) ਅਤੇ TDH ਵਰਕਸ਼ਾਪ, ਅਲੀਪੁਰਦੁਆਰ (APDJ), ਰੰਗੀਆ (RNY) ਵਰਗੀਆਂ ਵਰਕਸ਼ਾਪ ਅਤੇ ਯੂਨਿਟਾਂ ਵਿੱਚ ਅਪ੍ਰੈਂਟਿਸ ਦੀਆਂ ਕੁੱਲ 5636 ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 30 ਜੂਨ ਤੱਕ ਅਧਿਕਾਰਤ ਵੈੱਬਸਾਈਟ nfr.indianrailways.gov.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਭਾਰਤੀ ਰੇਲਵੇ NFR ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀ ਫੀਸ 100 ਰੁਪਏ ਹੈ। ਔਰਤ/ਐਸਟੀ/ਐਸਸੀ ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ।
ਜ਼ਰੂਰੀ ਯੋਗਤਾ: 15 ਤੋਂ 24 ਸਾਲ ਦੀ ਉਮਰ ਦੇ ਉਮੀਦਵਾਰ ਜੋ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50% ਅੰਕਾਂ ਦੇ ਨਾਲ 10ਵੀਂ ਜਮਾਤ ਪਾਸ ਜਾਂ ਇਸ ਦੇ ਬਰਾਬਰ (10+2 ਪ੍ਰੀਖਿਆ ਪ੍ਰਣਾਲੀ ਅਧੀਨ) ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਉਮੀਦਵਾਰਾਂ ਕੋਲ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟਰੇਨਿੰਗ ਜਾਂ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟਰੇਨਿੰਗ/ਸਟੇਟ ਕੌਂਸਲ ਫਾਰ ਵੋਕੇਸ਼ਨਲ ਟਰੇਨਿੰਗ ਦੁਆਰਾ ਜਾਰੀ ਕੀਤੇ ਗਏ ਪ੍ਰੋਵੀਜ਼ਨਲ ਸਰਟੀਫਿਕੇਟ ਦੁਆਰਾ ਜਾਰੀ ਨੋਟੀਫਾਈਡ ਟਰੇਡ ਵਿੱਚ ਨੈਸ਼ਨਲ ਟਰੇਡ ਸਰਟੀਫਿਕੇਟ (ਆਈ.ਟੀ.ਆਈ.) ਹੋਣਾ ਚਾਹੀਦਾ ਹੈ।
Get the latest update about 10 PASS JOBS FOR RAILWAYS, check out more about INDIAN RAILWAYS, NFR INDIAN RAILWAYS, & SARKARI NAUKARI IN RAILWAYS
Like us on Facebook or follow us on Twitter for more updates.