Pradhan Mantri Kisan Maandhan Yojana ਦੇ ਤਹਿਤ ਹਰ ਸਾਲ ਮਿਲਣਗੇ 36000 ਰੁਪਏ, ਜਾਣੋ ਕਿੰਨੇ ਪੈਸੇ ਕਰਨੇ ਹੋਣਗੇ ਜਮਾਂ

ਦੇਸ਼ ਵਿਚ ਕਿਸਾਨਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨਵੀਂ ਯੋਜਨਾ ਲੈ ਕੇ ਆਈ ਹੈ। ਇਸ ਦੇ ............

ਦੇਸ਼ ਵਿਚ ਕਿਸਾਨਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨਵੀਂ ਯੋਜਨਾ ਲੈ ਕੇ ਆਈ ਹੈ। ਇਸ ਦੇ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿਤੇ ਜਾਣਗੇ। ਪਰ ਸਰਕਾਰ ਦੀ ਇਕ ਹੋਰ ਯੋਜਨਾ ਵੀ ਹੈ ਜਿਸਦੇ ਤਹਿਤ ਕਿਸਾਨਾਂ ਨੂੰ ਸਾਲਾਨਾ 36000 ਰੁਪਏ ਤੱਕ ਮਿਲ ਸਕਦੇ ਹਨ। ਅਸੀ ਗੱਲ ਕਰ ਰਹੇ ਹਾਂ ਕਿ Pradhan Mantri Kisan Maandhan Yojana ਦੇ ਬਾਰੇ ਵਿਚ, ਜਿਸਦੇ ਤਹਿਤ ਕਿਸਾਨਾਂ ਨੂੰ ਪੈਨਸ਼ਨ ਦੇ ਤੌਕ ਉਤੇ 36000 ਰੁਪਏ ਮਿਲ ਸਕਦੇ ਹਨ। 
ਆਓ ਜਾਣਦੇ ਹਾਂ ਇਸ ਯੋਜਨਾ ਦੇ ਫਾਇਦੇ 

ਕੀ ਹਨ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਦੇ ਬਾਰੇ ਵਿਚ
Pradhan Mantri Kisan Maandhan Yojana ਨੂੰ ਪੀਐਮ ਨੇ ਕਿਸਾਨ ਪੈਨਸ਼ਨ ਯੋਜਨਾ ਦੇ ਨਾਮ ਨਾਲ ਜਾਣਿਆ ਜਾਦਾ ਹੈ। ਕੇਂਦਰ ਸਰਕਾਰ  ਨੇ 31 ਮਈ 2019 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਇਸ ਯੋਜਨਾ ਦੀ ਸ਼ੁਰੂਆਤ ਦੇਸ਼ ਦੇ ਕਈ ਕਿਸਾਨਾਂ ਦੀ ਮਦਦ ਦੇ ਲਈ ਕੀਤੀ ਗਈ ਸੀ। ਇਹ ਇਕ ਪੈਨਸ਼ਨ ਯੋਜਨਾ ਹੈ। ਜਿਸਦੇ ਤਹਿਤ 60 ਸਾਲ ਦੇ ਬਾਅਦ ਹਰ ਮਹੀਨੇ 3000 ਰੁਪਏ ਮਤਲਬ 36000 ਸਾਲਾਨਾਂ ਪੈਨਸ਼ਨ ਦੇ ਰੂਪ ਵਿਚ ਦਿਤੇ ਜਾਣਗੇ।
 
ਕਿਸ ਨੂੰ ਮਿਲੇਗਾ Pradhan Mantri Kisan Maandhan Yojana ਦਾ ਲਾਭ
ਛੋਟੇ ਅਤੇ ਸੀਮਂਤ ਕਿਸਾਨ ਜਿਸਦੀ ਉਮਰ 18 ਤੋਂ 40 ਸਾਲ ਦੇ ਵਿਚ ਹੋਵੇ
ਜਿਸਦੇ ਕੋਲ 2 ਹੇਕਟੇਅਰ ਜਾ ਇਸ ਤੋਂ ਘੱਟ ਜਮੀਨ ਹੋਵੇ

ਕਿਸਾਨ ਪੈਨਸ਼ਨ ਯੋਜਨਾ 2021 ਦੇ ਲਈ ਜ਼ਰੂਰੀ ਦਸਤਾਵੇਜ
ਆਧਾਰ ਕਾਰਡ
ਪਹਿਚਾਣ ਪਤਰ
ਉਮਰ ਪਹਿਚਾਣ ਪਤਰ
ਤਨਖਾਹ ਪਹਿਚਾਣ ਪਤਰ
ਬੈਂਕ ਖਾਤੇ ਦੀ ਪਾਸਬੁੱਕ
ਮੋਬਾਇਲ ਨੰਬਰ
ਪਾਸਪੋਰਟ ਸਾਈਜ ਤਸਵੀਰ

ਰਜਿਸਟਰੇਸ਼ਨ ਕਰਨ ਦਾ ਤਾਰੀਕਾ
ਇਸ ਯੋਜਨਾ ਦੇ ਲਾਭ ਲਈ CSC ਉਤੇ ਜਾ ਕੇ ਰਜਿਸਟਰੇਸ਼ਨ  ਕਰਵਾ ਸਕਦੇ ਹੋ। ਹਾਲਾਂਕਿ ਇਸ ਲਈ ਖੁਦ ਰਜਿਸਟਰੇਸ਼ਨ ਕਰ ਸਕਦੇ ਹੋ, ਜਾਣੋਂ ਰਜਿਸਟਰੇਸ਼ਨ  ਸਮੇ ਦਸਤਾਵੇਜਾਂ ਦੀ ਲੋੜ ਹੈ।
ਸਭ ਤੋਂ ਪਹਿਲਾ ਯੋਜਨਾ ਦੀ ਆਧਿਕਾਰਕ ਵੈੱਬਸਾਈਟ ਉੱਪਰ ਜਾਓ। (maandhan.in)
ਵੈੱਬਸਾਈਟ ਉਤੇ ਲਾਗਿਨ ਕਰਨ ਲਈ (maandhan.in/auth/login) ਉਤੇ ਕਲਿੱਕ ਕਰੋ।
ਲਾਗਿਨ ਕਰਦੇ ਹੋਏ ਆਪਣਾ ਫੋਨ ਨੰਬਰ ਭਰੋ।
ਇਸਦੇ ਇਲਾਵਾ ਮੰਗੀ ਹੋਈ ਜਾਣਕਾਰੀ ਨੂੰ ਭਰ ਦੇ OTP ਜਨਰੇਟ ਕਰੋ,  OTP ਦੇ ਆਉਣ ਤੋਂ ਬਾਅਦ ਅਪਲਾਈ ਫਾਰਮ ਵਿਚ ਮੰਗੀ ਗਈ ਜਾਣਕਾਰੀ ਭਰੋ ਅਤੇ ਸਬਮਿਟ ਕਰੋ।

ਕਿੰਨਾ ਮਿਲੇਗਾ ਲਾਭ
ਕਿਸਾਨ ਪੈਨਸ਼ਨ ਯੋਜਨਾ ਦੇ ਨਿਯਮਾਂ ਦੇ ਅਨੁਸਾਰ ਜੇਕਰ ਕਿਸਾਨ 18 ਸਾਲ ਦਾ ਹੈ, ਤੇ ਉਹ ਹਰ ਮਹੀਨੇ 55 ਰੁਪਏ ਜਮਾਂ ਕਰਵਾ ਰਿਹਾ ਹੈ ਅਤੇ ਸਾਲਾਨਾ 660 ਜਮਾਂ ਕਰਵਾ ਰਿਹਾ ਹੈ। ਇਸਦੇ ਬਾਅਦ 60 ਸਾਲ ਦੀ ਉਮਰ ਵਿਚ ਉਸਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ ਦੇ ਰੂਪ ਵਿਚ ਮਿਲਣਗੇ।

ਵਿਚ ਹੀ ਛੱਡ ਦੇਣਾ ਜਾ ਖਾਤਾ ਧਾਰਕ ਦੀ ਮੌਤ ਹੋ ਗਈ ਹੋਵੋ ਤਾਂ
ਜੇਕਰ ਖਾਤਾ ਧਾਰਕ ਵਿਚ ਹੀ ਯੋਜਨਾ ਨੂੰ ਛੱਡ ਦਿੰਦਾ ਹੈ ਜਾ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਵੀ ਇਹ ਪੈਸੇ ਅਕਾਊਂਟ ਵਿਚ ਜਮਾਂ ਰਹਿਣਗੇ।  ਇਹਨਾਂ ਪੈਸਿਆ ਉਤੇ ਸੇਵਿੰਗ ਅਕਾਊਂਟ  ਉਤੇ ਮਿਲਣ ਵਾਲਾ ਵਿਆਜ ਮਿਲਦਾ ਰਹੇਗਾ। ਅਤੇ ਜੇਕਰ ਮੌਤ ਹੋ ਗਈ ਹੈ ਤਾ ਇਸਦੀ ਰਕਮ ਵਿਚੋ 50 ਫਸੀਦੀ ਉਸਦੀ ਪਤਨੀ ਨੂੰ ਮਿਲਦਾ ਰਹੇਗਾ।

Get the latest update about how to register, check out more about business, pradhan mantri kisan maandhan yojana, pm kisan pension & ture scoop

Like us on Facebook or follow us on Twitter for more updates.