ਕੈਲੀਫੋਰਨੀਆ 'ਚ 8 ਮਹੀਨਿਆਂ ਦੀ ਬੱਚੀ ਸਮੇਤ ਪੰਜਾਬੀ ਪਰਿਵਾਰ ਹੋਇਆ ਅਗਵਾਹ, ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਦੇ ਇੱਕ ਪਰਿਵਾਰ ਨੂੰ ਅਗਵਾ ਕਰਨ ਦੇ ਸਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ...

ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਹੋਸ਼ਿਆਰਪੁਰ ਦੇ ਇਕ ਹੀ ਪਰਿਵਾਰ ਦੇ ਚਾਰ ਜੀਆ ਨੂੰ ਅਗਵਾਹ ਕਾਰਨ ਦਾ ਮਾਮਲਾ ਸਮਾਣੇ ਆਇਆ ਹੈ। ਚਾਰੋ ਲੋਕ ਟਾਂਡਾ ਉੜਮੁੜ ਦੇ ਹਾਰਸੀ ਪਿੰਡ ਨਾਲ ਸਬੰਧਿਤ ਹਨ ਅਤੇ ਡਾਕਟਰ ਰਣਧੀਰ ਸਿੰਘ ਦੇ ਪਰਿਵਾਰਕ ਮੈਂਬਰ ਹਨ। ਜਾਣਕਾਰੀ ਮੁਤਾਬਿਕ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਹੋਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸਬੰਧ ਰੱਖਣ ਵਾਲੇ ਡਾਕਟਰ ਰਣਧੀਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ, ਜਸਦੀਪ ਸਿੰਘ ਤੇ ਨੂੰਹ ਜਸਲੀਨ ਕੌਰ ਤੇ ਪੋਤਰੀ ਅਰੂਹੀ ਜੋ ਕਿ ਆਠ ਮਹੀਨਿਆਂ ਦੀ ਹੈ ਨੂੰ ਉਨ੍ਹਾਂ ਦੇ ਦਫਤਰ ਤੋਂ ਕਿਸੇ ਅਗਿਆਤ ਵਿਅਕਤੀ ਵਲੋਂ ਅਗਵਾਹ ਕਰ ਲਿਆ ਗਿਆ। 

ਜਾਣਕਾਰੀ ਅਨੁਸਾਰ ਨਾਕਾਪ ਪੋਸ਼ ਵਿਅਕਤੀਆਂ ਵਲੋਂ ਭਿਖਾਰੀ ਬਣ ਕੇ ਉਨ੍ਹਾਂ ਦੇ ਦਫਤਰ ਵਿੱਚ ਐਂਟਰੀ ਲਈ ਗਈ ਅਤੇ ਪਿਸਤੌਲ ਦੀ ਨੋਕ ਤੇ ਚਾਰੋ ਲੋਕ ਨੂੰ ਅਗਵਾਹ ਕਰ ਲਿਆ ਗਿਆ। ਇਨ੍ਹਾਂ ਲੋਕਾਂ ਦੇ ਮੋਬਾਈਲ ਅਤੇ ਗੱਡੀ ਉਨ੍ਹਾਂ ਦੇ ਅਗਵਾਹ ਹੋਣ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਬਰਾਮਦ ਹੋਏ ਹਨ। ਕਿਡਨੈਪਰਾਂ ਵਲੋਂ ਇਨ੍ਹਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਸੀ।  ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ  ਕੈਲੀਫੋਰਨੀਆ ਦੇ ਇੱਕ ਪਰਿਵਾਰ ਨੂੰ ਅਗਵਾ ਕਰਨ ਦੇ ਸਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਜੀਸਸ ਮੈਨੁਅਲ ਸਲਗਾਡੋ(48) ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਿਉਂਕਿ ਉਸਨੂੰ ਐਟਵਾਟਰ ਵਿੱਚ ਪੀੜਤ ਦੇ ਏਟੀਐਮ ਕਾਰਡਾਂ ਵਿੱਚੋਂ ਇੱਕ ਦੀ ਵਰਤੋਂ ਕਰਦੇ ਹੋਏ ਸੀਸੀਟੀਵੀ ਕੈਮਰੇ 'ਤੇ ਫੜ ਲਿਆ ਸੀ।ਇਸ ਵੇਲੇ ਪਰਿਵਾਰ ਵਿਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਤੋਂ ਚਾਰੋ ਪਰਿਵਾਰਕ ਮੈਂਬਰਾਂ ਦੇ ਭਾਲ ਕਰਨ ਦੀ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ ਜਿਸ ਨਾਲ ਉਹ ਸੁਰੱਖਿਅਤ ਘਰ ਵਾਪਿਸ ਪਰਤ ਸਕਣ।Get the latest update about family kidnapped in California, check out more about California police & California family kidnapping

Like us on Facebook or follow us on Twitter for more updates.