ਜਲੰਧਰ 'ਚ ਗੰਨ ਪੁਆਇੰਟ 'ਤੇ ਕਾਰ ਲੁੱਟਣ ਆਇਆ ਲੁਟੇਰਾ ਕਾਬੂ, ਲੁਟੇਰੇ ਨਾਲ ਭਿੜਿਆ ਕਾਰ ਚਾਲਕ

ਜਲੰਧਰ- ਜਲੰਧਰ ਦੇ ਨਕੋਦਰ ਚੌਕ ਨੇੜੇ ਪੈਂਦੇ ਸਬ-ਵੇ ਰੈਸਟੋਰੈਂਟ ਨੇੜੇ ਕੁਝ ਦੇਰ ਪਹਿਲਾਂ ਹੀ ਲੁਟੇਰੇ

ਜਲੰਧਰ- ਜਲੰਧਰ ਦੇ ਨਕੋਦਰ ਚੌਕ ਨੇੜੇ ਪੈਂਦੇ ਸਬ-ਵੇ ਰੈਸਟੋਰੈਂਟ ਨੇੜੇ ਕੁਝ ਦੇਰ ਪਹਿਲਾਂ ਹੀ ਲੁਟੇਰੇ ਵਲੋਂ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਗੰਨ ਪੁਆਇੰਟ 'ਤੇ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਜੋੜੇ ਦੀ ਬਹਾਦੁਰੀ ਕਾਰਨ ਲੁਟੇਰਾ ਭੱਜ ਗਿਆ। ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਕਾਰ ਮਾਲਕ ਅਤੇ ਉਨ੍ਹਾਂ ਦੀ ਪਤਨੀ ਨੇ ਲੁਟੇਰਾ ਨਾਲ ਭਿੜ ਗਈ ਜਿਸ ਕਾਰਨ ਲੁਟੇਰਾ ਪਿਸਤੌਲ ਛੱਡ ਕੇ ਭੱਜ ਗਿਆ। ਮਿਲਾਪ ਚੌਕ ਨੇੜੇ ਰਹਿਣ ਵਾਲੇ ਅੰਕਿਤ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦਾ ਕੂਲ ਰੋਡ 'ਤੇ ਕੋਲੇ ਦਾ ਕਾਰੋਬਾਰ ਹੈ। ਉਹ ਪਤਨੀ ਨਵਿਤਾ ਨਾਲ ਸਬ-ਵੇ ਦੇ ਨੇੜੇ ਕਾਰ ਵਿਚ ਬੈਠੇ ਸਨ। ਉਦੋਂ ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਖੋਲ ਕੇ ਇਕ ਨੌਜਵਾਨ ਬੈਠ ਗਿਆ। ਉਸ ਨੇ ਉਨ੍ਹਾਂ ਦੀ ਕਨਪਟੀ 'ਤੇ ਪਿਸਤੌਲ ਤਾਨ ਦਿੱਤੀ। ਉਸ ਨੇ ਗੱਡੀ ਵਿਚ ਰੱਖੇ ਕੈਸ਼ ਅਤੇ ਪਹਿਨੇ ਹੋਏ ਗਹਿਣਿਆਂ ਦੇਣ ਦੀ ਮੰਗ ਕੀਤੀ। ਇਹ ਸੁਣ ਕੇ ਪਹਿਲਾਂ ਉਹ ਡਰ ਗਏ। ਪਰ ਦਲੇਰੀ ਦਿਖਾਉਂਦੇ ਹੋਏ ਬਾਅਦ ਵਿਚ ਉਹ ਭਿੜ ਗਏ। ਉਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਿਸ ਨੂੰ ਪੁਲਿਸ ਨੇ ਫੜ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

Get the latest update about Latest news, check out more about Punjab news, , Big news & Truescoop news

Like us on Facebook or follow us on Twitter for more updates.