ਅੱਜ ਫਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਕਿੰਨੀ ਹੈ ਕੀਮਤ

ਸਰਕਾਰੀ ਤੇਲ ਕੰਪਨੀਆਂ ਵੱਲੋ ਲਗਾਤਾਰ 4 ਦਿਨ ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਗਿਆ..................

ਸਰਕਾਰੀ ਤੇਲ ਕੰਪਨੀਆਂ ਵੱਲੋ ਲਗਾਤਾਰ 4 ਦਿਨ ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਗਿਆ। ਵੀਰਵਾਰ ਨੂੰ ਵੀ ਇਨ੍ਹਾਂ ਕੰਪਨੀਆਂ ਨੇ ਪੈਟਰੋਲ ਦੀ ਪ੍ਰਚੂਨ ਕੀਮਤ ਵਿਚ 25 ਤੋ 28 ਪੈਸੇ ਤੇ ਡੀਜ਼ਲ ਵਿਚ 30 ਤੋਂ 33 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਉਂਜ ਤਾਂ ਇਹ ਵਾਧਾ ਲਗਾਤਾਰ 4 ਦਿਨ ਹੋਇਆ ਗਿਆ ਹੈ ਪਰ ਇਸ ਪਿੱਛੇ ਕਾਰਨ ਕਾਫ਼ੀ ਸਮੇਂ ਰੌਚਕ ਸੀ। ਤੇਲ ਕੰਪਨੀਆਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮਹਿੰਗਾ ਹੋਣ ਦੇ ਬਾਵਜੂਦ ਪੰਜ ਸੂਬਿਆਂ ਵਿਚ ਚੋਣਾਂ ਦਰਮਿਆਨ ਕੀਮਤਾਂ ਨਹੀਂ ਵਧਾ ਰਹੀਆਂ ਸਨ।

ਗੁਜ਼ਰੇ 15 ਅਪ੍ਰੈਲ ਤੋਂ ਤਿੰਨ ਮਈ ਤਕ ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਮਹਿੰਗਾ ਹੋਣ ਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਨੂੰ ਇਕੋਂ ਜਿਹੀਆਂ ਰੱਖੀਆਂ ਗਈਆਂ ਸੀ। 

ਉਸ ਵੇਲੇ ਕੀਮਤਾਂ ਨਾ ਵਧਣ ਕਾਰਨ ਹੀ ਹੁਣ ਕੰਪਨੀਆਂ ਨੂੰ ਕੀਮਤ ਵਧਾਉਣੀ ਪੈ ਰਹੀ ਹੈ। ਵੀਰਵਾਰ ਦੇ ਵਾਧੇ ਪਿੱਛੋਂ ਦਿੱਲੀ ਵਿਚ ਪੈਟਰੋਲ 90.55 ਰੁਪਏ ਤੇ ਡੀਜ਼ਲ 80.91 ਰੁਪਏ ਪ੍ਰਤੀ ਲੀਟਰ 'ਤੇ ਪੁੱਜ ਗਿਆ ਹੈ। ਚਾਰ ਮਈ ਤੋਂ ਛੇ ਮਈ ਦਰਮਿਆਨ ਪੈਟਰੋਲ 55 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 69 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।

ਮੱਧ- ਪ੍ਰਦੇਸ਼ ਅਤੇ ਰਾਜਸਥਾਨ ਵਿਚ ਪੈਟਰੋਲ ਹੋਇਆ 100 ਦੇ ਪਾਰ, ਸ਼੍ਰੀਨਗਰ ਵਿਚ ਪੈਟਰੋਲ 1 ਲੀਟਰ 101.43 ਰੁਪਏ ਦਾ ਮਿਲ ਰਿਹਾ ਹੈ।

Get the latest update about petrol, check out more about bazaar, ture scoop, diesel & according to iocl

Like us on Facebook or follow us on Twitter for more updates.