ਐਜੂਕੇਸ਼ਨ ਆਈਕਨ ਅਵਾਰਡਸ 2022’ ਦੇ TOP10 ਸਕੂਲਾਂ 'ਚ ਕੈਂਬਰਿਜ਼ ਇੰਟਰਨੈਸਨਲ ਸਕੂਲ (ਕੋ-ਐੱਡ), ਜਲੰਧਰ ਹੋਇਆ ਸ਼ਾਮਿਲ

ਹੋਟਲ ਵਿਵਾਂਤਾ, ਦਵਾਰਕਾ ਨਵੀਂ ਦਿੱਲੀ ਵਿਖੇ 19 ਸਤੰਬਰ, 2022 ਨੂੰ ਹੋਈ ਕਾਨਫਰੰਸ ਦੌਰਾਨ ਲੁਧਿਆਣਾ ਦੇ ਐਮ.ਐਲ. ਏ. ਸ: ਦਲਜੀਤ ਸਿੰਘ ਨੇ ਕੈਂਬਰਿਜ ਸਕੂਲ ਨੂੰ ਪਹਿਲੇ ਦਸ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ...

ਅੱਜ ਦਾ ਯੁੱਗ ਪ੍ਰਤੀਯੋਗਤਾ ਦਾ ਯੁੱਗ ਹੈ। ਇੱਥੇ ਹਰ ਵਿਅਕਤੀ ਜਿੱਤਣ ਲਈ ਦਿਨ-ਰਾਤ ਮਿਹਨਤ ਕਰਦਾ ਹੈ। ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਵਿੱਚ ਸਕੂਲ ਦੀ ਅਹਿੰਮ ਭੂਮਿਕਾ ਹੁੰਦੀ ਹੈ। ਇੱਕ ਸਕੂਲ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਬਹੁਤ ਮਿਹਨਤ ਕਰਦਾ ਹੈ। ਕੈਂਬਰਿਜ ਸਕੂਲ ਵੱਲੋਂ ਹਮੇਸ਼ਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮੇਂ-ਸਮੇਂ ਉੱਤੇ ਵੱਖ-ਵੱਖ ਕਦਮ ਚੁੱਕੇ ਗਏ ਹਨ। ਹੋਟਲ ਵਿਵਾਂਤਾ, ਦਵਾਰਕਾ ਨਵੀਂ ਦਿੱਲੀ ਵਿਖੇ 19 ਸਤੰਬਰ, 2022 ਨੂੰ ਹੋਈ ਕਾਨਫਰੰਸ ਦੌਰਾਨ ਲੁਧਿਆਣਾ ਦੇ ਐਮ.ਐਲ. ਏ. ਸ: ਦਲਜੀਤ ਸਿੰਘ ਨੇ ਕੈਂਬਰਿਜ ਸਕੂਲ ਨੂੰ ਪਹਿਲੇ ਦਸ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ। ਇਹ ਪੂਰੇ ਕੈਂਬਰਿਜ ਸਟਾਫ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

''ਐਜੂਕੇਸ਼ਨ ਆਈਕਨ ਅਵਾਰਡਸ’ ਦਾ ਮੁੱਖ ਉਦੇਸ਼ ਉਨ੍ਹਾਂ ਸੰਸਥਾਵਾਂ ਨੂੰ ਸਨਮਾਨਿਤ ਕਰਨਾ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਵੇਲੇ ਤੱਤਪਰ ਰਹਿੰਦੀਆਂ ਹਨ। ਅਜਿਹੀਆਂ ਅਗਾਂਹਵਧੂ ਸੰਸਥਾਵਾਂ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਹਮੇਸ਼ਾਂ ਪਹਿਲੀ ਲੜੀ ਵਿੱਚ ਰਿਹਾ ਹੈ।

ਇਸ ਅਵਸਰ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਨਿਤਿਨ ਕੋਹਲੀ, ਉਪ-ਚੇਅਰਮੈਨ ਸ਼੍ਰੀ ਦੀਪਕ ਭਾਟੀਆ, ਪ੍ਰੈਜ਼ੀਡੈਂਟ ਸ਼੍ਰੀਮਤੀ ਪੂਜਾ ਭਾਟੀਆ, ਉਪ -ਪ੍ਰੈਜ਼ੀਡੈਂਟ ਸ਼੍ਰੀ ਪਾਰਥ ਭਾਟੀਆ, ਪ੍ਰਿੰਸੀਪਲ ਸ਼੍ਰੀਮਤੀ ਹਰਲੀਨ ਮੋਹੰਤੀ ਤੇ ਵਾਇਸ-ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਗਰੋਵਰ, ਹੈਡ-ਮਿਸਟ੍ਰੈਸ ਮੀਨਾਕਸ਼ੀ ਸਿਆਲ ਅਤੇ ਕੋ-ਆਰਡੀਨੇਟਰਸ ਵਿਸ਼ੇਸ਼ ਰੂਪ ’ਤੇ ਮੌਜੂਦ ਸਨ।

 ਕਾਨਫਰੰਸ  ਨੂੰ ਸੰਬੋਧਨ ਕਰਦੇ ਹੋਏ ਪ੍ਰੈਜ਼ੀਡੈਂਟ ਸ਼੍ਰੀਮਤੀ ਪੂਜਾ ਭਾਟੀਆ ਅਤੇ ਪ੍ਰਿੰਸੀਪਲ ਸ਼੍ਰੀਮਤੀ ਹਰਲੀਨ ਮੋਹੰਤੀ ਜੀ ਨੇ ਇਸ ਅਵਾਰਡ ਦੀ ਜਾਣਕਾਰੀ ਦਿੱਤੀ ਅਤੇ ਇਸ ਉਪਲੱਬਧੀ ਦਾ ਸਿਹਰਾ ਸਾਰੇ ਕੈਂਬਰਿਜ ਪਰਿਵਾਰ ਨੂੰ ਦਿੰਦੇ ਹੋਏ ਸਭ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਇਹ ਪੁਰਸਕਾਰ ਸਾਨੂੰ ਸਭ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਅੱਗੇ ਵਧਣ ਲਈ ਅਤੇ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਦਾ ਹੈ।