ਔਖੀ ਘੜੀ 'ਚ ਭਾਰਤ ਨਾਲ ਆਇਆ ਕੈਨੇਡਾ, ਕੋਰੋਨਾ ਨਾਲ ਲੜਨ ਲਈ ਦੇਵੇਗਾ 1 ਕਰੋੜ ਡਾਲਰ

ਦੇਸ਼ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਸਿਹਤ ਪ੍ਰਣਾਲੀ ਲੜਖੜਾ ਗਈ ਹੈ...

ਟੋਰਾਂਟੋ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਸਿਹਤ ਪ੍ਰਣਾਲੀ ਲੜਖੜਾ ਗਈ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਕਾਰਣ ਸਿਹਤ ਮਹਿਕਮੇ ਉੱਤੇ ਬਹੁਤ ਬੋਝ ਪਿਆ, ਜਿਸ ਦੇ ਕਾਰਨ ਹਾਲਾਤ ਜ਼ਿਆਦਾ ਖਰਾਬ ਹੋਏ। ਭਾਰਤ ਵਿਚ ਕਈ ਲੋਕਾਂ ਦੀ ਮੌਤ ਸਿਰਫ ਇਸ ਲਈ ਹੋ ਗਈ ਕਿਉਂਕਿ ਉਨ੍ਹਾਂ ਨੂੰ ਸਮੇਂ ਉੱਤੇ ਆਕਸੀਜਨ ਨਹੀਂ ਮਿਲ ਸਕੀ।

ਓਥੇ ਹੀ ਦੇਸ਼ ਵਿਚ ਕੋਰੋਨਾ ਕਾਰਨ ਮਚੇ ਕੋਹਰਾਮ ਵਿਚਾਲੇ ਕਈ ਦੇਸ਼ ਅੱਗੇ ਆ ਕੇ ਭਾਰਤ ਦੀ ਮਦਦ ਕਰ ਰਹੇ ਹਨ। ਇਸੇ ਲੜੀ ਵਿਚ ਕੈਨੇਡਾ ਨੇ ਵੀ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਕਰੀਨਾ ਗੁਲਡ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੀ ਲੜਾਈ ਵਿਚਾਲੇ ਕੈਨੇਡਾ ਭਾਰਤ ਨੂੰ 10 ਮਿਲੀਅਨ ਡਾਲਰ ਦੀ ਮਦਦ ਦੇਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਦੂਜੇ ਦੇਸ਼ ਵੀ ਭਾਰਤ ਦੀ ਮਦਦ ਕਰਨ ਦਾ ਐਲਾਨ ਕਰ ਚੁੱਕੇ ਹਨ। ਅਮਰੀਕਾ, ਫਰਾਂਸ, ਸਾਊਦੀ ਅਰਬ ਸਣੇ ਕਈ ਦੇਸ਼ ਅਜਿਹੇ ਹਨ, ਜੋ ਅੱਗੇ ਆ ਕੇ ਭਾਰਤ ਦੀ ਮਦਦ ਕਰ ਰਹੇ ਹਨ। ਓਥੇ ਹੀ ਸਿੰਗਾਪੁਰ ਤੋਂ 256 ਆਕਸੀਜਨ ਸਿਲੰਡਰ ਭਾਰਤ ਆਉਣ ਵਾਲੇ ਹਨ। ਸਿੰਗਾਪੁਰ ਦੇ ਮੰਤਰੀ ਮਾਲਿਕੀ ਓਸਾਮਾਨ ਨੇ ਸਵੇਰੇ ਹਵਾਈ ਫੌਜ ਦੇ ਸੀ-130 ਜਹਾਜ਼ ਨੂੰ ਹਰੀ ਝੰਡੀ ਦਿੱਤੀ ਹੈ।

Get the latest update about Truescoop, check out more about Truescoop News, India, Canada & Justin Trudeau

Like us on Facebook or follow us on Twitter for more updates.