ਕੋਰੋਨਾ ਦੇ ਮੱਦੇਨਜ਼ਰ ਕੈਪਟਨ ਨੇ ਵਧਾਈਆਂ ਸੂਬੇ 'ਚ ਸਖਤੀਆਂ, ਨਾਈਟ ਕਰਫਿਊ ਦਾ ਬਦਲਿਆ ਸਮਾਂ

ਕੋਰੋਨਾ ਦੇ ਮਾਮਲੇ ਲਗਾਤਾਰ ਪੰਜਾਬ ਵਿਚ ਵਧਦੇ ਜਾ ਰਹੇ ਹਨ। ਇਸੇ ਵਿਚਾਲੇ ਪੰਜਾਬ...

ਚੰਡੀਗੜ੍ਹ: ਕੋਰੋਨਾ ਦੇ ਮਾਮਲੇ ਲਗਾਤਾਰ ਪੰਜਾਬ ਵਿਚ ਵਧਦੇ ਜਾ ਰਹੇ ਹਨ। ਇਸੇ ਵਿਚਾਲੇ ਪੰਜਾਬ ਮੁੱਖ ਮੰਤਰੀ ਨੇ ਸੂਬੇ ਵਿਚ ਸਖਤੀਆਂ ਹੋਰ ਵਧਾ ਦਿੱਤੀਆਂ ਹਨ। ਇਨ੍ਹਾਂ ਸਖਤੀਆਂ ਵਿਚ ਨਾਈਟ ਕਰਫਿਊ ਦਾ ਸਮਾਂ ਵੀ ਘਟਾਇਆ ਗਿਆ ਹੈ। 

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੋਰੋਨਾ ਖਿਲਾਫ ਸਖਤ ਪਾਬੰਦੀਆਂ ਦਾ ਐਲਾਨ ਕਰਦਿਆਂ ਨਾਈਟ ਕਰਫਿਊ ਦਾ ਸਮਾਂ ਘਟਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾਅ, ਕੋਚਿੰਗ ਸੈਂਟਰ, ਸਪੋਰਟ ਕੰਪਲੈਕਸ ਬੰਦ ਰਹਿਣਗੇ ਤੇ ਰੈਸਟੋਰੈਂਟ ਤੇ ਹੋਟਲ ਖੁੱਲੇ ਰਹਿਣਗੇ ਪਰ ਉਨ੍ਹਾਂ ਵਿਚ ਸਿਰਫ ਟੇਕ ਅਵੇਅ ਅਤੇ ਹੋਮ ਡਿਲਵਰੀ ਦੀ ਹੀ ਸੁਵਿਧਾ ਦਿੱਤੀ ਜਾਵੇਗੀ। ਇਹ ਹੁਕਮ ਸੋਮਵਾਰ ਤੋਂ ਸ਼ਨੀਵਾਰ ਤੱਕ ਲਈ ਜਾਰੀ ਕੀਤੇ ਗਏ ਹਨ ਤੇ ਇਸ ਤੋਂ ਬਾਅਦ ਅੱਗੇ ਦੇ ਹੁਕਮ ਜਾਰੀ ਕੀਤੇ ਜਾਣਗੇ।

Get the latest update about Truescoop, check out more about captain Amrinder Singh, night curfew, punjab & Truescoop news

Like us on Facebook or follow us on Twitter for more updates.