Jio ਦਾ ਉਪਭੋਗਤਾਵਾਂ ਨੂੰ ਵੱਡਾ ਝਟਕਾ; ਪ੍ਰੀਪੇਡ ਪਲਾਨ ਦੀਆਂ ਕੀਮਤਾਂ 21% ਤੱਕ ਵਧੀਆਂ, 1 ਦਸੰਬਰ ਤੋਂ ਲਾਗੂ

ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਤੋਂ ਬਾਅਦ ਜੀਓ ਨੇ ਵੀ ਆਪਣੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਕੰਪਨੀ ਨੇ ...

ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਤੋਂ ਬਾਅਦ ਜੀਓ ਨੇ ਵੀ ਆਪਣੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਪਲਾਨ 'ਚ 21% ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ। ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਆਪਰੇਟਰ Jio ਨੇ ਐਤਵਾਰ ਨੂੰ ਆਪਣੇ ਪ੍ਰੀਪੇਡ ਟੈਰਿਫ ਨੂੰ ਵਧਾਉਣ ਦਾ ਐਲਾਨ ਕੀਤਾ ਹੈ।

ਇਸ ਦੇ ਤਹਿਤ Jio Phone ਪਲਾਨ, ਅਨਲਿਮਟਿਡ ਪਲਾਨ ਅਤੇ ਡਾਟਾ ਐਡ-ਆਨ ਨੂੰ 19.6 ਤੋਂ ਵਧਾ ਕੇ 21.3% ਕਰ ਦਿੱਤਾ ਗਿਆ ਹੈ। ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਪਿਛਲੇ ਹਫਤੇ ਹੀ ਆਪਣੇ ਪਲਾਨ ਨੂੰ 25% ਮਹਿੰਗਾ ਕਰ ਦਿੱਤਾ ਸੀ। ਇਨ੍ਹਾਂ ਕੰਪਨੀਆਂ ਨੇ ਇਸ ਦਾ ਕਾਰਨ ਲਗਾਤਾਰ ਵੱਧਦੇ ਘਾਟੇ ਨੂੰ ਦੱਸਿਆ ਸੀ।

ਹੁਣ 16 ਰੁਪਏ ਮਹਿੰਗਾ 75 ਰੁਪਏ ਦਾ ਪਲਾਨ ਮਿਲੇਗਾ
ਜੀਓ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮੌਜੂਦਾ 75 ਰੁਪਏ ਵਾਲੇ ਪਲਾਨ ਦੀ ਕੀਮਤ 1 ਦਸੰਬਰ ਤੋਂ 20 ਫੀਸਦੀ ਵਧ ਕੇ 91 ਰੁਪਏ ਹੋ ਜਾਵੇਗੀ। 129 ਰੁਪਏ ਵਾਲੇ ਪਲਾਨ ਦੀ ਕੀਮਤ 155 ਰੁਪਏ, 399 ਰੁਪਏ ਵਾਲੇ ਪਲਾਨ ਦੀ ਕੀਮਤ 479 ਰੁਪਏ, 1,299 ਰੁਪਏ ਵਾਲੇ ਪਲਾਨ ਦੀ ਕੀਮਤ 1,559 ਰੁਪਏ ਅਤੇ 2,399 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 2,879 ਰੁਪਏ ਹੋਵੇਗੀ। ਡਾਟਾ ਟਾਪ-ਅੱਪ ਦੀ ਕੀਮਤ ਵੀ ਵਧਾਈ ਗਈ ਹੈ। ਹੁਣ 6 ਜੀਬੀ ਡੇਟਾ ਲਈ 51 ਦੀ ਬਜਾਏ 61, 12 ਜੀਬੀ ਲਈ 101 ਦੀ ਬਜਾਏ 121 ਰੁਪਏ ਅਤੇ 50 ਜੀਬੀ ਡੇਟਾ ਲਈ 251 ਦੀ ਬਜਾਏ 301 ਰੁਪਏ ਦਾ ਖਰਚਾ ਆਵੇਗਾ।

Get the latest update about truescoop news, check out more about Jio, to consumers Prepaid plan prices, bigshock & business

Like us on Facebook or follow us on Twitter for more updates.