ਕੈਨੇਡਾ 'ਚ ਹੁਣ 12 ਸਾਲ ਤੱਕ ਦੇ ਬੱਚਿਆਂ ਨੂੰ ਲੱਗਣ ਜਾ ਰਿਹੇ ਹਨ ਕੋਰੋਨਾ ਦੇ ਟੀਕੇ

ਕੈਨੇਡਾ ਨੇ 12 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਲਈ ਫਾਈਜ਼ਰ-ਬਾਇਓ-ਐੱਨ-ਟੈੱਕ

ਕੈਨੇਡਾ ਨੇ 12 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਲਈ ਫਾਈਜ਼ਰ-ਬਾਇਓ-ਐੱਨ-ਟੈੱਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬੰਨ ਗਿਆ ਹੈ । ਜ਼ਿਆਦਾਤਰ ਦੇਸ਼ਾਂ ਵਿਚ ਹੁਣ ਕਰਮੀਆਂ ਨੂੰ ਹੀ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ ਤਾਂ ਕੁੱਝ ਦੇਸ਼ਾਂ ਵਿਚ ਟੀਕਾਕਰਣ ਦੀ ਹੇਠਲੀ ਉਮਰ 16 ਸਾਲ ਤੱਕ ਹੈ। ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਕਿਤੇ ਨਹੀਂ ਲਗਾਇਆ ਜਾ ਰਿਹਾ ਹੈ। 

ਕੋਰੋਨਾ ਵਾਇਰਸ ਨਾਲ ਹਰ ਉਮਰ ਦੇ ਲੋਕ ਇਨਫੈਕਟਡ ਹੋ ਰਹੇ ਹਨ। ਇਸ ਮਹਾਮਾਰੀ ਨੂੰ ਖਤਮ ਕਰਨ ਕਰਨ ਲਈ ਫਿਲਹਾਲ ਜਿਹੜੇ ਟੀਕੇ ਬਣਾਏ ਗਏ ਹਨ ਉਹ ਸਿਰਫ ਬਾਲਗਾਂ ਲਈ ਹਨ। ਜਲਦ ਹੀ ਬੱਚਿਆਂ ਲਈ ਵੀ ਇਸ ਘਾਤਕ ਬੀਮਾਰੀ ਤੋਂ ਬਚਣ ਲਈ ਵੈਕਸੀਨ ਆ ਜਾਵੇਗੀ।

ਜਰਮਨੀ ਦੀ ਦਵਾਈ ਕੰਪਨੀ ਬਾਇਓ-ਐੱਨ-ਟੈੱਕ ਦਾ ਆਖਣਾ ਹੈ ਕਿ ਉਹ ਯੂਰਪ ਵਿਚ 12 ਤੋਂ 15 ਸਾਲ ਦੇ ਬੱਚਿਆਂ ਲਈ ਜੂਨ ਵਿਚ ਕੋਰੋਨਾ ਦੀ ਵੈਕਸੀਨ ਲਾਂਚ ਕਰੇਗੀ। ਕੰਪਨੀ ਦੀ ਵੈਕਸੀਨ ਦਾ ਈ. ਯੂ. ਨੇ ਆਕਲਨ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਫਾਈਜ਼ਰ ਅਤੇ ਉਸ ਦੀ ਸਹਿਯੋਗੀ ਜਰਮਨ ਕੰਪਨੀ ਬਾਇਓ-ਐੱਨ-ਟੈੱਕ ਨੇ ਇਸੇ ਸਾਲ ਮਾਰਚ ਦੇ ਆਖਿਰ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਕੋਵਿਡ-19 12 ਸਾਲ ਉਮਰ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬਾਲਗਾਂ ਜੇ ਵਾਂਗ ਹੀ ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਰੋਕਣ ਵਿਚ ਕਾਰਗਰ ਹੈ। ਕੰਪਨੀ ਨੇ 12 ਤੋਂ 15 ਸਾਲ ਦੀ ਉਮਰ ਵਾਲ 2260 ਅਮਰੀਕੀ ਵਾਲੰਟੀਅਰਸ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ ਸਾਹਮਣੇ ਆਏ ਪਹਿਲੇ ਡਾਟਾ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ।

ਐੱਡਵਾਇਜਰ ਸ਼ਰਮਾ ਨੇ ਇਹ ਵੀ ਕਿਹਾ ਕਿ ਉਤਪਾਦਕਾਂ ਤੋਂ ਜਮਾਂ ਕਰਾਏ ਗਏ ਟੈਸਟਿੰਗ ਰਿਪੋਰਟਸ ਦੇ ਬਾਅਦ ਛੇਤੀ ਹੀ ਬ੍ਰਿਟੇਨ ਅਤੇ ਯੂਰੋਪੀ ਯੂਨੀਅਨ ਵਿਚ ਵੀ ਇਸਨੂੰ ਮਨਜੂਰੀ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵੀ ਅਗਲੇ ਹਫ਼ਤੇ ਤੱਕ 12-15 ਸਾਲ ਤੱਕ ਦੇ ਬੱਚਿਆਂ ਲਈ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ।

Get the latest update about will get corona vaccine, check out more about true scoop, international, covid19 & pfizer

Like us on Facebook or follow us on Twitter for more updates.