ਸੜਕ ਕਿਨਾਰੇ ਸੋ ਰਹੇ ਸ਼ਰਧਾਲੂਆਂ ਨਾਲ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

ਆਏ ਦਿਨ ਅਸੀਂ ਕਿਸੇ ਨਾ ਕਿਸੇ ਦੀ ਮੌਤ ਦੀ ਖ਼ਬਰ ਸੁਣਦੇ ਰਹਿੰਦੇ ਹਾਂ। ਹਾਲ ਹੀ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਸੜਕ ਹਾਦਸੇ 'ਚ ਸੜਕ ਕੰਡੇ ਸੋ ਰਹੇ ਸ਼ਰਧਾਲੂਆਂ ਨੂੰ ਇੱਕ ਬੱਸ ਨੇ ਕੁਚਲ...

ਬੁਲੰਦਸ਼ਹਿਰ— ਆਏ ਦਿਨ ਅਸੀਂ ਕਿਸੇ ਨਾ ਕਿਸੇ ਦੀ ਮੌਤ ਦੀ ਖ਼ਬਰ ਸੁਣਦੇ ਰਹਿੰਦੇ ਹਾਂ। ਹਾਲ ਹੀ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਸੜਕ ਹਾਦਸੇ 'ਚ ਸੜਕ ਕੰਡੇ ਸੋ ਰਹੇ ਸ਼ਰਧਾਲੂਆਂ ਨੂੰ ਇੱਕ ਬੱਸ ਨੇ ਕੁਚਲ ਦਿੱਤਾ। ਇਸ ਦਰਦਨਾਕ ਸੜਕ ਹਾਦਸੇ 'ਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ 'ਚ 4 ਮਹਿਲਾਵਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਇਹ ਲੋਕ ਗੰਗਾ-ਇਸ਼ਨਾਨ ਲਈ ਹਾਥਰਸ ਤੋਂ ਨਾਰੌਰਾ ਘਾਟ ਜਾ ਰਹੇ ਸੀ, ਜਿਸ ਸਮੇਂ ਇਹ ਹਾਸਦਾ ਵਾਪਰਿਆ ਉਸ ਸਮੇਂ ਸ਼ਰਧਾਲੂ ਰਸਤੇ 'ਚ ਰੁੱਕ ਕੇ ਆਰਾਮ ਕਰ ਰਹੇ ਸੀ।

ਡਿਜੀਟਲ ਪੇਮੈਂਟ ਕਰਨ ਵਾਲੇ ਹੋ ਜਾਣ ਸਾਵਧਾਨ, ਇਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਅਕਾਊਂਟ ਹੋ ਸਕਦੈ ਖਾਲੀ

ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਸ ਡ੍ਰਾਈਵਰ ਮੌਕੇ ਤੋਂ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨ ਤੋਂ ਬਾਅਦ ਗੰਗਾ ਇਸ਼ਨਾਨ ਕਰ ਹਾਤਰਸ ਤੋਂ ਨਰੌਰਾ ਘਾਟ 'ਤੇ ਸੜਕ ਕੰਡੇ ਸੋ ਰਹੇ ਸਨ। ਹਾਦਸੇ 'ਚ ਮਰਨ ਵਾਲਿਆਂ 'ਚ ਫੁਲਵਤੀ ਪਤਨੀ ਮਹਿੰਦਰ ਸਿੰਘ (65) ਵਾਸੀ ਮੋਹਨਪੁਰਾ, ਮਾਲਾ ਦੇਵੀ (32), ਸ਼ਲਾ ਦੇਵੀ (35) ਵਾਸੀ ਦੱਖਣੀ ਫਿਰੋਜਾਬਾਦ, ਸਰਨਾਮ ਸਿੰਘ ਦੀ ਪੰਜ ਸਾਲਾ ਧੀ ਯੋਗਿਤਾ, ਕੁਮਾਰੀ ਕਲਪਨਾ (3), ਰੇਨੂ (22) ਅਤੇ ਸੰਜਨਾ (4) ਸ਼ਾਮਲ ਹਨ।

Get the latest update about News In Punjabi, check out more about UP News, Accident News, Bulandshahr district & Uttar Pradesh News

Like us on Facebook or follow us on Twitter for more updates.