ਟਰੂ ਸਕੂਪ ਸਪੈਸ਼ਲ : 'ਅਫ਼ਸਰਸ਼ਾਹੀ ਜਾਂ ਨੌਕਰਸ਼ਾਹੀ'

ਬਟਾਲੇ ਦੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਨਾਲ ਪ੍ਰੋਗਰਾਮ 'ਅਫ਼ਸਰਸ਼ਾਹੀ ਜਾਂ ਨੌਕਰਸ਼ਾਹੀ' ਰਾਹੀਂ ਖਾਸ ਗੱਲਬਾਤ ...

ਬਟਾਲੇ ਦੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਨਾਲ ਪ੍ਰੋਗਰਾਮ 'ਅਫ਼ਸਰਸ਼ਾਹੀ ਜਾਂ ਨੌਕਰਸ਼ਾਹੀ' ਰਾਹੀਂ ਖਾਸ ਗੱਲਬਾਤ —

ਸਵਾਲ— ਕਰਤਾਰਪੁਰ ਲਾਂਘੇ ਅਤੇ ਸ਼੍ਰੀ ਡੇਰਾ ਬਾਬਾ ਨਾਨਕ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਤੁਸੀਂ ਕਿਵੇਂ ਮੁਕੰਮਲ ਕੀਤਾ?

ਜਵਾਬ— ਕਰਤਾਰਪੁਰ ਲਾਂਘੇ ਦਾ ਕੰਮ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੂਰਬ ਮਨਾਇਆ ਗਿਆ ਅਤੇ ਇਸ ਦਾ ਨੀਂਹ ਪੱਥਰ ਤਕਰੀਬਨ 1 ਸਾਲ ਪਹਿਲਾਂ ਰੱਖਿਆ ਗਿਆ ਸੀ। ਉਸ ਤੋਂ ਬਾਅਦ ਇਸ ਦੀ ਸੜਕ ਨਵੀਂ ਬਣਾਈ ਗਈ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦਾ ਅਰੈਂਜਮੈਂਟ ਸੁਰੱਖਿਆ ਪੁਲਿਸ ਫੋਰਸ ਸਕਿਓਰਿਟੀ ਕਰਦੀ ਰਹੀ ਹੈ ਅਤੇ ਹੁਣ ਵੀ ਸੈਲੀਬ੍ਰੇਸ਼ਨ ਅਤੇ ਵੱਡੇ-ਵੱਡੇ ਪ੍ਰੋਗਰਾਮ ਹੋਏ ਹਨ, ਜਿਸ 'ਚ ਵੱਖ-ਵੱਖ ਥਾਵਾਂ ਤੋਂ ਪੁਲਿਸ ਫੋਰਸ ਦੇ ਵੱਖ-ਵੱਖ ਅਫਸਰ ਆਏ ਸਨ। ਇਸ ਦੌਰਾਨ ਹਰ ਕੰਮ ਦਾ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ।

 

 

ਸਵਾਲ — ਆਉਣ ਵਾਲੇ ਸਮੇਂ 'ਚ ਕੀ ਪ੍ਰਬੰਧ ਹੋਣਗੇ?
ਜਵਾਬ — ਆਉਣ ਵਾਲੇ ਸਮੇਂ 'ਚ 2 ਤਰ੍ਹਾਂ ਦੇ ਪ੍ਰਬੰਧ ਹੋਣਗੇ। 1 : ਕੋਰੀਡੋਰ ਤੋਂ ਲੰਘ ਕੇ ਜਿਨ੍ਹਾਂ ਲੋਕਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਈ ਮੱਥਾ ਟੇਕਣ ਜਾਣਾ, ਉਨ੍ਹਾਂ ਦੀ ਪਾਰਕਿੰਗ ਦਾ ਸਹੀ ਇੰਤਜ਼ਾਮ ਕਰਨਾ ਤਾਂ ਕਿ ਕੋਰੀਡੋਰ ਜਾ ਕੇ ਲੋਕ ਸਹੀ ਤਰੀਕੇ ਨਾਲ ਮੱਥਾ ਟੇਕ ਸਕਣ। ਸ਼੍ਰੀ ਕਰਤਾਰਪੁਰ ਸਾਹਿਬ ਲਈ ਤਕਰੀਬਨ 5000 ਲੋਕ ਮੱਥਾ ਟੇਕਣ ਲਈ ਪਹੁੰਚਣਗੇ ਅਤੇ ਉਨ੍ਹਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਥੇ ਇਕ ਦਰਸ਼ਨਾਂ ਸਥਾਨ ਬਣਿਆ ਹੋਇਆ ਹੈ, ਜਿਹੜਾ ਕਿ ਬੀ. ਐੱਸ. ਐੱਫ. ਪਹਿਲਾਂ ਤੋਂ ਹੀ ਚੱਲਾ ਰਹੀ ਹੈ, ਜਿਸ 'ਚ ਕਾਫੀ ਗਿਣਤੀ 'ਚ ਲੋਕ ਰੋਜ਼ਾਨਾ ਆਉਂਦੇ ਹਨ। ਜਿਹੜੇ ਲੋਕ ਉੱਥੇ ਦੂਰਬੀਨ ਰਾਹੀਂ ਦਰਸ਼ਨ ਕਰਕੇ ਵਾਪਸ ਆਉਂਦੇ ਹਨ, ਉਨ੍ਹਾਂ ਦੀ ਪਾਰਕਿੰਗ ਲਾਈਨ ਅਤੇ ਉਨ੍ਹਾਂ ਦੀ ਸਕਿਓਰਿਟੀ ਪ੍ਰਬੰਧਾਂ ਦਾ ਸਾਰਾ ਹੀ ਕੰਮ ਕਰਦੇ ਹਾਂ।

ਪੰਜਾਬ 'ਚ ਬੇਰੁਜ਼ਗਾਰੀ ਦੀ ਮਾਰ, ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ 'ਤੇ ਵਰ੍ਹੀਆਂ ਡਾਂਗਾਂ

ਸਵਾਲ — ਬਟਾਲੇ ਦੇ ਗਾਂਧੀ ਕੈਂਪ ਨੂੰ ਤੁਸੀਂ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾ ਦਿੱਤਾ ਹੈ। ਇਹ ਕੰਮ ਕਿਵੇਂ ਹੋਇਆ?
ਜਵਾਬ — ਜ਼ਿਲ੍ਹਾ ਬਟਾਲਾ ਜਿਸ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ, ਇਸ 'ਚ ਨਸ਼ੇ ਨੂੰ ਲੈ ਕੇ ਪਿਛਲੇ ਸਮੇਂ 'ਚ ਕਾਫੀ ਚੈਲੇਂਜ ਆ ਰਹੇ ਹਨ ਅਤੇ ਇਹ ਅਸੀਂ ਸਾਰੇ ਅਫਸਰਾਂ ਅਤੇ ਸਾਰੇ ਐੱਸ. ਐੱਚ. ਓ. ਨਾਲ ਮਿਲ ਕੇ ਉੱਥੋਂ ਦੇ ਹਰ ਪਿੰਡ ਹਰ ਮੁਹੱਲੇ ਦੇ ਲੋਕਾਂ ਨਾਲ ਪਬਲਿਕ ਮੀਟਿੰਗ ਕੀਤੀ ਅਤੇ ਲੋਕਾਂ ਵੱਲੋਂ ਜਾਣਕਾਰੀ ਮੁਤਾਬਕ ਅਸੀਂ ਨਸ਼ਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਦੇ ਹਾਂ। ਅਸੀਂ ਇਕ ਪਿੰਡ ਲਈ ਇਕ ਕਾਂਸਟੇਬਲ ਅਤੇ ਇਕ ਅਫਸਰ ਦੀ ਡਿਊਟੀ ਲਗਾਈ ਹੋਈ ਹੈ, ਜਿਹੜਾ ਕਿ ਉਸ ਪਿੰਡ ਨੂੰ ਸਾਫ ਕਰਨ ਦਾ ਜ਼ਿੰਮੇਵਾਰ ਹੋਵੇਗਾ। ਉਹ ਪਿੰਡ ਜਾ ਕੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਸੂਚਨਾ ਇਕੱਠੀ ਕਰਦਾ ਹੈ ਅਤੇ ਲੋਕਲ ਐੱਸ. ਐੱਚ. ਓ., ਡੀ. ਐੱਸ. ਪੀ. ਨੂੰ ਜਾਣਕਾਰੀ ਦਿੰਦਾ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਗਾਂਧੀ ਕੈਂਪ ਨੂੰ ਛੱਡ ਕੇ ਹੋਰ ਵੀ ਕਈ ਥਾਵਾਂ 'ਤੇ ਨਸ਼ਾ ਕਾਫੀ ਜ਼ਿਆਦਾ ਵਿੱਕ ਰਿਹਾ ਹੈ ਅਤੇ ਉੱਥੋਂ ਵੀ ਸੂਚਨਾ ਇਕੱਠੀ ਕਰਕੇ ਉਨ੍ਹਾਂ ਲੋਕਾਂ 'ਤੇ ਕਾਰਵਾਈ ਕਰਦੇ ਹਾਂ। ਸਾਡੀ ਲੋਕਲ ਬਟਾਲਾ ਪੁਲਿਸ ਸਟੇਸ਼ਨ ਦੀ ਫੋਰਸ ਜਿਸ ਦਾ ਇਕ ਸਪੈਸ਼ਲ ਸਟਾਫ ਦਾ ਰਿੰਗ ਬਣਿਆ ਹੋਇਆ ਹੈ, ਜੋ ਸਪੈਸ਼ਲ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਉਨ੍ਹਾਂ ਦੇ ਆਧਾਰ 'ਤੇ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

ਸਵਾਲ — ਬਟਾਲਾ ਸ਼ਹਿਰ 'ਚ ਟ੍ਰੈਫਿਕ ਦੀ ਬਹੁਤ ਗੰਭੀਰ ਸਮੱਸਿਆ ਹੈ ਜਿਸ ਕਰਕੇ ਦੁਰਘਟਨਾਵਾਂ ਹੋਣ ਕਾਰਨ ਵੱਧ ਰਹੇ ਹਨ ਅਤੇ ਇਸ ਨੂੰ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਬਿਹਤਰ ਬਣਾਇਆ ਜਾਵੇ?
ਜਵਾਬ — ਬਟਾਲਾ 'ਚ ਪਹਿਲਾ ਤੋਂ ਹੀ ਟ੍ਰੈਫਿਕ ਦੀ ਬਹੁਤ ਹੀ ਜ਼ਿਆਦਾ ਸਮੱਸਿਆ ਰਹੀ ਸੀ, ਜਿਹੜੀ ਕਿ ਬਾਈਪਾਸ ਬਣਨ ਤੋਂ ਬਾਅਦ ਹੱਲ ਹੋ ਗਈ ਹੈ ਪਰ ਹੁਣ ਵੀ ਬੱਸ-ਸਟੈਂਡ ਸ਼ਹਿਰ 'ਚ ਹੋਣ ਕਰਕੇ ਸਾਰੇ ਪਾਸਿਓ ਬੱਸਾਂ ਆਉਂਦੀਆਂ ਹਨ, ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ। ਇਸ ਲਈ 3-4 ਚੌਂਕ (ਜਿਵੇਂ ਗਾਂਧੀ ਚੌਂਕ, ਕਾਦੀਆਂ, ਚੁੰਗੀ, ਡੀ. ਪੁਆਇੰਟ, ਸਿਟੀ ਰੋਡ) ਜਿੱਥੇ ਟ੍ਰੈਫਿਕ ਜ਼ਿਆਦਾ ਹੁੰਦਾ ਹੈ, ਆਉਣ ਵਾਲੇ ਸਮੇਂ 'ਚ ਇਸ ਨੂੰ ਬਿਹਤਰ ਬਣਾਵਾਂਗੇ। ਅਸੀਂ ਮਿਊਂਸੀਪਲ ਕਮੇਟੀ ਅਥਾਰਿਟੀ ਨਾਲ ਗੱਲਬਾਤ ਕਰਕੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਾਂਗੇ।

ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਗਈ ਪ੍ਰਭਲੀਨ ਦਾ ਹੋਇਆ ਕਤਲ

ਸਵਾਲ — ਬਟਾਲੇ 'ਚ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਂਦਾ ਹੈ?
ਜਵਾਬ — ਬਟਾਲੇ ਦੇ ਕੁਝ ਕੁ ਟ੍ਰੈਵਲ ਏਜੰਟਾਂ ਕੋਲ੍ਹ ਇਮੀਗ੍ਰੇਸ਼ਨ ਲਾਇਸੈਂਸ ਹੁੰਦਾ ਹੈ, ਸਿਰਫ ਉਨ੍ਹਾਂ ਨੂੰ ਇਜ਼ਾਜਤ ਮਿਲਦੀ ਹੈ। ਜਿਹੜਾ ਵੀ ਵਿਅਕਤੀ ਠੱਗੀਆਂ ਮਾਰ ਕੇ ਕੰਮ ਕਰਦਾ ਹੈ ਅਤੇ ਜਦੋਂ ਵੀ ਸਾਡੇ ਕੋਲ ਉਨ੍ਹਾਂ ਵਿਰੁੱਧ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹਾਂ।

ਸਵਾਲ — ਬਟਾਲੇ ਦੇ ਰਹਿਣ ਵਾਲੇ ਲੋਕਾਂ ਦੀ ਹੋਰ ਕਿਹੜੀ-ਕਿਹੜੀ ਸਮੱਸਿਆ ਹੈ, ਜੋ ਕਿ ਲੋਕ ਤੁਹਾਡੇ ਕੋਲ ਲੈ ਕੇ ਆਉਂਦੇ ਹਨ?
ਜਵਾਬ — ਟ੍ਰੈਵਲ ਏਜੰਟ ਦੀ ਗੱਲ ਕੀਤੀ ਜਾਵੇਂ ਤਾਂ ਇਨ੍ਹਾਂ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਕਈ ਲੋਕ ਇਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਠੱਗ ਲੈਂਦੇ ਹਨ। ਘਰੇਲੂ ਝਗੜਿਆਂ ਦੇ ਹੋਣ ਕਾਰਨ ਸਾਡੇ ਵੂਮੈਨ ਦੇ 2-3 ਸੈੱਲ ਅਤੇ ਨਾਲ ਹੀ ਪ੍ਰਾਈਵੇਟ ਮੈਂਬਰ ਵੀ ਬਣੇ ਹੁੰਦੇ ਹਨ। ਅਸੀਂ ਉਨ੍ਹਾਂ ਦੀ ਕਾਊਂਸਲਿੰਗ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਦਾ ਵਸੇਬਾ ਮੁੜ ਹੋ ਜਾਵੇ ਪਰ ਜੇਕਰ ਇੰਝ ਨਾ ਹੋਵੇ ਤਾਂ, ਜੋ ਲੀਗਲ ਕਾਰਵਾਈ ਬਣਦੀ ਹੈ ਅਸੀਂ ਉਨ੍ਹਾਂ ਵਿਰੁੱਧ ਕਰਦੇ ਹਾਂ।

ਸਵਾਲ — ਕੀ ਤੁਸੀਂ ਪੂਰੇ ਦੇਸ਼ ਵਾਸੀਆਂ ਨੂੰ ਪ੍ਰੋਗਰਾਮ 'ਅਫ਼ਸਰਸ਼ਾਹੀ ਜਾਂ ਨੌਕਰਸ਼ਾਹੀ' ਰਾਹੀਂ ਕੋਈ ਮੈਸੇਜ਼ ਦੇਣਾ ਚਾਹੁੰਦੇ ਹੋ?
ਜਵਾਬ — ਇਸ ਵਾਰ ਸ਼ਹਿਰ ਦੇ ਲੋਕਾਂ ਨੇ ਗ੍ਰੀਨ ਦੀਵਾਲੀ ਮਨਾਈ ਹੈ ਅਤੇ ਲੋਕਾਂ ਨੇ ਪਟਾਕੇ ਵੀ ਬਹੁਤ ਘੱਟ ਚਲਾਏ ਹਨ, ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹੈ। ਹੁਣ ਜਿਹੜੇ ਲੋਕ ਵਿਆਹਾਂ 'ਤੇ ਜਾਂਦੇ ਹਨ ਉਨ੍ਹਾਂ ਨੇ ਵੀ ਪਟਾਕੇ ਬਹੁਤ ਘੱਟ ਚਲਾਏ। ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਸ਼ਹਿਰ 'ਚ ਜ਼ਿਆਦਾ ਟ੍ਰੈਫਿਕ ਅਤੇ ਸੜਕਾਂ ਤੰਗ ਹੋਣ ਕਾਰਨ ਜਾਮ ਲੱਗਾ ਰਹਿੰਦਾ ਹੈ, ਜਿਸ ਨਾਲ ਦੁਰਘਟਨਾਵਾਂ ਦੀ ਗਿਣਤੀ ਵੱਧ ਰਹੀ ਹੈ, ਇਸ ਲਈ ਲੋਕਾਂ ਨੂੰ ਵਾਹਨ ਸਾਵਧਾਨੀ ਨਾਲ ਚਲਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਜਦੋਂ ਅਸੀਂ ਉੱਥੇ ਮੌਜੂਦ ਲੋਕਾਂ ਕੋਲੋਂ ਐੱਸ. ਐੱਸ. ਪੀ. ਉਪੇਂਦਰ ਸਿੰਘ ਘੁੰਮਣ ਬਾਰੇ ਪੁੱਛਿਆਂ ਤਾਂ ਲੋਕਾਂ ਨੇ ਉਨ੍ਹਾਂ ਨੂੰ 100 'ਚੋਂ 100 ਨੰਬਰ ਦਿੱਤੇ।

Get the latest update about News In Punjabi, check out more about Bureaucracy or bureaucracy, True Scoop News, Punjabi News & Bureaucracy or bureaucracy SSP Upinderjit Singh Ghuman Program

Like us on Facebook or follow us on Twitter for more updates.