ਚੋਣਾਂ ਖਤਮ ਹੁੰਦਿਆ ਹੀ ਆਇਆ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਉਛਾਲ, ਜਾਣੋਂ ਅੱਜ ਦੇ ਭਾਅ

ਪੰਜ ਸੂਬਿਆ ਵਿਚ ਵਿਧਾਨਸਭਾ ਚੋਣਾਂ ਦੇ ਖਤਮ ਹੁੰਦੇ ਹੀ ਆਮ ਆਦਮੀ ਦੀ ਜੇਬ ਉਪਰ ਪਾਰ ................

ਪੰਜ ਸੂਬਿਆ ਵਿਚ ਵਿਧਾਨਸਭਾ ਚੋਣਾਂ ਦੇ ਖਤਮ ਹੁੰਦੇ ਹੀ ਆਮ ਆਦਮੀ ਦੀ ਜੇਬ ਉਪਰ ਪਾਰ ਵੱਧ ਗਿਆ ਹੈ। ਦਰਅਸਲ, ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਵਧਾ ਦਿਤਾ ਹੈ। ਪੈਟਰੋਲ ਦੀ ਕੀਮਤ 15 ਪੈਸੇ, ਅਤੇ ਡੀਜਲ ਦੀ ਕੀਮਤ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੇ ਦਾਮ 90.55 ਰੁਪਏ ਤੇ ਡੀਜਲ ਦੇ ਦਾਮ 80.91 ਪ੍ਰਤੀ ਲੀਟਰ ਹੈ। ਉੱਥੇ ਹੀ ਮੁੰਬਈ ਵਿਚ ਪੈਟਰੋਲ ਦੀ ਕੀਮਤ 96.95 ਰੁਪਏ  ਅਤੇ ਡੀਜਲ 87.98 ਰੁਪਏ ਪ੍ਰਤੀ ਲੀਟਰ ਹੈ।
  
ਮੱਧ-ਪ੍ਰਦੇਸ਼ ਅਤੇ ਰਾਜਸਥਾਨ ਵਿਚ ਪੈਟਰੋਲ ਦੀਆਂ ਕੀਮਤਾਂ 100 ਦੇ ਪਾਰ
ਰਾਜਸਥਾਨ ਅਤੇ ਸ਼੍ਰੀਨਗਰ ਵਿਚ ਇਸ ਸਮੇਂ ਪੈਟਰੋਲ 101.43 ਰੁਪਏ ਮਿਲ ਰਿਹਾ ਹੈ। ਇੱਥੇ ਡੀਜਲ ਦੇ ਲਈ 93.54 ਰੁਪਏ ਵਾਸੂਲੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਅਨੁਪਨਗਰ ਵਿਚ ਪੈਟਰੋਲ 100 ਰੁਪਏ ਪਾਰ ਹੋ ਗਿਆ ਹੈ। ਇਥੇ ਇਕ ਪੈਟਰੋਲ ਤੇ ਡੀਜਲ 101.15 ਅਤੇ 91.56 ਰੁਪਏ ਦਾ ਮਿਲ ਰਿਹਾ ਹੈ। 

ਰੋਜ 6 ਵਜੇ ਕੀਮਤਾਂ ਬਦਲਦੀਆ ਹਨ। ਪੈਟਰੋਲ ਅਤੇ ਡੀਜਲ ਦੇ ਦਾਮ ਵਿਚ ਐਕਸਾਈਜ ਡਿਊਟੀ, ਡੀਲਰ ਕਮੀਸ਼ਨ ਅਤੇ ਹੋਰ ਖਰਚੇ ਜੋੜਨ ਤੋਂ ਬਾਅਦ ਇਸਦੀ ਕੀਮਤਾਂ ਵਿਚ ਵਾਧਾ ਦੌਗਨਾ ਹੋ ਜਾਦਾ ਹੈ। ਡੀਲਰ ਪੈਟਰੋਲ ਪੰਪ ਚਲਾਨ ਵਾਲੇ ਲੋਕ ਹਨ। ਪੈਟਰੋਲ ਅਤੇ ਡੀਜਲ ਦੇ ਦਾਮ ਵਿਚ ਕਾਸਟ ਵੀ ਜੋੜੀ ਜਾਦੀ ਹੈ। 

ਜਾਣੋ ਤੁਹਾਡੇ ਸ਼ਹਿਰ ਵਿਚ ਕਿੰਨੇ ਨੂੰ ਮਿਲ ਰਿਹਾ ਹੈ ਪੈਟਰੋਲ ਅਤੇ ਡੀਜਲ, ਇਸ ਨੂੰ ਜਾਣਣ ਲਈ ਤੁਸੀ ਐਮਐਮਐਸ ਦੇ ਜਰਿਏ ਵੀ ਜਾਣ ਸਕਦੇ ਹੋ। ਇੰਡੀਆਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਤੁਹਾਨੂੰ RSP ਅਤੇ ਆਪਣੇ ਸ਼ਹਿਰ ਦਾ ਕੋਡ ਲਿਖਕੇ 9224992249 ਨੰਬਰ ਉੱਤੇ ਭੇਜਣਾ ਹੋਵੇਗਾ।

Get the latest update about true scoop, check out more about govt oil companies, diesel, elections & true scoop news

Like us on Facebook or follow us on Twitter for more updates.