ਜਲੰਧਰ ਹਾਈਵੇ ਤੇ ਪਹਿਲਾ ਲੁਟੇਰਿਆਂ ਲੁੱਟੀ ਕਾਰ, ਫਿਰ ਭੱਜਣ ਦੀ ਜਲਦੀ 'ਚ ਡਿਵਾਈਡਰ ਨਾਲ ਹੋਈ ਭਿਆਨਕ ਟੱਕਰ

ਕੱਲ੍ਹ ਦੇਰ ਰਾਤ ਜਲੰਧਰ ਹਾਈਵੇ ਤੇ ਇਹ ਘਟਨਾ ਵਾਪਰੀ ਜਦੋਂ ਲੁਟੇਰਿਆਂ ਵਲੋਂ ਗੰਨ ਪੁਆਇੰਟ ਤੇ ਇਕ ਕਾਰ ਚਾਲਕ ਕੋਲੋਂ ਉਸ ਦੀ ਕਰ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਜਦੋ ਕਾਰ ਲੁੱਟਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ...

ਜਲੰਧਰ:- ਕੱਲ੍ਹ ਦੇਰ ਰਾਤ ਜਲੰਧਰ ਹਾਈਵੇ ਤੇ ਇਹ ਘਟਨਾ ਵਾਪਰੀ ਜਦੋਂ ਲੁਟੇਰਿਆਂ ਵਲੋਂ ਗੰਨ ਪੁਆਇੰਟ ਤੇ ਇਕ ਕਾਰ ਚਾਲਕ ਕੋਲੋਂ ਉਸ ਦੀ ਕਰ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਜਦੋ ਕਾਰ ਲੁੱਟਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਰਫਤਾਰ ਹੋਣ ਦੇ ਕਾਰਨ ਕਾਰ ਡਿਵਾਈਡਰ 'ਚ ਜਾ ਵੱਜੀ। ਜਿਸ ਤੋਂ ਬਾਅਦ ਲੁਟੇਰੇ ਕਾਰ ਨੂੰ ਛੱਡ ਫਰਾਰ ਹੋ ਗਏ। ਪੀੜ੍ਹਤ ਨੌਜਵਾਨ ਦਾ ਨਾਮ ਸ਼ਾਮ ਨਾਲ ਹੈ ਜੋਕਿ ਬਟਾਲਾ ਦਾ ਰਹਿਣ ਵਾਲਾ ਹੈ। ਇਸ ਘਟਨਾ ਤੋਂ ਬਾਅਦ ਉਹ ਸਦਮੇ 'ਚ ਹੈ।  


ਪੀੜ੍ਹਤ ਨੌਜਵਾਨ ਨੇ ਦੱਸਿਆ ਕਿ ਉਸ ਜਲੰਧਰ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਛੱਡਣ ਆਇਆ ਸੀ। ਵਾਪਸ ਜਾਂਦਿਆ ਪਠਾਨਕੋਟ ਬਾਈਪਾਸ ਨੇੜੇ ਕੁਝ ਖਾਨ ਲਈ ਰੁੱਕ ਗਿਆ। ਜਿਵੇ ਹੀ ਉਹ ਦੁਬਾਰਾ ਚਲਣ ਲੱਗਾ ਤਾਂ ਪੰਜ ਲੋਕ ਉਸ ਕੋਲ ਆ ਕੇ ਖੜ੍ਹ ਗਏ ਤੇ ਉਸ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਬੰਦੂਕ ਕੱਢ ਉਸ ਨੂੰ ਗੋਲੀ ਮਾਰਨ ਲਗੇ। ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚਗੁਲ 'ਚੋ ਛੁਟ ਭੱਜ ਗਿਆ।  ਫਿਰ ਜਦੋਂ ਲੁਟੇਰੇ ਉਸ ਦੀ ਕਾਰ ਨੂੰ ਲੈ ਕੇ ਭੱਜਣ ਲਗੇ ਤਾਂ ਤੇਜ਼ ਰਫਤਾਰ ਹੋਣ ਕਰਕੇ ਕਾਰ ਡਿਵਾਈਡਰ 'ਚ ਜਾ ਵੱਜੀ। ਜਿਸ ਤੋਂ ਬਾਅਦ ਲੁਟੇਰੇ ਆਪਣੇ ਸਕੂਟਰਾਂ ਤੇ ਫਰਾਰ ਹੋ ਗਏ।  

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਪੀੜ੍ਹਤ ਨੌਜਵਾਨ ਕੋਲੋਂ ਵੀ ਜਾਣਕਾਰੀ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਸਦਮੇਂ 'ਚ ਹੋਣ ਕਰਕੇ ਕੁਝ ਬੋਲ ਨਹੀਂ ਸੀ ਰਿਹਾ। ਪੁਲਿਸ ਨੇ ਉਸ ਦੇ ਮੋਬਾਈਲ ਤੋਂ ਹੀ ਫੋਨ ਕਰਕੇ ਉਸ ਦੇ ਘਰਦਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਘਟਨਾ ਵਾਲੀ ਥਾਂ ਨੇੜੇ ਲਗੇ ਸੀਸੀਟੀਵੀ ਦੀ ਜਾਂਚ ਕਰਕੇ ਮੁਜਰਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।  
 
 
  

Get the latest update about jalandhar highway loot, check out more about jalandhar news, punjab police, loot crime & jalandhar loot

Like us on Facebook or follow us on Twitter for more updates.