5 ਕਰੋੜ ਕਮਾਦ ਕਿਸਾਨਾਂ ਨੂੰ ਤੋਹਫਾ, ਖੰਡ ਦਰਾਮਦ 'ਤੇ ਸਬਸਿਡੀ ਦੇਵੇਗੀ ਸਰਕਾਰ

ਖੇਤੀਬਾੜੀ ਕਾਨੂੰਨ ਦੇ ਮਸਲੇ ਉੱਤੇ ਜਾਰੀ ਅੰਦੋਲਨ ਦੇ ਵਿਚਾਲੇ ਬੁੱਧਵਾਰ ਨੂੰ ਮੋਦੀ ਕੈਬਨਿਟ ਨੇ ਵੱਡਾ ਐਲਾਨ ਕੀਤਾ ਹੈ। ਸ...

ਖੇਤੀਬਾੜੀ ਕਾਨੂੰਨ ਦੇ ਮਸਲੇ ਉੱਤੇ ਜਾਰੀ ਅੰਦੋਲਨ ਦੇ ਵਿਚਾਲੇ ਬੁੱਧਵਾਰ ਨੂੰ ਮੋਦੀ ਕੈਬਨਿਟ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ 60 ਲੱਖ ਟਨ ਖੰਡ ਦਰਾਮਦ ਕਰਨ ਦਾ ਫੈਸਲਾ ਲਿਆ ਹੈ, ਇਸ ਨਾਲ ਹੋਣ ਵਾਲੀ ਕਮਾਈ, ਸਬਸਿਡੀ ਨੂੰ ਸਿੱਧਾ 5 ਕਰੋੜ ਕਿਸਾਨਾਂ ਦੇ ਖਾਤੇ ਵਿਚ ਪਾਇਆ ਜਾਵੇਗਾ। ਕੈਬਨਿਟ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਰਵਿਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰ ਕੇ ਫਸਲਾਂ ਦੀ ਜਾਣਕਾਰੀ ਦਿੱਤੀ।

ਵਿਰੋਧ ਵਿਚਾਲੇ ਕਮਾਦ ਕਿਸਾਨਾਂ ਲਈ ਫੈਸਲਾ
ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਸਰਕਾਰ ਨੇ 60 ਲੱਖ ਟਨ ਖੰਡ ਦਰਾਮਦ ਉੱਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਦੇ ਖਾਤੇ ਵਿਚ ਸਿੱਧਾ ਸਬਸਿਡੀ ਜਾਵੇਗੀ। ਇਸ ਵਿਚ 3500 ਕਰੋੜ ਰੁਪਏ ਖਰਚ ਹੋਣਗੇ। ਇਸ ਤੋਂ ਇਲਾਵਾ 18000 ਕਰੋੜ ਰੁਪਏ ਦੀ ਰਾਸ਼ੀ ਵੀ ਕਿਸਾਨਾਂ ਨੂੰ ਦਿੱਤੀ ਜਾਵੇਗੀ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਨਾਲ 5 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। 5 ਲੱਖ ਮਜ਼ਦੂਰਾਂ ਨੂੰ ਲਾਭ ਹੋਵੇਗਾ। ਮੰਤਰੀ ਮੁਤਾਬਕ ਇਕ ਹਫਤੇ ਦੇ ਅੰਦਰ 5000 ਕਰੋੜ ਰੁਪਏ ਤੱਕ ਸਬਸਿਡੀ ਕਿਸਾਨਾਂ ਨੂੰ ਮਿਲੇਗੀ। 60 ਲੱਖ ਟਨ ਖੰਡ ਨੂੰ 6 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਦਰਾਮਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ UAE 'ਚ ਇਕ ਦਿਨ 'ਚ ਕਰੀਬ 1 ਲੱਖ ਲੋਕਾਂ ਨੇ ਕਰਾਈ ਰਜਿਸਟ੍ਰੇਸ਼ਨ

Get the latest update about subsidy, check out more about farmers, Cabinet & sugarcane

Like us on Facebook or follow us on Twitter for more updates.