ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਨੇ ਟਵੀਟ ਕੀਤਾ ਹੈ।
ਮੁੱਖ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ ਕਿ ‘ਦਿਲਜੀਤ ਦੁਸਾਂਝ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਤੁਹਾਨੂੰ ਲੰਬੇ, ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ।’
ਇਥੇ ਦੱਸ ਦੇਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕਾਫ਼ੀ ਸੁਰੱਖੀਆਂ ’ਚ ਹਨ। ਦਿਲਜੀਤ ਜਿਥੇ ਦਿੱਲੀ ਸਰਹੱਦ ’ਤੇ ਡਟੇ ਕਿਸਾਨਾਂ ਦੇ ਸੰਘਰਸ਼ ’ਚ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ ਉਥੇ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨਾਂ ਦਾ ਵੀ ਮੂੰਹ ਤੋੜ ਜਵਾਬ ਦੇ ਰਹੇ ਹਨ। ਹਾਲ ਹੀ ’ਚ ਕੰਗਨਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ‘ਸਮਾਂ ਦੱਸੇਗਾ ਦੋਸਤ ਕੌਣ ਕਿਸਾਨਾਂ ਦੇ ਹੱਕ ਲਈ ਲੜਿਆ ਅਤੇ ਕੌਣ ਉਨ੍ਹਾਂ ਦੇ ਖ਼ਿਲਾਫ਼...ਸੌ ਝੂਠ ਇਕ ਸੱਚ ਨੂੰ ਨਹੀਂ ਲੁਕਾ ਸਕਦਾ ਅਤੇ ਜਿਸ ਨੂੰ ਸੱਚੇ ਦਿਲ ਤੋਂ ਚਾਹੋਂ ਉਹ ਤਹਾਨੂੰ ਕਦੇ ਨਫ਼ਰਤ ਨਹੀਂ ਕਰ ਸਕਦਾ, ਤੈਨੂੰ ਕੀ ਲੱਗਦਾ ਹੈ ਤੇਰੇ ਕਹਿਣ ਨਾਲ ਪੰਜਾਬ ਮੇਰੇ ਖ਼ਿਲਾਫ਼ ਹੋ ਜਾਵੇਗਾ? ਹਾ ਹਾ ਇੰਨੇ ਵੱਡੇ-ਵੱਡੇ ਸੁਫ਼ਨੇ ਨਾ ਦੇਖ ਤੇਰਾ ਦਿਲ ਟੁੱਟੇਗਾ।’
ਇਸ ਦਾ ਜਵਾਬ ਦਿੰਦੇ ਹੋਏ ਅੱਗੋ ਦਿਲਜੀਤ ਦੋਸਾਂਝ ਨੇ ਟਵੀਟ ਕਰਦੇ ਹੋਏ ਕਿਹਾ ‘ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨੂੰ ਕਿਸਾਨਾਂ ਤੋਂ ਕੀ ਪ੍ਰੋਬਲਮ (ਮੁਸ਼ਕਿਲ) ਆ? ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਆ। ਤੁਸੀਂ ਟਵਿੱਟਰ ’ਤੇ ਭੁਲੇਖੇ ’ਚ ਜ਼ਿੰਦਗੀ ਜੀਅ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ। ਅਖੇ ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ’ ਓਹ ਹਿਸਾਬ ਤੇਰਾ ਆ।’ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ ‘ਇਹਨੂੰ ਮੈਂ ਪੀ. ਆਰ. ਨਾ ਰੱਖ ਲਵਾਂ? ਦਿਮਾਗ ’ਚੋਂ ਤਾਂ ਜਾਂਦਾ ਨਹੀਂ ਮੈਂ ਇਹਦੇ।
Get the latest update about birthday, check out more about Captain Amrinder singh, congratulate & Diljit Dosanjh
Like us on Facebook or follow us on Twitter for more updates.