CAA -NRC Protests ਦੌਰਾਨ ਲੋਕਾਂ ਨੇ ਪੁੱਟੇ Deputy Collector-Priya Verma ਦੇ ਵਾਲ

ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਨਾਗਰਿਕਤਾ ਸੋਧ ਕਾਨੂੰਨ 2019 ਦੇ ਸਮਰਥਨ 'ਚ ਕੱਢੀ ਗਈ ਰੈਲੀ ਦੌਰਾਨ ਡਿਪਟੀ ਕਲੈਕਟਰ ਪ੍ਰਿਆ ਵਰਮਾ ਦੇ ਵਾਲ ਖੋਹਣ ਤੇ ਉਨ੍ਹਾਂ ਨਾਲ ਹੱਥੋਂਪਾਈ ਦੇ ਦੋਸ਼ 'ਚ ਦੋ ਲੋਕਾਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ...

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਨਾਗਰਿਕਤਾ ਸੋਧ ਕਾਨੂੰਨ 2019 ਦੇ ਸਮਰਥਨ 'ਚ ਕੱਢੀ ਗਈ ਰੈਲੀ ਦੌਰਾਨ ਡਿਪਟੀ ਕਲੈਕਟਰ ਪ੍ਰਿਆ ਵਰਮਾ ਦੇ ਵਾਲ ਖੋਹਣ ਤੇ ਉਨ੍ਹਾਂ ਨਾਲ ਹੱਥੋਂਪਾਈ ਦੇ ਦੋਸ਼ 'ਚ ਦੋ ਲੋਕਾਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਇਕ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਭਾਜਪਾ ਵਰਕਰਾਂ ਵੱਲੋਂ ਕੱਲ੍ਹ ਚੰਡੀਗੜ੍ਹ 'ਚ ਆਯੋਜਿਤ ਪ੍ਰਦਰਸ਼ਨ ਦੌਰਾਨ ਧਾਰਾ-144 ਦੇ ਉਲੰਘਣ ਲਈ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਇਸ ਐੱਫ.ਆਈ.ਆਰ 'ਚ 124 ਲੋਕਾਂ ਦੇ ਨਾਂ ਹਨ। ਹੁਣ ਤੱਕ 17 ਲੋਕ ਗ੍ਰਿਫ਼ਤਾਰ ਹੋ ਗਏ ਹਨ। ਪੁਲਸ ਮੁਤਾਬਕ, ਖੇਤਰ 'ਚ ਧਾਰਾ 144 ਲਾਗੂ ਹੋਣ ਕਾਰਨ ਰੈਲੀ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਭਾਜਪਾ ਵਰਕਰਾਂ ਤੇ ਸਥਾਨਕ ਆਗੂਆਂ ਨੇ ਬਿਨਾਂ ਮਨਜ਼ੂਰੀ ਦੇ ਰੈਲੀ ਕੀਤੀ।

ਕੀ ਪੈਟਰੋਲ ਦੀ ਵੱਧਦੀ ਕੀਮਤ ਕਾਰਨ ਹੁਣ ਘੋੜਿਆਂ 'ਤੇ ਨਜ਼ਰ ਆਵੇਗੀ ਪੁਲਸ??

ਦੱਸ ਦੇਈਏ ਕਿ ਇਸ ਰੈਲੀ ਦੌਰਾਨ ਖੂਬ ਹੰਗਾਮਾ ਹੋਇਆ। ਇਸ ਦੌਰਾਨ ਕਲੈਕਟਰ ਨਿਧੀ ਨਿਵੇਦਿਤਾ ਤੇ ਪ੍ਰਿਆ ਵਰਮਾ ਨੇ ਭਾਜਪਾ ਵਰਕਰਾਂ ਨੂੰ ਕਥਿਤ ਤੌਰ 'ਤੇ ਥੱਪੜ ਮਾਰੇ। ਪੁਲਸ ਨੇ ਲਾਠੀਚਾਰ ਕੀਤਾ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਦਾ ਸਿਰ ਪਾੜ ਦਿੱਤਾ। ਉਸ ਨੇ ਪੁਲਸ 'ਤੇ ਉਸ ਨਾਲ ਕੁੱਟਮਾਰ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਕਈ ਪ੍ਰਦਰਸ਼ਨਕਾਰੀ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇ ਲਾਏ। ਇਸ ਦੌਰਾਨ ਡਿਪਟੀ ਕਲੈਕਟਰ ਪ੍ਰਿਆ ਵਰਮਾ ਨਾਲ ਬਦਸੂਲਕੀ ਹੋਈ। ਇੰਟਰਨੈੱਟ 'ਤੇ ਵਾਇਰਲ ਹੋਏ ਵੀਡੀਓ 'ਚ ਕਲੈਕਟਰ ਨਿਧੀ ਨਿਵੇਦਤਾ ਨੂੰ ਕਥਿਤ ਤੌਰ 'ਤੇ ਇਕ ਆਦਮੀ ਨੂੰ ਥੱਪੜ ਮਾਰਦੇ ਦੇਖਿਆ ਗਿਆ, ਜੋ ਪ੍ਰਦਰਸ਼ਨ ਦਾ ਹਿੱਸਾ ਸੀ।

Get the latest update about Madhya Pradesh, check out more about True Scoop News, National News, Priya Verma & Rajgarh Deputy Collector

Like us on Facebook or follow us on Twitter for more updates.