ਕੈਨੇਡਾ: ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪੰਜਾਬੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਓਨਟਾਰੀਓ 'ਚ ਕੀਤੀ ਆਤਮ ਹੱਤਿਆ

ਪਟਿਆਲਾ ਦੇ ਪਿੰਡ ਗੱਗਾ ਦੇ ਰਹਿਣ ਵਾਲਾ ਅਰਸ਼ਦੀਪ ਵਰਮਾ, ਜੋ ਕਿ ਮਈ 2019 'ਚ ਸਟੱਡੀ ਵੀਜ਼ੇ 'ਤੇ ਕੈਨੇਡਾ ਆਇਆ ਸੀ। ਇੱਥੇ ਉਹ ਓਨਟਾਰੀਓ ਦੇ ਕੈਂਬਰਿਜ ਕਾਲਜ ਵਿੱਚ ਪੜ੍ਹ ਰਿਹਾ ਸੀ, ਪਰ ਕੋਰੋਨਾ ਦੇ ਦੌਰ ਤੋਂ ਉਹ ...

ਭਾਰਤ ਦੇ ਵਿਦਿਆਰਥੀਆਂ ਖਾਸ ਕਰਕੇ ਪੰਜਾਬ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਇੱਕ ਸੁਪਨਾ ਹੈ। ਕੈਨੇਡਾ ਵਿੱਚ ਉਨ੍ਹਾਂ ਦੀ ਮੌਤ ਅਕਸਰ ਉਨ੍ਹਾਂ ਦੇ ਪਰਿਵਾਰ ਲਈ ਸਦਮੇ ਵਜੋਂ ਆਉਂਦੀ ਹੈ। ਕੈਨੇਡਾ ਵਿੱਚ ਹਾਲ ਹੀ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ।

ਜਾਣਕਾਰੀ ਅਨੁਸਾਰ  ਪਟਿਆਲਾ ਦੇ ਪਿੰਡ ਗੱਗਾ ਦੇ ਰਹਿਣ ਵਾਲਾ ਅਰਸ਼ਦੀਪ ਵਰਮਾ, ਜੋ ਕਿ ਮਈ 2019 'ਚ ਸਟੱਡੀ ਵੀਜ਼ੇ 'ਤੇ ਕੈਨੇਡਾ ਆਇਆ ਸੀ। ਇੱਥੇ ਉਹ ਓਨਟਾਰੀਓ ਦੇ ਕੈਂਬਰਿਜ ਕਾਲਜ ਵਿੱਚ ਪੜ੍ਹ ਰਿਹਾ ਸੀ, ਪਰ ਕੋਰੋਨਾ ਦੇ ਦੌਰ ਤੋਂ ਉਹ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ, ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਆਰਥਿਕ ਤੰਗੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਜਿਸ ਦੇ ਚਲਦਿਆਂ ਉਸ ਨੇ ਅਜਿਹਾ ਕਦਮ ਚੁੱਕਿਆ। ਅਰਸ਼ਦੀਪ ਦੇ ਦੋਸਤ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।

 
ਕਰੋਨਾ ਕਾਰਨ ਕੈਨੇਡਾ ਵਿੱਚ ਕਈ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਪੰਜਾਬੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਵਿਅਕਤੀ ਕੈਨੇਡਾ ਜਾਣ ਲਈ 8-10 ਲੱਖ ਰੁਪਏ ਖਰਚ ਕਰਦਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਉਸਨੂੰ ਗੁਆ ਬੈਠਦਾ ਹੈ। ਇਸ ਲਈ ਅਜਿਹੇ ਕਾਲਜਾਂ ਤੋਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਵੱਖ-ਵੱਖ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Get the latest update about CANADA NEWS, check out more about PUNJABI STUDENT SUICIDE IN ONTARIO CANADA, SUICIDE IN CANADA, PUNJABI YOUTH COMMITS SUICIDE & ARSHDEEP VERMA

Like us on Facebook or follow us on Twitter for more updates.