CANADA ਨੇ ਮਾਰਚ ਮਹੀਨੇ ਸਿਰਜੀਆਂ 303,000 ਨਵੀਆਂ ਨੌਕਰੀਆਂ, ਬੱਝੀ ਆਸ

ਕੋਰੋਨਾ ਮਹਾਮਾਰੀ ਕਾਰਨ ਜਿੱਥੇ ਦੁਨੀਆ ਭਰ ਵਿਚ ਕਰੋੜਾਂ ਲੋਕ ਬੇਰੋਜ਼ਗਾਰ ਹੋ ਰਹੇ ਹਨ ਉੱਥੇ ਹੀ ਕੈਨੇ...

ਟੋਰਾਂਟੋ: ਕੋਰੋਨਾ ਮਹਾਮਾਰੀ ਕਾਰਨ ਜਿੱਥੇ ਦੁਨੀਆ ਭਰ ਵਿਚ ਕਰੋੜਾਂ ਲੋਕ ਬੇਰੋਜ਼ਗਾਰ ਹੋ ਰਹੇ ਹਨ ਉੱਥੇ ਹੀ ਕੈਨੇਡਾ ਵਿਚ ਕੰਮ ਦੀ ਭਾਲ ਕਰਨ ਵਾਲਿਆਂ ਲਈ ਇਕ ਆਸ ਬੱਝੀ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਮਾਰਚ ਮਹੀਨੇ 3.03 ਲੱਖ ਨਵੀਆਂ ਨੌਕਰੀਆਂ ਸਿਰਜੀਆਂ ਗਈਆਂ ਹਨ, ਜਿਸ ਨਾਲ ਦੇਸ਼ ਵਿਚ ਬੇਰੋਜ਼ਗਾਰੀ ਦਰ ਘਟਾਉਣ ਵਿਚ ਮਦਦ ਮਿਲੇਗੀ।

ਸਟੈਟਿਸਟਿਕਸ ਕੈਨੇਡਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੇਸ਼ ਦੇ ਅਰਥਚਾਰੇ ਨੇ ਪਿਛਲੇ ਮਹੀਨੇ 3,03,000 ਨੌਕਰੀਆਂ ਜੋੜੀਆਂ ਕਿਉਂਕਿ ਕਈ ਇਲਾਕਿਆਂ ਵਿਚੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ, ਜਿਸ ਨਾਲ ਉਦਯੋਗਾਂ ਨੂੰ ਵਧੇਰੇ ਕਾਮਿਆਂ ਦਾ ਰਾਹ ਮਿਲਿਆ, ਜੋ ਇਨ੍ਹਾਂ ਪਾਬੰਦੀਆਂ ਨਾਲ ਸਭ ਤੋਂ ਪ੍ਰਭਾਵਤ ਹੋਏ ਸਨ।

ਇਸ ਦੌਰਾਨ ਰਿਟੇਲ ਸੈਕਟਰ ਨੇ ਜਨਵਰੀ ਵਿਚ ਤਾਲਾਬੰਦੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ 95,000 ਨੌਕਰੀਆਂ ਹਾਸਲ ਕੀਤੀਆਂ, ਜਦੋਂ ਕਿ ਰਿਹਾਇਸ਼ ਅਤੇ ਭੋਜਨ ਸੇਵਾਵਾਂ ਦੇ ਖੇਤਰ ਵਿਚ ਰੋਜ਼ਗਾਰ 21,000 ਵਧ ਗਿਆ। ਇਸ ਦੇ ਨਾਲ ਹੀ ਉਸਾਰੀ, ਸਿਹਤ ਸੰਭਾਲ ਅਤੇ ਸਿੱਖਿਆ ਦੇ ਖੇਤਰਾਂ ਵਿਚ ਵੱਡੇ ਚੜਾਅ ਵੇਖਿਆ ਗਿਆ। ਇਸ ਦੌਰਾਨ ਓਟਾਰੀਓ ਵਿਚ ਨੌਕਰੀਆਂ ਦਾ ਵਾਧਾ ਦੇਖਿਆ ਗਿਆ, ਜਿਥੇ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਦੀ ਆਸ ਦਿਖਾਈ ਦੇ ਰਹੀ ਹੈ।

ਬੇਰੁਜ਼ਗਾਰੀ ਦੀ ਦਰ
ਨੌਕਰੀਆਂ ਵਿਚ ਇਹ ਨਵਾਂ ਵਾਧਾ ਫਰਵਰੀ ਦੇ 296,000 ਤੋਂ ਵਧੇਰੇ ਹੈ ਤੇ ਇਸ ਦੌਰਾਨ ਮਾਰਚ ਮਹੀਨੇ ਫਰਵਰੀ ਤੋਂ 1.5 ਫੀਸਦੀ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਬੇਰੋਜ਼ਗਾਰੀ ਦੀ ਦਰ ਸਿਰਫ ਅਜੇ 7.5 ਫੀਸਦੀ ਸੀ, ਜੋ ਇਸ ਸਾਲ ਫਰਵਰੀ ਦੇ 8.2 ਤੋਂ ਘੱਟ ਸੀ। ਇਸ ਨਾਲ ਇਹ ਮਹਾਂਮਾਰੀ ਤੋਂ ਪਹਿਲਾਂ ਬੇਰੋਜ਼ਗਾਰੀ ਦੀ ਦਰ ਦੇ ਬਰਾਬਰ ਹੈ।

ਸੰਘੀ ਅੰਕੜਿਆਂ ਸੰਸਥਾ ਅਨੁਸਾਰ ਪਿਛਲੇ ਮਹੀਨੇ ਬੇਰੁਜ਼ਗਾਰੀ ਦੀ ਦਰ ਵਧ ਕੇ 9.7 ਫੀਸਦੀ ਹੋ ਗਈ ਹੁੰਦੀ ਜੇ ਇਸ ਵਿਚ ਉਹ ਲੋਕ ਸ਼ਾਮਲ ਹੁੰਦੇ, ਜੋ ਕੰਮ ਕਰਨ ਦੀ ਤਾਂਘ ਵਿਚ ਸਨ ਪਰ ਸਰਗਰਮੀ ਨਾਲ ਨੌਕਰੀ ਦੇ ਮੌਕੇ ਨਹੀਂ ਭਾਲਦੇ ਸਨ।

Get the latest update about Truescoop, check out more about New Jobs, Truescoop News, March & Canada

Like us on Facebook or follow us on Twitter for more updates.