ਪੰਜਾਬ 'ਚ ਆਏ ਹੜ੍ਹਾਂ ਪਿੱਛੇ ਭਾਖੜਾ ਬੋਰਡ ਨੂੰ ਕੈਪਟਨ ਵਲੋਂ ਮਿਲੀ ਕਲੀਨ ਚਿੱਟ 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਆਏ ਹੜ੍ਹਾਂ ਪਿੱਛੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਹਾਲਾਤ ਇੰਨੇ ਖ਼ਰਾਬ ਹੋਣ ਪਿੱਛੇ ਬੀ. ਬੀ. ਐੱਮ. ਬੀ ਦੀ ਕੋਈ...

ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਆਏ ਹੜ੍ਹਾਂ ਪਿੱਛੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਹਾਲਾਤ ਇੰਨੇ ਖ਼ਰਾਬ ਹੋਣ ਪਿੱਛੇ ਬੀ. ਬੀ. ਐੱਮ. ਬੀ ਦੀ ਕੋਈ ਗਲਤੀ ਨਹੀਂ। ਭਾਖੜਾ ਬੰਨ੍ਹ 'ਚੋਂ ਸਲਤੁਜ ਦਰਿਆ ਵਿੱਚ ਛੱਡੇ ਗਏ ਰਿਕਾਰਡ ਤੋੜ ਪਾਣੀ ਨੇ ਪੰਜਾਬ ਦੇ ਸੈਂਕੜੇ ਪਿੰਡ ਡੋਬ ਦਿੱਤੇ। ਕੈਪਟਨ ਸਰਕਾਰ ਮੁਤਾਬਕ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਦਾ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਮੁੱਖ ਮੰਤਰੀ ਨੇ 100 ਕਰੋੜ ਰੁਪਏ ਜਾਰੀ ਕੀਤੇ ਹਨ ਤੇ ਉਨ੍ਹਾਂ ਕੇਂਦਰ ਸਰਕਾਰ ਤੋਂ ਵੀ 1,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੇਂਦਰ ਤੋਂ ਪੈਸੇ ਆਵੇ ਜਾਂ ਨਾ, ਅਸੀਂ ਰਾਹਤ ਵਿੱਚ ਕੋਈ ਘਾਟ ਨਹੀਂ ਆਉਣ ਦਿਆਂਗੇ। ਮੁੱਖ ਮੰਤਰੀ ਨੇ ਮੰਨਿਆ ਕਿ ਹਾਲਾਤ ਅੱਛੇ ਨਹੀਂ, ਪਰ ਪਾਣੀ ਹੌਲੀ-ਹੌਲੀ ਹੇਠਾਂ ਜਾ ਰਿਹਾ ਹੈ। ਮੁੱਖ ਮੰਤਰੀ ਮੁਤਾਬਕ ਸਤਲੁਜ ਦਰਿਆ ਵਿੱਚ ਕੁੱਲ 14 ਥਾਵਾਂ 'ਤੇ ਪਾੜ ਪਿਆ ਹੈ ਤੇ ਉਨ੍ਹਾਂ ਕਿਹਾ ਕਿ ਅਗਲੇ ਮੀਂਹ ਤੋਂ ਪਹਿਲਾਂ ਸਾਰੇ ਪਾੜ ਪੂਰਨ ਦੀ ਕੋਸ਼ਿਸ਼ ਹੋਵੇਗੀ। ਕੈਪਟਨ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਸਾਰੇ ਪਰਿਵਾਰ ਸੁਰੱਖਿਅਤ ਹਨ। ਕੈਪਟਨ ਨੇ ਅੱਜ ਹੜ੍ਹ ਕਰਕੇ ਪ੍ਰਭਾਵਿਤ ਹੋਏ ਨਵਾਂਸ਼ਹਿਰ, ਲੁਧਿਆਣਾ, ਫਿਲੌਰ, ਸ਼ਾਹਕੋਟ ਤੇ ਲੋਹੀਆਂ ਦਾ ਹਵਾਈ ਸਰਵੇਖਣ ਵੀ ਕੀਤਾ। ਕਰੀਬ 30 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਤੇ 108 ਪਿੰਡਾਂ ਦੀ ਫ਼ਸਲ ਖ਼ਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਸਤਲੁਜ ਦਰਿਆ ਵਿੱਚ 14 ਵਾਰ ਪਾੜ ਪੈ ਚੁੱਕਿਆ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਨੇ ਫੌਜ ਤੋਂ ਮਦਦ ਦੀ ਮੰਗ ਕੀਤੀ ਹੈ।

Get the latest update about Captain Amarinder Singh, check out more about News In Punjabi, True Scoop, Punjab News & Flood In Punjab

Like us on Facebook or follow us on Twitter for more updates.