ਮਹਿਲਾ ਖੁਦ ਵਿਆਹ ਅਤੇ ਧਰਮ ਤਬਦੀਲੀ ਕਰੇ ਤਾਂ ਦਖਲਅੰਦਾਜ਼ੀ ਦੀ ਲੋੜ ਨਹੀਂ: ਕਲਕੱਤਾ HC

ਵਿਆਹ ਅਤੇ ਧਰਮ ਤਬਦੀਲੀ ਨੂੰ ਲੈ ਕੇ ਕਲਕੱਤਾ ਹਾਈ ਕੋਰਟ (Calcutta High Court) ਨੇ ਇਕ ਅਹਿ...

ਵਿਆਹ ਅਤੇ ਧਰਮ ਤਬਦੀਲੀ ਨੂੰ ਲੈ ਕੇ ਕਲਕੱਤਾ ਹਾਈ ਕੋਰਟ (Calcutta High Court) ਨੇ ਇਕ ਅਹਿਮ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਬਾਲਗ ਉਮਰ ਦੀ ਔਰਤ (Adult Lady) ਆਪਣੀ ਪਸੰਦ ਨਾਲ ਵਿਆਹ ਅਤੇ ਧਰਮ ਤਬਦੀਲੀ ਦਾ ਫੈਸਲਾ ਕਰਦੀ ਹੈ ਅਤੇ ਫਿਰ ਪਿਤਾ ਦੇ ਘਰ ਵਿਚ ਨਹੀਂ ਆਉਂਦੀ ਹੈ ਤਾਂ ਫਿਰ ਇਸ ਵਿਚ ਦਖਲਅੰਦਾਜ਼ੀ ਦੀ ਕੋਈ ਜ਼ਰੂਰਤ ਨਹੀਂ ਹੈ। 
ਹਾਈ ਕੋਰਟ ਨੇ ਇਹ ਗੱਲਾਂ ਸੋਮਵਾਰ ਨੂੰ ਇਕ ਕੇਸ ਦੀ ਸੁਣਵਾਈ ਦੌਰਾਨ ਕਹੀਆਂ। ਹਾਈ ਕੋਰਟ ਦੀ ਇਸ ਬੈਂਚ ਵਿਚ ਮਾਣਯੋਗ ਜੱਜ ਸੰਜੀਵ ਬੈਨਰਜੀ  ਅਤੇ ਅਰਿਜੀਤ ਬੈਨਰਜ ਸਨ। ਇਹ ਬੈਂਚ ਇਕ ਪਿਤਾ ਦੀ ਪਟੀਸ਼ਨ ਉੱਤੇ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਧੀ ਸਤੰਬਰ 2020 ਤੋਂ ਗਾਇਬ ਹੈ ਅਤੇ ਉਸ ਨੇ ਵਿਆਹ ਕਰ ਕੇ ਧਰਮ ਤਬਦੀਲ ਕਰ ਲਿਆ ਹੈ। 

7 ਦਸੰਬਰ 2020 ਨੂੰ ਬੰਗਾਲ ਦੇ ਮੁਰੁਤੀਆ ਪੁਲਸ ਸਟੇਸ਼ਨ ਵਿਚ ਇਕ ਰਿਪੋਰਟ ਦਰਜ ਕਰਵਾਈ ਗਈ। ਇਸ ਵਿਚ ਇਕ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ 19 ਸਾਲ ਦੀ ਹੈ। ਉਸ ਨੇ ਭੱਜ ਕੇ ਅਸਮੂਲ ਸ਼ੇਖ ਨਾਮ ਦੇ ਇਕ ਸ਼ਖਸ ਨਾਲ ਵਿਆਹ ਕਰ ਲਿਆ। ਕੋਰਟ ਵਿਚ ਉਨ੍ਹਾਂ ਦੀ ਧੀ ਪੱਲਵੀ ਦਾ ਇਕ ਬਿਆਨ ਵੀ ਵਖਾਇਆ ਗਿਆ। 16 ਸਤੰਬਰ 2020 ਨੂੰ ਦਰਜ ਕੀਤੇ ਗਏ ਇਸ ਬਿਆਨ ਵਿਚ ਉਨ੍ਹਾਂ ਦੀ ਧੀ ਨੇ ਕਿਹਾ ਕਿ ਅਸਮੂਲ ਨਾਲ ਉਨ੍ਹਾਂ ਦੇ ਰਿਸ਼ਤੇ ਸਨ ਅਤੇ ਉਹ ਖੁਦ ਆਪਣੀ ਮਰਜ਼ੀ ਨਾਲ ਉਨ੍ਹਾਂ ਦੇ ਨਾਲ ਰਹਿ ਰਹੀ ਹੈ। ਪੱਲਵੀ ਦੇ ਪਿਤਾ ਨੇ ਹਾਈ ਕੋਰਟ ਵਿਚ ਕਿਹਾ ਕਿ ਜਿਸ ਦਿਨ ਉਨ੍ਹਾਂ ਦੀ ਧੀ ਦਾ ਬਿਆਨ ਦਰਜ ਕੀਤਾ ਗਿਆ, ਉਸ ਦਿਨ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੀ ਧੀ ਨੇ ਆਪਣਾ ਨਾਮ ਬਦਲ ਕੇ ਆਇਸ਼ਾ ਖਾਤੁਨ ਰੱਖ ਲਿਆ ਹੈ। 

ਕੋਰਟ ਵਿਚ ਕੁੜੀ ਦੇਵੇਗੀ ਬਿਆਨ
ਹੁਣ ਹਾਈ ਕੋਰਟ ਨੇ ਕਿਹਾ ਕਿ ਮੁੰਡਾ ਅਤੇ ਕੁੜੀ ਦੋਵੇਂ 23 ਦਿਸੰਬਰ ਨੂੰ ਜੱਜ ਦੇ ਸਾਹਮਣੇ ਬਿਆਨ ਦਿਓ।  ਜਿਸ ਦੇ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਸਹੀ ਵਿਚ ਕੁੜੀ ਦਬਾਅ ਵਿਚ ਬਿਆਨ ਦੇ ਰਹੀ ਹੈ। ਜੱਜ ਨੇ ਇਹ ਵੀ ਕਿਹਾ ਹੈ ਕਿ ਜਦੋਂ ਇਹ ਇਕੱਠੇ ਆਉਣਗੇ ਤਾਂ ਇਨ੍ਹਾਂ ਦੇ ਰੂਮ ਵਿਚ ਕੋਈ ਹੋਰ ਨਹੀਂ ਹੋਵੇਗਾ।

ਲਵ ਜਿਹਾਦ ਨੂੰ ਰੋਕਣ ਲਈ ਯੋਗੀ ਸਰਕਾਰ ਦਾ ਕਦਮ  
ਦੱਸ ਦਈਏ ਕਿ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਮੰਤਰੀਮੰਡਲ ਨੇ ਲਵ ਜਿਹਾਦ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਤਹਿਤ ਵਿਆਹ ਲਈ ਧੋਖਾ, ਬੇਈਮਾਨੀ, ਲਾਲਚ ਜਾਂ ਜ਼ਬਰੀ ਧਰਮ ਤਬਦੀਲੀ ਕਰਾਏ ਜਾਣ ਉੱਤੇ 10 ਸਾਲ ਸਜ਼ਾ ਅਤੇ ਜੁਰਮਾਨੇ ਦੀ ਸਜ਼ਾ ਦਾ ਕਾਨੂੰਨ ਹੈ।

Get the latest update about convert, check out more about calcutta high court, interference & adult woman

Like us on Facebook or follow us on Twitter for more updates.