ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਦੀ ਬੇਟੀ ਦਾ ਹਾਰਟ ਅਟੈਕ ਕਾਰਨ ਦੇਹਾਂਤ, ਕੋਰੋਨਾ ਨਾਲ ਸਨ ਪੀੜਤ

ਕੋਰੋਨਾ ਦਾ ਕਹਿਰ ਦੇਸ਼ ਦੇ ਹਰ ਹਿੱਸੇ ਵਿਚ ਆਪਣਾ ਅਸਰ ਦਿਖਾ ਰਿਹਾ ਹੈ। ਸੋ...

ਨਵੀਂ ਦਿੱਲੀਂ: ਕੋਰੋਨਾ ਦਾ ਕਹਿਰ ਦੇਸ਼ ਦੇ ਹਰ ਹਿੱਸੇ ਵਿਚ ਆਪਣਾ ਅਸਰ ਦਿਖਾ ਰਿਹਾ ਹੈ। ਸੋਮਵਾਰ ਨੂੰ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਦੀ ਬੇਟੀ ਯੋਗਿਤਾ ਸੋਲੰਕੀ ਦਾ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ।

ਥਾਵਰ ਚੰਦ ਗਹਿਲੋਤ ਦੀ ਬੇਟੀ ਯੋਗਿਤਾ ਸੋਲੰਕੀ ਦੀ ਉਮ 43 ਸਾਲ ਸੀ ਤੇ ਉਹ ਕੋਰੋਨਾ ਨਾਲ ਪੀੜਤ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਹਾਟ ਅਟੈਕ ਕਾਰਨ ਮੌਤ ਹੋ ਗਈ। ਪਿਛਲੇ ਤਕਰੀਬਨ 15 ਦਿਨਾਂ ਤੋਂ ਇੰਦੌਰ ਦੇ ਮੇਦਾਂਤਾ ਹਸਪਤਾਲ ਵਿਚ ਯੋਗਿਤਾ ਦਾ ਇਲਾਜ ਚੱਲ ਰਿਹਾ ਸੀ, ਪਰ ਸੋਮਵਾਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਥਾਵਰ ਚੰਦ ਗਹਿਲੋਤ ਭਾਰਤ ਸਰਕਾਰ ਵਿਚ ਸਮਾਜਿਕ ਨਿਆ ਤੇ ਸਸ਼ਕਤੀਕਰਨ ਮੰਤਰੀ ਹੈ।

ਕੋਰੋਨਾ ਕਾਰਨ ਖਰਾਬ ਹਾਲਾਤ
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਾਰਨ ਹਰ ਦਿਨ ਹੀ ਬੁਰੇ ਸਮਾਚਾਰ ਸਾਹਮਣੇ ਆ ਰਹੇ ਹਨ। ਬੀਤੇ ਦਿਨ ਹੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਪਿਤਾ ਦਾ ਕੋਰੋਨਾ ਦੇ ਕਾਰਨ ਦੇਹਾਂਤ ਹੋ ਗਿਆ ਸੀ। ਓਥੇ ਹੀ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੇ ਭਰਾ ਦਾ ਵੀ ਬੀਤੇ ਦਿਨ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਸੀ।

ਭਾਰਤ ਵਿਚ ਇਸ ਵੇਲੇ ਕੋਰੋਨਾ ਵਾਇਰਸ ਚੋਟੀ ਉੱਤੇ ਹੈ। ਹਰ ਦਿਨ ਦੇਸ਼ ਵਿਚ ਤਿੰਨ ਲੱਖ ਤੋਂ ਵਧੇਰੇ ਕੋਰੋਨਾ ਦੇ ਮਾਮਲੇ ਆ ਰਹੇ ਹਨ ਜਦਕਿ ਤਿੰਨ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਇਸ ਵੇਲੇ 34 ਲੱਖ ਤੋਂ ਵਧੇਰੇ ਐਕਟਿਵ ਮਾਮਲੇ ਹਨ, ਜਦਕਿ ਮਰਨ ਵਾਲਿਆਂ ਦਾ ਕੁੱਲ ਅੰਕੜਾ ਦੋ ਲੱਖ ਤੋਂ ਪਾਰ ਹੋ ਚੁੱਕਿਆ ਹੈ।

Get the latest update about Dies, check out more about Daughter, Truescoop, Truescoopnews & Covid19

Like us on Facebook or follow us on Twitter for more updates.