ਇਸ ਕੋਰੋਨਾ ਕਾਲ ਵਿਚ ਹਰ ਮੈਡੀਕਲ ਸੁਵਿਧਾ ਦਾ ਕਮੀ ਹੈ ਇਸ ਲਈ ਬਹੁਤ ਸਾਰੇ ਲੋਕ ਮਦਦ ਲਈ ਕਰਨ ਲਈ ਅੱਗੇ ਆ ਰਹੇ ਹਨ। ਹੁਣ ਰਿਲਾਂਇੰਸ ਫਾਊਂਡੇਸ਼ਨ ਨੇ ਦੇਸ਼ ਦੀ ਉਦਯੋਗਿਕ ਰਾਜਧਾਨੀ ਮੁੰਬਈ 'ਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਫਾਊਂਡੇਸ਼ਨ ਨੇ ਮੁੰਬਈ 'ਚ 875 ਕੋਵਿਡ ਬੈੱਡਾਂ ਦੇ ਸੰਚਾਲਨ ਨੂੰ ਸੰਭਾਲ ਲਿਆ ਹੈ। ਮੁੰਬਈ ਦੇ ਵਰਲੀ ਸਥਿਤ ਨੈਸ਼ਨਲ ਸਪੋਰਟਸ ਕਲੱਬ ਆਫ਼ ਆਈਡੀਆ ਵਿਖੇ ਕੋਵਿਡ ਮਰੀਜ਼ਾਂ ਲਈ ਬਣਾਇਆ ਗਿਆ 550 ਬਿਸਤਰਿਆਂ ਵਾਲਾ ਕੋਵਿਡ ਯੂਨਿਟ ਨੂੰ ਸਰ ਐਚਐਨ ਰਿਲਾਂਇੰਸ ਫਾਊਂਡੇਸ਼ਨ ਹਸਪਤਾਲ 'ਚ 1 ਮਈ ਤੋਂ ਗੰਭੀਰ ਮਰੀਜ਼ਾਂ ਨੂੰ ਦਾਖਲ ਮਿਲਣ ਲੱਗੇਗਾ।
ਇਸ ਤੋਂ ਇਲਾਵਾ ਮੁੰਬਈ 'ਚ ਕੋਵਿਡ ਦੇ ਮਰੀਜ਼ਾਂ ਲਈ 100 ਬੈੱਡ, ਬੀਕੇਸੀ 'ਚ ਟ੍ਰਾਈਡੈਂਟ ਹੋਟਲ 'ਚ ਤਿਆਰ ਕੀਤਾ ਜਾ ਰਿਹਾ ਹੈ। ਦੇਸ਼ ਦਾ ਪਹਿਲਾ ਕੋਵਿਡ ਹਸਪਤਾਲ ਵੀ ਰਿਲਾਂਇੰਸ ਫਾਊਂਡੇਸ਼ਨ ਦੇ ਡਾਕਟਰਾਂ ਨੇ ਮੁੰਬਈ ਦੇ ਸੇਵਨ ਹਿੱਲਜ਼ ਹਸਪਤਾਲ 'ਚ ਤਿਆਰ ਕੀਤਾ ਸੀ।
ਇੱਥੇ ਫਾਊਂਡੇਸ਼ਨ 100 ਬਿਸਤਰੇ ਤੇ ਮਰੀਜ਼ਾਂ ਦੀ ਨਿਗਰਾਨੀ ਕਰ ਰਹੀ ਸੀ। ਇਸ ਦੀ ਸਮਰੱਥਾ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। 45 ਆਈਸੀਯੂ ਬੈੱਡ ਸਣੇ ਹੁਣ ਇੱਥੇ ਕੁੱਲ 125 ਮਰੀਜ਼ਾਂ ਦਾ ਇਲਾਜ ਰਿਲਾਂਇੰਸ ਫਾਊਂਡੇਸ਼ਨ ਦੇ ਜ਼ਿੰਮੇ ਹੋਵੇਗਾ।
ਰਿਲਾਇੰਸ ਫਾਉਂਡੇਸ਼ਨ ਵੱਲੋਂ ਕੀਤੀ ਗਈ ਪਹਿਲ ਕਦਮੀਆਂ ਬਾਰੇ ਬੋਲਦਿਆਂ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ, “ਰਿਲਾਇੰਸ ਫਾਉਂਡੇਸ਼ਨ ਹਮੇਸ਼ਾਂ ਸਾਡੀ ਕੌਮ ਦੀ ਸੇਵਾ ਵਿਚ ਅੱਗੇ ਰਹੀ ਹੈ ,ਅਤੇ ਸਾਡਾ ਫਰਜ਼ ਬਣਦਾ ਹੈ ਕਿ ਮਹਾਂਮਾਰੀ ਦੇ ਵਿਰੁੱਧ ਭਾਰਤ ਦੀ ਨਿਰੰਤਰ ਲੜਾਈ ਦਾ ਸਮਰਥਨ ਕਰੀਏ। ਸਾਡੇ ਡਾਕਟਰਾਂ ਅਤੇ ਫਰੰਟਲਾਈਨ ਹੈਲਥਕੇਅਰ ਸਟਾਫ ਨੇ ਅਣਥੱਕ ਮਿਹਨਤ ਕੀਤੀ ਹੈ ਅਤੇ ਲੋੜਵੰਦਾਂ ਨੂੰ ਉੱਤਮ ਡਾਕਟਰੀ ਦੇਖਭਾਲ ਮੁਹੱਈਆ ਕਰਵਾ ਕੇ ਕੀਮਤੀ ਜਾਨਾਂ ਬਚਾਉਣ ਲਈ ਜਾਰੀ ਰੱਖਿਆ ਜਾਵੇਗਾ।
ਅਸੀਂ ਗੁਜਰਾਤ, ਮਹਾਰਾਸ਼ਟਰ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਅਤੇ ਦਮਨ, ਦਿਉ ਅਤੇ ਨਗਰ ਹਵੇਲੀ ਨੂੰ ਰੋਜ਼ਾਨਾ 700 ਐਮਟਿਕ ਆਕਸੀਜਨ ਪ੍ਰਦਾਨ ਕਰ ਰਹੇ ਹਾਂ। ਇਹ ਹੋਰ ਵੀ ਅੱਗੇ ਵਧਾਇਆ ਜਾ ਰਿਹਾ ਹੈ। ਭਾਰਤ ਅਤੇ ਮੁੰਬਈ ਸ਼ਹਿਰ ਲਈ, ਇਸ ਮੁਸ਼ਕਲ ਸਮੇਂ ਵਿਚ, ਸਾਥੀ ਭਾਰਤੀਆਂ ਦੇ ਨਾਤੇ, ਅਸੀਂ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਜੋ ਵੀ ਕਰਨਾ ਚਾਹੁੰਦੇ ਹਾਂ, ਕਰਨ ਦੀ ਆਪਣੀ ਵਚਨਬੱਧਤਾ 'ਤੇ ਅਟੱਲ ਹਾਂ। ਕੋਰੋਨਾ ਹੇਰੇਗਾ, ਇੰਡੀਆ ਜੀਤੇਗਾ, ਨੀਤਾ ਅੰਬਾਨੀ ਨੇ ਕਿਹਾ ਹੈ।
Get the latest update about for covid patients, check out more about free of cost, 875 beds, business & true scoop
Like us on Facebook or follow us on Twitter for more updates.