ਕੈਨੇਡਾ 'ਚ ਪੜ੍ਹਣ ਨੂੰ ਲੈ ਕੇ ਟਰੂਡੋ ਸਰਕਾਰ ਵਿਦਿਆਰਥੀਆਂ ਪ੍ਰਤੀ ਬਦਲ ਰਹੀ ਹੈ ਆਪਣਾ ਰਵੱਈਆ

ਕੈਨੇਡਾ 'ਚ ਵੱਸਣ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਸੀ ਕਿ ਜਸਟਿਨ ਟਰੂਡੋ ਦੀ ਸਰਕਾਰ ਬਣਨ 'ਤੇ ਪੰਜਾਬੀਆਂ ਲਈ ਇਕ ਨਵਾਂ ਖੁੱਲ੍ਹ ਜਾਵੇਗਾ ਪਰ ਇਸ ਦੇ ਉਲਟ ਕਾਨੂੰਨ ਹੋਰ ਵੀ ਸਖ਼ਤ ਕੀਤਾ ਜਾ ਰਹੇ...

ਜਲੰਧਰ— ਕੈਨੇਡਾ 'ਚ ਵੱਸਣ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਸੀ ਕਿ ਜਸਟਿਨ ਟਰੂਡੋ ਦੀ ਸਰਕਾਰ ਬਣਨ 'ਤੇ ਪੰਜਾਬੀਆਂ ਲਈ ਇਕ ਨਵਾਂ ਖੁੱਲ੍ਹ ਜਾਵੇਗਾ ਪਰ ਇਸ ਦੇ ਉਲਟ ਕਾਨੂੰਨ ਹੋਰ ਵੀ ਸਖ਼ਤ ਕੀਤਾ ਜਾ ਰਹੇ ਹਨ। ਟਰੂਡੋ ਵਲੋਂ ਆਪਣੀ ਕੈਬਨਿਟ ਨੂੰ ਸਹੁੰ ਚੁਕਾ ਦਿੱਤੀ ਗਈ ਹੈ। ਹੁਣ ਵਿਦਿਆਰਥੀਆਂ ਲਈ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਵਿਦਿਆਰਥੀ ਸਟੱਡੀ ਵੀਜ਼ਾ ਦੇ ਆਧਾਰ ਤੇ ਧੜਾਧੜ ਕੈਨੇਡਾ ਜਾ ਰਹੇ ਹਨ ਪਰ ਹੁਣੇ ਜਿਹੇ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡ ਜਾਣ ਦੇ ਹੁਕਮ ਸੁਣਾ ਦਿੱਤੇ ਗਏ ਹਨ। ਇਸ ਦੇ ਪਿੱਛੇ ਵੱਡਾ ਕਾਰਨ ਇਹ ਸਾਹਮਣੇ ਆ ਰਿਹਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਾਰਨ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਬਹੁਤ ਸਖ਼ਤੀ ਵਰਤ ਰਿਹਾ ਹੈ। ਸੋਸ਼ਲ ਮੀਡੀਆ ਤੇ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੁਆਰਾ ਆਪਸ ਵਿੱਚ ਡਾਂਗ ਸੋਟੇ ਚਲਾਉਣ ਦੀਆਂ ਖ਼ਬਰਾਂ ਵੀ ਵਾਇਰਲ ਹੋ ਰਹੀਆਂ ਹਨ। ਕੈਨੇਡਾ ਵਿੱਚ ਪਹੁੰਚਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਤੁਹਾਡੇ ਮੁਲਕ ਵਾਪਸ ਭੇਜ ਦਿੱਤਾ ਜਾਵੇਗਾ।

ਜਸਟਿਨ ਸਿੰਘ ਕਹਾਉਣ ਵਾਲੇ ਟਰੂਡੋ ਨੇ ਕੈਨੇਡਾ 'ਚ ਪੰਜਾਬੀਆਂ ਲਈ ਰਾਹ ਕੀਤਾ ਖੁੱਲ੍ਹਾ

ਜ਼ਿਕਰਯੋਗ ਹੈ ਕਿ ਅਜਿਹੇ ਹੀ ਇਸ ਮਾਮਲੇ 'ਚ ਜੋਬਨਦੀਪ ਸਿੰਘ ਨਾਮ ਦੇ ਇਕ ਵਿਦਿਆਰਥੀ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਉਸ ਤੇ ਦੋਸ਼ ਹੈ ਕਿ ਉਹ ਇਕ ਦਿਨ 'ਚ 8 ਘੰਟੇ ਟਰੱਕ ਚਲਾਉਂਦਾ ਸੀ ਜਦਕਿ ਕੈਨੇਡਾ ਦਾ ਕਾਨੂੰਨ ਕੌਮਾਂਤਰੀ ਵਿਦਿਆਰਥੀਆਂ ਨੂੰ ਹਫਤੇ 'ਚ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਵਿਦਿਆਰਥੀ ਪੈਸੇ ਦੀ ਘਾਟ ਕਾਰਨ ਹੱਦ ਤੋਂ ਜ਼ਿਆਦਾ ਕੰਮ ਕਰ ਲੈਂਦੇ ਹਨ। ਜੋਬਨਦੀਪ ਸਿੰਘ ਦੀ ਪੜ੍ਹਾਈ ਮੁਕੰਮਲ ਹੋਣ ਦੇ ਨੇੜੇ ਸੀ। ਪਰ ਉਸ ਨੂੰ ਇਮੀਗ੍ਰੇਸ਼ਨ ਨੇ ਵਾਪਿਸ ਭੇਜ ਦਿੱਤਾ ਹੈ। ਇਸ ਤਰ੍ਹਾਂ ਹੀ ਇਕ ਹੋਰ ਵਿਦਿਆਰਥੀ ਅਨਾਸ ਅਲ ਕਮਲ ਹੈ। ਜਿਹੜਾ ਕਿ 2017 ਵਿੱਚ ਕੈਨੇਡਾ ਪਹੁੰਚ ਗਿਆ ਸੀ। ਉਸ ਨੇ ਨਿਊ ਬਰੰਸਵਿਕ ਦੀ ਮਾਊਂਟੇਨ ਯੂਨੀਵਰਸਿਟੀ 'ਚ ਦਾਖਲਾ ਲਿਆ ਸੀ। ਇਸ ਵਿਦਿਆਰਥੀ ਅਨਾਸ ਅਲ ਕਮਲ ਤੇ ਦੋਸ਼ ਹੈ ਕਿ ਉਹ ਇਕ ਦਿਨ ਵੀ ਯੂਨੀਵਰਸਿਟੀ ਨਹੀਂ ਗਿਆ। ਉਸ ਨੇ ਬੀਮਾਰੀ ਦਾ ਬਹਾਨਾ ਲਗਾ ਕੇ ਲੰਬੀ ਛੁੱਟੀ ਲੈ ਲਈ ਹੋਰ ਤਾਂ ਹੋਰ ਉਸ ਨੇ ਬਰੰਸਵਿਕ ਸੂਬਾ ਹੀ ਛੱਡ ਦਿੱਤਾ ਪਰ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਸ ਤੱਕ ਪਹੁੰਚ ਕਰ ਲਈ ਅਤੇ ਉਸ ਨੂੰ ਵਾਪਿਸ ਆਪਣੇ ਮੁਲਕ ਜਾਣ ਦੇ ਹੁਕਮ ਦੇ ਦਿੱਤੇ ਹਨ। ਇਸ ਤਰ੍ਹਾਂ ਇਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਡਿਪੋਰਟ ਕਰ ਦੇਣ ਦੇ ਹੁਕਮ ਸੁਣਾਏ ਹਨ।

Get the latest update about News In Punjabi, check out more about News In Canada, Canada Study Visa, Justin Trudeau & Canada Immigration News

Like us on Facebook or follow us on Twitter for more updates.