ਅੰਤਰਰਾਸ਼ਟਰੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਕਮੀ, ਹੁਣ ਭਾਰਤ ’ਚ ਵੀ ਘੱਟ ਹੋ ਸਕਦੀਆਂ ਨੇ ਕੀਮਤਾਂ

ਕੋਰੋਨਾ ਦੇ ਚਲਦੇ ਮਹਿੰਗਾਈ ਦੀ ਮਾਰ ਵੀ ਸਹਿ ਰਹੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਕਿਉਕਿ..........

ਕੋਰੋਨਾ ਦੇ ਚਲਦੇ ਮਹਿੰਗਾਈ ਦੀ ਮਾਰ ਵੀ ਸਹਿ ਰਹੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਕਿਉਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤਾਂ ’ਚ ਕਮੀ ਆਈ ਹੈ।  ਇਸ ਤੋਂ ਬਾਅਦ ਭਾਰਤ ’ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਰਾਹਤ ਮਿਲ ਸਕਦੀ ਹੈ। ਹਾਲਾਂਕਿ ਭਾਰਤ ’ਚ ਲਗਾਤਾਰ 8ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਘੱਟ ਹੋਈਆਂ ਸਨ।

ਸ਼ੁੱਕਰਵਾਰ ਨੂੰ ਦਿੱਲੀ ਦੇ ਬਾਜ਼ਾਰ ’ਚ ਪੈਟਰੋਲ ਦੀਆਂ ਕੀਮਤਾਂ 90.40 ਰੁਪਏ ਪ੍ਰਤੀ ਲੀਟਰ ਰਹੀ। ਪਿਛਲੇ ਹਫ਼ਤੇ ਵੀਰਵਾਰ ਨੂੰ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਹੋਇਆ ਸੀ ਤਾਂ ਪੈਟਰੋਲ 16 ਪੈਸੇ ਤੇ ਡੀਜ਼ਲ 14 ਪੈਸੇ ਸਸਤਾ ਹੋਇਆ ਸੀ।

ਇਸ ਤੋਂ ਪਹਿਲਾਂ ਲਗਾਤਾਰ 15 ਦਿਨਾਂ ਤਕ ਪੈਟਰੋਲ-ਡੀਜ਼ਲ ਦੇ ਭਾਅ ’ਚ ਕੋਈ ਬਦਲਾਅ ਨਹੀਂ ਹੋਇਆ ਸੀ। ਪਿਛਲੀ ਵਾਰ 30 ਮਾਰਚ ਨੂੰ ਤੇਲ ਦੀਆਂ ਕੀਮਤਾਂ ’ਚ ਕਟੌਤੀ ਹੋਈ ਸੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ 27 ਫਰਵਰੀ ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਹੈ। 

ਅੱਜ ਐਲਾਨ ਕੀਤੀ ਗਈ ਕੀਮਤ ਅਨੁਸਾਰ ਮੁੰਬਈ ’ਚ ਪੈਟਰੋਲ 96.62 ਰੁਪਏ ਤੇ ਡੀਜ਼ਲ 87.81 ਰੁਪਏ ਲੀਟਰ, ਕੋਲਕਾਤਾ ’ਚ ਪੈਟਰੋਲ 90.62 ਰੁਪਏ ਤੇ ਡੀਜ਼ਲ 83.61 ਰੁਪਏ ਲੀਟਰ ਤੇ ਚੇਨਈ ’ਚ ਪੈਟਰੋਲ 92.43 ਰੁਪਏ ਤੇ ਡੀਜ਼ਲ 85.73 ਰੁਪਏ ਲੀਟਰ ਹੋ ਗਿਆ ਹੈ।

Get the latest update about crude oil, check out more about business, reduced, market petrol & india

Like us on Facebook or follow us on Twitter for more updates.