ਜੇਕਰ ਤੁਸੀਂ Axis Bank ਦੇ ਗ੍ਰਾਹਕ ਹੋ ਤਾਂ ਇਹ ਖ਼ਬਰ ਕੰਮ ਦੀ ਹੈ। ਪ੍ਰਾਈਵੇਟ ਸੈਕਟਰ ਦੇ ਐਕਸਿਸ ਬੈਂਕ ਨੇ ਆਪਣੇ ਸੇਵਿੰਗ ਬੈਂਕ ਅਕਾਊਂਟ ਨਾਲ ਜੁੜੇ ਬਹੁਤ ਤਰ੍ਹਾਂ ਦੇ ਚਾਰਜਿਜ਼ ਵਿਚ ਵਾਧਾ ਕੀਤਾ ਹੈ। ਬੈਂਕ ਨੇ ਵੱਖ-ਵੱਖ ਤਰ੍ਹਾਂ ਦੇ ਸੇਵਿੰਗ ਅਕਾਊਂਟ 'ਤੇ ਮਿਨੀਮਮ ਕੈਸ਼ ਨਾਲ ਜੁੜੀਆਂ ਚਾਰਜਿਸਾਂ ਨੂੰ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ, ਹੁਣ ਤੁਹਾਨੂੰ ਆਪਣੇ ਸੇਵਿੰਗ ਅਕਾਊਂਟ 'ਚ ਜ਼ਿਆਦਾ ਕੈਸ਼ ਰੱਖਣ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਬੈਂਕ ਨੇ ATM ਤੋਂ ਤੈਅ ਹੱਦ ਤੋਂ ਜ਼ਿਆਦਾ ਨਿਕਾਸੀ ਕਰਨ 'ਤੇ ਵੀ ਚਾਰਜਿਸ ਵਧਾਏ ਹਨ। ਬੈਂਕਾਂ ਵੱਲੋਂ ਵੱਖ-ਵੱਖ ਫੀਸਾਂ 'ਚ ਕੀਤਾ ਗਿਆ ਇਹ ਵਾਧਾ 1 ਮਈ ਤੋਂ ਲਾਗੂ ਹੋ ਜਾਵੇਗਾ।
ਮੈਟਰੋ ਲੋਕੇਸ਼ਨ 'ਚ ਰਹਿਣ ਵਾਲੇ ਜਿਨ੍ਹਾਂ ਲੋਕਾਂ ਦਾ ਐਕਸਿਸ ਬੈਂਕ 'ਚ Easy Savings Schemes ਤਹਿਤ ਖਾਤਾ ਖੁੱਲ੍ਹਿਆ ਹੈ, ਉਨ੍ਹਾਂ ਲਈ ਮਿਨੀਮਮ ਬੈਂਕ ਬੈਲੰਸ ਨਾਲ ਜੁੜੀ ਲਾਜ਼ਮੀਅਤਾ ਨੂੰ 10 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਬੈਂਕ ਨੇ ਸੈਮੀ-ਅਰਬਨ/ਗ੍ਰਾਮੀਣ ਇਲਾਕੇ ਦੇ ਪ੍ਰਾਈਮ ਤੇ ਲਿਬਰਟੀ ਸੇਵਿੰਗ ਅਕਾਊਂਟਸ ਲਈ ਔਸਤ ਮਾਸਿਕ ਕੈਸ਼ ਦੀ ਲਿਮਟ ਨੂੰ ਵਧਾ ਕੇ 25,000 ਰੁਪਏ ਕਰ ਦਿੱਤਾ ਗਿਆ ਹੈ। ਇਹ ਲਿਮਟ ਪਹਿਲਾਂ 15,000 ਰੁਪਏ ਸੀ। ਇਹ ਬਦਲਾਅ ਇਕ ਮਈ ਤੋਂ ਲਾਗੂ ਹੋ ਜਾਵੇਗਾ।
ਕੈਸ਼ ਕਢਵਾਉਣ ਨਾਲ ਜੁੜੇ ਚਾਰਜਿਸ ਵਿਚ ਹੋਇਆ ਵਾਧਾ
ਐਕਸਿਸ ਬੈਂਕ ਆਪਣੇ ਸੇਵਿੰਗਜ਼ ਅਕਾਊਂਟ ਹੋਲਡਰ ਨੂੰ ਇਕ ਮਹੀਨੇ ਵਿਚ ਚਾਰ ਵਾਰ ਜਾਂ ਦੋ ਲੱਖ ਰੁਪਏ ਤਕ ਦੀ ਬਿਨਾਂ ਕਿਸੇ ਫੀਸ ਦੇ ਕੱਢਣ ਦੀ ਸਹੂਲਤ ਦਿੰਦਾ ਹੈ। ਇਸ ਨਾਲ ਮਿਆਦ ਤੋਂ ਜ਼ਿਆਦਾ ਪੈਸੇ ਕਢਵਾਉਣ 'ਤੇ ਪੰਜ ਰੁਪਏ ਪ੍ਰਤੀ 1000 ਰੁਪਏ 'ਤੇ ਜਾਂ 150 ਰੁਪਏ ਦੀ ਬੈਂਕ ਦੀ ਫੀਸ ਤੈਅ ਹੁੰਦੀ ਹੈ। ਬੈਂਕ ਨੇ ਹੁਣ ਇਸ ਫੀਸ ਨੂੰ ਵਧਾ ਦਿਤਾ ਹੈ। ਵਾਧੇ ਤੋਂ ਬਾਅਦ ਤੈਅ ਲਿਮਟ ਤੋਂ ਜ਼ਿਆਦਾ ਪੈਸੇ ਕਢਵਾਉਣ 'ਤੇ 10 ਰੁਪਏ ਪ੍ਰਤੀ 1000 ਰੁਪਏ ਜਾਂ ਕੁੱਲ 150 ਰੁਪਏ ਦਾ ਚਾਰਜ ਦੇਣਾ ਪਵੇਗਾ। ਇਹ ਵਾਧਾ ਵੀ ਇਕ ਮਈ ਤੋਂ ਲਾਗੂ ਹੋ ਜਾਵੇਗਾ।
Get the latest update about axisbank, check out more about holders, true scoop news, true scoop & revises
Like us on Facebook or follow us on Twitter for more updates.