ਕੋਰੋਨਾ ਵਾਇਰਸ: CANADA 'ਚ ਟੁੱਟਾ ਹੁਣ ਤੱਕ ਦਾ ਰਿਕਾਰਡ, ਸਾਹਮਣੇ ਆਏ 9,561 ਨਵੇਂ ਮਾਮਲੇ

ਕੋਰੋਨਾ ਵਾਇਰਸ ਦਾ ਕਹਿਰ ਕੈਨੇਡਾ ਵਿਚ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਵੀਰਵਾਰ ਨੂੰ 9,561 ਨਵੇਂ ਮਾ...

ਟੋਰਾਂਟੋ (ਇੰਟ): ਕੋਰੋਨਾ ਵਾਇਰਸ ਦਾ ਕਹਿਰ ਕੈਨੇਡਾ ਵਿਚ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਵੀਰਵਾਰ ਨੂੰ 9,561 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਦੋਂ ਤੋਂ ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਵਧੇਰੇ ਮਾਮਲੇ ਹਨ।

CTVNews.ca. ਮੁਤਾਬਕ ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਸਭ ਤੋਂ ਵਧੇਰੇ 9,244 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਨਵੇਂ ਅੰਕੜਿਆਂ ਕਾਰਨ ਦੇਸ਼ ਵਿਚ ਇਕ ਨਵੀਂ ਚਿੰਤਾ ਵਧ ਰਹੀ ਹੈ ਕਿ ਵਧੀਆ ਹਸਪਤਾਲਾਂ ਤੇ ਵੈਕਸੀਨ ਰੋਲਆਊਟ ਦੌਰਾਨ ਵੀ ਇਹ ਮਾਮਲੇ ਰੁਕ ਨਹੀਂ ਰਹੇ ਹਨ।

ਓਨਟਾਰੀਓ 'ਚ ਨਵੇਂ ਮਾਮਲੇ
ਤਾਜ਼ਾ ਅੰਕੜਿਆਂ ਮੁਤਾਬਕ ਓਨਟਾਰੀਓ ਨੇ ਵੀ 4,736 ਨਵੇਂ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ਵਿਚ 1932 ਲੋਕ ਇਸ ਵੇਲੇ ਹਸਪਤਾਲਾਂ ਵਿਚ ਹਨ ਤੇ 659 ਲੋਕਾਂ ਦੀ ਹਾਲਤ ਨਾਜ਼ੁਕ ਹੈ। ਓਨਟਾਰੀਓ ਦੀ ਸਹਾਇਕ ਮੈਡੀਕਲ ਅਫਸਰ ਡਾ. ਬਾਰਬਰਾ ਯਾਫੀ ਨੇ ਇਸ ਦੌਰਾਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਵਿਚ ਹਾਲਾਤ ਚਿੰਤਾਜਨਕ ਹਨ। 

ਕਿਊਬਿਕ 'ਚ ਨਵੇਂ ਮਾਮਲੇ
ਕਿਊਬਿਕ ਸੂਬੇ ਵਿਚ ਵੀ ਹਾਲਾਤ ਲਗਾਤਾਰ ਚਿੰਤਾਜਨਕ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸੂਬੇ ਵਿਚ 1,513 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 15 ਲੋਕਾਂ ਦੀ ਮੌਤ ਹੋਈ ਹੈ। 

ਅਲਬਰਟਾ 'ਚ ਨਵੇਂ ਮਾਮਲੇ
ਅਲਬਰਟਾ ਵਿਚ ਵੀ ਬੀਤੇ 7 ਦਿਨਾਂ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ 1,646 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 1,020 ਲੋਕਾਂ ਦੀ ਹਾਲਤ ਗੰਭੀਰ ਹੈ।

ਬ੍ਰਿਟਿਸ਼ ਕੋਲੰਬੀਆ 'ਚ ਨਵੇਂ ਮਾਮਲੇ
ਬ੍ਰਿਟਿਸ਼ ਕੋਲੰਬੀਆ ਵਿਚ ਵੀ 1,205 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 409 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਮਾਨੀਟੋਬਾ ਵਿਚ ਬ੍ਰਾਜ਼ੀਲ ਦੇ ਪੀ.1 ਵੇਰੀਏਂਟ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਮੀ ਦੀਆਂ ਵੀ ਖਬਰਾਂ ਹਨ। ਹੁਣ ਤੱਕ ਕੈਨੇਡਾ ਵਿਚ 92 ਲੱਖ ਤੋਂ ਵਧੇਰੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਡੋਜ਼ ਦਿੱਤਾ ਜਾ ਚੁੱਕਿਆ ਹੈ। ਇਸ ਦੌਰਾਨ ਕੈਨੇਡੀਅਨ ਸਰਕਾਰ ਨੂੰ ਆਸ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਕੋਰੋਨਾ ਵਾਇਰਸ ਦੀਆਂ 4.4 ਕਰੋੜ ਖੁਰਾਕਾਂ ਮਿਲ ਜਾਣਗੀਆਂ। 

Get the latest update about Truescoop, check out more about Truescoop News, Canada, infections & COVID19

Like us on Facebook or follow us on Twitter for more updates.