ਕੈਨੇਡਾ ਇਲੈਕਸ਼ਨ 2019 'ਚ ਇਨ੍ਹਾਂ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, ਨਿਭਾਈ ਵੱਡੀ ਭੂਮਿਕਾ

ਕੈਨੇਡਾ ਸਰਕਾਰ ਦੀ ਕਮਾਨ ਇਸ ਵਾਰ ਭਾਰਤੀ-ਸਿੱਖ ਜਗਮੀਤ ਸਿੰਘ ਦੇ ਹੱਥ 'ਚ ਆ ਗਈ ਹੈ, ਜੋ ਟਰੂਡੋ ਸਰਕਾਰ ਨੂੰ ਬਹੁਮਤ ਦਿਵਾਏਗੀ। ਕੈਨੇਡਾ 'ਚ ਓਪੀਨੀਅਨ ਪੋਲ ਦੇ ਨਤੀਜਿਆਂ 'ਚ ਇਸ ਗੱਲ ਦੀ ਸੰਭਾਵਨਾ ਹੈ ਕਿ ਲਿਬਰਲ ਪਾਰਟੀ ਫਿਰ...

ਟੋਰਾਂਟੋ— ਕੈਨੇਡਾ ਸਰਕਾਰ ਦੀ ਕਮਾਨ ਇਸ ਵਾਰ ਭਾਰਤੀ-ਸਿੱਖ ਜਗਮੀਤ ਸਿੰਘ ਦੇ ਹੱਥ 'ਚ ਆ ਗਈ ਹੈ, ਜੋ ਟਰੂਡੋ ਸਰਕਾਰ ਨੂੰ ਬਹੁਮਤ ਦਿਵਾਏਗੀ। ਕੈਨੇਡਾ 'ਚ ਓਪੀਨੀਅਨ ਪੋਲ ਦੇ ਨਤੀਜਿਆਂ 'ਚ ਇਸ ਗੱਲ ਦੀ ਸੰਭਾਵਨਾ ਹੈ ਕਿ ਲਿਬਰਲ ਪਾਰਟੀ ਫਿਰ ਤੋਂ ਸੱਤਾ 'ਚ ਆ ਸਕਦੀ ਹੈ ਪਰ ਇਸ ਵਾਰ ਉਸ ਨੂੰ ਪੂਰਾ ਬਹੁਮਤ ਨਹੀਂ ਮਿਲਿਆ। ਇਸ ਸਥਿਤੀ 'ਚ ਭਾਰਤੀ ਮੂਲ ਦੇ ਸਿੱਖ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਭੂਮਿਕਾ ਅਹਿਮ ਹੋ ਜਾਵੇਗੀ। ਉਸ ਦੇ ਸਮਰਥਨ ਤੋਂ ਬਿਨਾਂ ਕਿਸੇ ਵੀ ਸਰਕਾਰ ਦਾ ਬਣਨਾ ਮੁਸ਼ਕਿਲ ਹੋਵੇਗਾ। ਕੈਨੇਡਾ ਦੀ ਸਰਕਾਰ ਬਣਾਉਣ 'ਚ ਪੰਜਾਬੀਆਂ ਦੀ ਹਮੇਸ਼ਾ ਹੀ ਵੱਡੀ ਭੂਮਿਕਾ ਰਹੀ ਹੈ। ਇਸ ਵਾਰ ਵੀ ਇੱਥੇ ਫੈਡਰਲ ਚੋਣਾਂ 'ਚ ਹੁਣ ਤੱਕ 18 ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਨਾਲ ਹੀ ਸਬੰਧਤ ਹਨ। ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇਕ ਵਾਰ ਫਿਰ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਚੁੱਕੀ ਹੈ।  ਇਸ ਵਾਰ ਇੱਥੇ ਗਠਜੋੜ ਸਰਕਾਰ ਬਣਨ ਦੀ ਸੰਭਾਵਨਾ ਹੈ ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ ਹੈ।

ਕੈਨੇਡਾ ਸਰਕਾਰ ਦੀ ਕਮਾਨ ਇਸ ਭਾਰਤੀ-ਸਿੱਖ ਦੇ ਹੱਥ 'ਚ, ਜੋ ਟਰੂਡੋ ਨੂੰ ਦਿਵਾਏਗੀ ਬਹੁਮਤ

ਕੈਨੇਡਾ ਦੇ 338 ਚੋਣ ਹਲਕਿਆਂ 'ਚੋਂ ਲਿਬਰਲ ਪਾਰਟੀ 156 ਸੀਟਾਂ 'ਤੇ ਜਿੱਤ ਚੁੱਕੀ ਹੈ ਪਰ ਬਹੁਮਤ ਲਈ 170 ਸੀਟਾਂ ਦੀ ਲੋੜ ਹੁੰਦੀ ਹੈ। ਪੰਜਾਬ ਅਪਡੇਟ ਵੈਬਸਾਈਟ ਮੁਤਾਬਕ ਬਰੈਂਪਟਨ 'ਚ ਕਮਲ ਖਹਿਰਾ, ਸੋਨੀਆ ਸਿੰਧੂ, ਰੂਬੀ ਸਹੋਤਾ, ਮਨਦੀਪ ਸਿੱਧੂ, ਰਾਮੇਸ਼ਵਰ ਸੰਘਾ ਜਿੱਤ ਚੁੱਕੇ ਹਨ। ਮਿਸੀਸਾਗਾ ਮਾਲਟਨ ਤੋਂ ਫੈਡਰਲ ਮੰਤਰੀ ਨਵਦੀਪ ਬੈਂਸ ਅਤੇ ਮਿਸੀਸਾਗਾ ਸਟਰੀਸਵਿਲ ਤੋਂ ਗਗਨ ਸਿੰਕਦ ਆਪਣੀਆਂ ਸੀਟਾਂ 'ਤੇ ਜਿੱਤ ਚੁੱਕੇ ਹਨ। ਕਿਉਬੇਕ 'ਚ ਲਸੀਨ ਲਾਸੈਲ ਤੋਂ ਅੰਜੂ ਢਿੱਲੋ ਜਿੱਤੀ ਹੈ। ਐਲਬਰਟਾ 'ਚ ਐਡਮਿੰਟਨ ਮਿਲ ਵੁੱਡਜ਼ ਤੋਂ ਫੈਡਰਲ ਮੰਤਰੀ ਅਮਰਜੀਤ ਸੋਹੀ ਨੂੰ ਸਾਬਕਾ ਟੋਰੀ ਮੰਤਰੀ ਟਿਮ ਉੱਪਲ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਆਪਣੀ ਸੀਟ 'ਤੇ ਜਿੱਤ ਗਏ ਹਨ। ਕਿਚਰਨ ਸੈਂਟਰ ਤੋਂ ਲਿਬਰਲ ਰਾਜ ਸੈਣੀ ਜਿੱਤੇ ਹਨ। ਫੈਡਰਲ ਮੰਤਰੀ ਬਰਦੀਸ਼ ਚੱਗੜ ਵੀ ਆਪਣੀ ਸੀਟ 'ਤੇ ਜਿੱਤ ਗਏ ਹਨ।

Majority ਗੁਆਉਂਦੇ ਹੋਏ ਟਰੂਡੋ ਦੀ ਲਿਬਰਲ ਪਾਰਟੀ ਮੁੜ ਕੈਨੇਡਾ ਦੀ ਸੱਤਾ 'ਤੇ ਕਾਬਜ

ਓਕਵਿਲ ਤੋਂ ਅਨੀਤਾ ਆਨੰਦ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਹਾਏ ਆਪੋ ਆਪਣੀਆਂ ਸੀਟਾਂ 'ਤੇ ਜਿੱਤ ਗਏ ਹਨ। ਉੱਧਰ ਫਲੀਟਵੁੱਡ ਪੋਰਸ ਵੈਲਸ ਤੋਂ ਟੋਰੀ ਉਮੀਦਵਾਰ ਸਿੰਦਰ ਪੁਰੇਵਾਲ ਨੂੰ ਲਿਬਰਲ ਦੇ ਕੈਨ ਹਾਰਡੀ ਤੋਂ ਹਾਰ ਗਏ ਹਨ। ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਪਾਰਟੀ ਜਗਦੀਪ ਸਹੋਤਾ ਨੇ ਲਿਬਰਲ ਦੀ ਨਿਰਮਲਾ ਨਾਇਡੂ ਨੂੰ ਹਰਾ ਦਿੱਤਾ। ਟੋਰਾਂਟੋ ਵਿਚ ਪਾਰਕਡੇਲ ਤੋਂ ਭਾਰਤੀ ਮੂਲ ਦੇ ਲਿਬਰਲ ਆਰਿਫ ਵਿਰਾਨੀ ਦੁਬਾਰਾ ਆਪਣੀ ਸੀਟ 'ਤੇ ਜਿੱਤ ਗਏ ਹਨ। ਕੈਂਬਰਿਜ ਓਂਟਾਰੀਓ ਤੋਂ ਕੰਜ਼ਰਵੇਟਿਵ ਉਮੀਦਵਾਰ ਸੰਨੀ ਅਟਵਾਲ ਲਿਬਰਲ ਬ੍ਰਾਈਨ ਮੇਅ ਤੋਂ ਹਾਰ ਗਏ।

9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ ਕਰਤਾਰਪੁਰ ਲਾਂਘਾ : ਪਾਕਿ ਸਰਕਾਰ

ਗ੍ਰੇਟਰ ਟੋਰਾਂਟੋ/ਮਿਸੀਸਾਗਾ ਸੈਂਟਰ ਤੋਂ ਲਿਬਰਲ ਉਮਰ ਅਲਘਬਰਾ, ਮਿਸੀਸਾਗਾ ਐਰਿਨ ਮਿਲਜ਼ ਤੋਂ ਇਕਰਾ ਖਾਲਿਦ, ਮਿਸੀਸਾਗਾ ਕੁੱਕਸਵਿੱਲ ਤੋਂ ਪੀਟਰ ਫੋਂਸੈਕਾ ਅਤੇ ਮਿਸੀਸਾਗਾ ਲੋਕਸ਼ੋਰ ਤੋਂ ਸਵੈਨ ਸਪੈਂਜਮਾਨ ਜਿੱਤੇ ਹਨ। ਈਟੋਬੀਕੋ ਨੌਰਥ ਤੋਂ ਫੈਡਰਲ ਮੰਤਰੀ ਕ੍ਰਿਸਟੀ ਡੰਕਨ ਨੇ ਟੇਰੀ ਉਮੀਦਵਾਰ ਸਰਬਜੀਤ ਕੌਰ ਨੂੰ ਹਰਾ ਦਿੱਤਾ। ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ ਹਨ। ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਵੱਡੀ ਗਿਣਤੀ 'ਚ ਪੰਜਾਬੀ ਅਤੇ ਭਾਰਤੀ ਉਮੀਦਵਾਰ ਜਿੱਤੇ ਹਨ।

Get the latest update about New Democratic Party, check out more about Election News, Liberal Party, Trudeau Loses Majority & Canada Elections Punjabi

Like us on Facebook or follow us on Twitter for more updates.