ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ 'ਚ ਚੱਲ ਰਹੀ ਤਿੱਖੀ ਨੋਕ-ਝੋਕ 'ਚ ਕੀ ਬੋਲ ਗਏ ਫਤਿਹ ਬਾਜਵਾ

ਪੰਜਾਬ ਸਰਕਾਰ ਅਤੇ ਮੰਡੀਬੋਰਡ ਪੰਜਾਬ ਦੇ ਹੁਕਮਾਂ ਤੇ ਅੱਜ ਗੁਰਦਾਸਪੁਰ ਦੇ ਹਲਕਾ ਕਾਦੀਆਂ ...

ਚੰਡੀਗੜ੍ਹ — ਪੰਜਾਬ ਸਰਕਾਰ ਅਤੇ ਮੰਡੀਬੋਰਡ ਪੰਜਾਬ ਦੇ ਹੁਕਮਾਂ ਤੇ ਅੱਜ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੀ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਤਾਜਪੋਸ਼ੀ ਹਲਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਵਲੋਂ ਕੀਤੀ ਗਈ। ਇਸ ਮੌਕੇ ਫਤਿਹ ਬਾਜਵਾ ਨੇ ਆਪਣੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 'ਚ ਚਲ ਰਹੀ ਤਿੱਖੀ ਬਿਆਨ ਬਾਜੀ ਤੇ ਕਿਹਾ ਕਿ ਪਾਰਟੀ ਦੇ ਦੋ ਸੁਪਰੀਮ ਤਾਕਤਾਂ ਦਾ ਇਹ ਆਪਸੀ ਮਸਲਾ ਹੈ ਇਸ ਦਾ ਜਵਾਬ ਓਹੀ ਦੇ ਸਕਦੇ ਹਨ ਨਾਲ ਹੀ ਉਹਨਾਂ ਕਿਹਾ ਕਿ ਜੋ ਜਿੰਮੇਦਾਰੀ ਚੇਅਰਮੈਨ ਅਤੇ ਉੱਪ ਚੇਅਰਮੈਨ ਨੂੰ ਦਿੱਤੀ ਗਈ ਹੈ ਉਹ ਪੂਰੀ ਇਮਾਨਦਾਰੀ ਨਾਲ ਨਬਾਉਣਗੇ।

ਕੈਬਨਿਟ ਮੀਟਿੰਗ 'ਚ 'ਪੰਜਾਬ ਰਾਈਟ-ਟੂ ਬਿਜ਼ਨੈੱਸ ਐਕਟ-2020' ਨੂੰ ਮਿਲੀ ਮਨਜ਼ੂਰੀ

ਇਸ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਹਮੇਸ਼ਾ ਹੀ ਇਮਾਨਦਾਰ ਅਤੇ ਪਾਰਟੀ ਦੇ ਵਫ਼ਾਦਾਰ ਸਿਪਾਹੀਆਂ ਨੂੰ ਅਜਿਹੇ ਮਾਣਮੱਤੇ ਅਹੁਦੇ ਬਖ਼ਸ਼ਦੀ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਨੌਜਵਾਨ ਕਾਂਗਰਸੀ ਵਰਕਰ ਚੇਅਰਮੈਨ ਵੱਜੋਂ ਦੇ ਉਪ ਚੇਅਰਮੈਨ ਵਜੋਂ ਹਲਕੇ ਦੀ ਅਤੇ ਮਹਿਕਮੇ ਦੀ ਵਧੀਆ ਸੇਵਾ ਕਰਨਗੇ।ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ 'ਚ ਚੱਲ ਰਹੀ ਤਿੱਖੀ ਬਿਆਨ ਬਾਜੀ ਤੇ ਕਿਹਾ ਕਿ ਪਾਰਟੀ ਦੇ ਦੋ ਸੁਪਰੀਮ ਤਾਕਤਾਂ ਦਾ ਇਹ ਆਪਸੀ ਮਸਲਾ ਹੈ ਇਸ ਦਾ ਜਵਾਬ ਓਹੀ ਦੇ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦੇ ਮੁਖੀ ਹਨ। ਪ੍ਰਤਾਪ ਸਿੰਘ ਬਾਜਵਾ ਵੀ ਕੇਂਦਰ ਕਾਂਗਰਸ ਅਤੇ ਰਾਜ ਸਭਾ 'ਚ ਨੁਮਾਇੰਦਗੀ ਕਰਦੇ ਹਨ।ਇਸ ਲਈ ਮੈਂ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ।ਇਸ ਮੌਕੇ ਨਵੇਂ ਨਿਯੁਕਤ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਅਤੇ ਪਰਮਜੀਤ ਸਿੰਘ ਪੰਮਾ ਉਪ ਚੇਅਰਮੈਨ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਨਗੇ।

Get the latest update about True Scoop News, check out more about Sharp Knock Ons, Punjab News, Punjabi News & Captain Amarinder Singh

Like us on Facebook or follow us on Twitter for more updates.