ਕੈਪਟਨ ਦੇ ਬੇਟੇ ਰਣਇੰਦਰ ਨੂੰ ED ਵਲੋਂ ਪੇਸ਼ ਹੋਣ ਲਈ ਇਕ ਵਾਰ ਫਿਰ ਸੰਮਨ ਜਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਫੇਮਾ ਦੇ ਨਿਯਮਾਂ ਦੇ ਉਲੰਘਣ ਸਬੰਧੀ ਜਾਂਚ ਲਈ ਇਕ ਵਾਰ ਫਿਰ ਤੋਂ ਸੰਮਨ ਜਾਰੀ ਕੀਤਾ ਹੈ। ਰਣਇੰਦਰ ਨੂੰ ਸੋਮਵਾਰ 28 ਦਸੰਬਰ ਨੂੰ ਏਜੰਸੀ ਦੇ ਜਲੰਧਰ ਦੇ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਵੀ ਰਣਇੰਦਰ 19 ਨਵੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦਫਤਰ ਵਿਚ ਪੇਸ਼ ਹੋ ਚੁੱਕੇ ਹਨ।

ਰਣਇੰਦਰ ਖ਼ਿਲਾਫ਼ ਇਹ ਹੈ FEMA ਦਾ ਮਾਮਲਾ 
ਅਗਸਤ ਮਹੀਨੇ ਵਿਚ ED ਵੱਲੋਂ ਲੁਧਿਆਣਾ ਕੋਰਟ ਵਿਚ 3 ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਇਨਕਮ ਟੈਸਟ ਵਿਭਾਗ ਵੱਲੋਂ ਨਵੇਂ ਦਸਤਾਵੇਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਖਿਲਾਫ਼ ਹਨ, ਇਸ 'ਤੇ ਲੁਧਿਆਣਾ ਦੀ ਜ਼ਿਲਾ ਅਦਾਲਤ ਨੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ।

ਜੁਲਾਈ 2016 ਨੂੰ ਰਣਇੰਦਰ ਸਿੰਘ  ED ਦੇ ਸਾਹਮਣੇ ਪੇਸ਼ ਹੋਏ ਸਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਲੁਕਾਉਣ ਨੂੰ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ, ਉਨ੍ਹਾਂ ਕਿਹਾ ਸੀ ED ਚਾਉਂਦੀ ਸੀ ਇਸ ਲਈ ਉਹ ਪੇਸ਼ ਹੋਏ ਸਨ, ਹਾਲਾਂਕਿ 2016 ਵਿੱਚ ਜਦੋਂ ਰਣਇੰਦਰ ਸਿੰਘ ED ਦੇ ਸਾਹਮਣੇ FEMA ਮਾਮਲੇ ਵਿਚ ਪੇਸ਼ ਹੋਏ ਸਨ ਤਾਂ ਇਨਕਮ ਟੈਕਸ ਵਿਭਾਗ ਨੇ ਕਿਹਾ ਸੀ ਕਿ ਰਣਇੰਦਰ ਏਜੰਸੀ ਨੂੰ ਗੁੰਮਰਾਹ ਕਰ ਰਹੇ ਨੇ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵਿਦੇਸ਼ ਵਿੱਚ ਟਰੱਸਟ ਨਹੀਂ ਹੈ। ਇਨਕਮ ਟੈਕਸ ਵਿਭਾਗ ਦਾ ਇਲਜ਼ਾਮ ਹੈ ਕਿ ਰਣਇੰਦਰ ਨੇ ਜਕਾਰਾਨਡ ਟਰੱਸਟ ( Jacaranda Trust) ਬਣਾਇਆ ਹੈ, ਜੋ ਪਰਿਵਾਰ ਲਈ ਸੀ, ਇਸ ਤੋਂ ਇਲਾਵਾ ਉਹ ਵੀ ਟਰੱਸਟ ਬਣਾਏ ਗਏ ਜਿੰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਇਨਕਮ ਟੈਸਟ ਵਿਭਾਗ ਨੇ ਮੁਲਵਾਲਾ ਹੋਲਡਿੰਗ ਲਿਮਟਿਡ (Mulwala Holdings Limited) ਆਲਵਰਥ ਵੈਨਚਰ ਹੋਲਡਿੰਗ ਲਿਮਟਿਡ ( Allworth Venture Holding Limited) ਬਾਰੇ ਖ਼ੁਲਾਸਾ ਕੀਤਾ ਸੀ

ਵਿਭਾਗ ਨੇ ਦਾਅਵਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਜਿਨੇਵਾ ਵਿੱਚ HSBC ਅਤੇ HSBC ਫਾਇਨਾਂਸ਼ੀਅਲ ਸਰਵਿਸ ਮਿਡਲ ਈਸਟ ਵਿੱਚ ਪੈਸੇ ਦਾ ਲੈਣ-ਦੇਣ ਕਰਦੇ ਸਨ। ਇਨਕਮ ਟੈਕਸ ਵਿਭਾਗ ਮੁਤਾਬਿਕ 2005 ਵਿੱਚ ਟਰਸਟ ਬਣਾਇਆ ਗਿਆ ਸੀ, ਜ਼ਿਆਦਾਤਰ ਡੀਲ ਵਿਰਜਿਨ ਆਇਰਲੈਂਡ ਦੇ ਜ਼ਰੀਏ ਹੋਈ ਸੀ,ਏਜੰਸੀ ਨੇ ਕੋਰਟ ਵਿੱਚ ਦੱਸਿਆ ਕਿ ਇਹ ਕਾਗਜ਼ੀ ਦਸਤਾਵੇਜ਼ ਨੇ ਜੋ ਵਿਰਜਿਨ ਆਇਰਲੈਂਡ ਦੇ ਨੇ ਜਿਸ ਤੋਂ ਸਾਬਿਤ  ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਮੈਰੀਨ ਮੈਨੀਅਨ ਦੁਬਈ (Marine Mansions in Dubai) ਅਤੇ ਯੂਕੇ ਦੀ ਕਈ ਜਾਇਦਾਦ ਦੇ ਮਾਲਿਕ ਨੇ,ਕੈਪਟਨ ਅਮਰਿੰਦਰ ਸਿੰਘ ਇਨਕਮ ਟੈਕਸ ਵਿਭਾਗ ਦੇ ਸਾਰੇ ਇਲਜ਼ਾਮਾਂ ਨੂੰ ਖ਼ਾਰਜ ਕਰ ਚੁੱਕੇ ਹਨ।

Get the latest update about Punjab, check out more about amrinder singh, ED, summoned & Raninder singh

Like us on Facebook or follow us on Twitter for more updates.