ਆਕਸੀਜਨ ਸਿਲੰਡਰ ਨਾਲ ਕੋਰੋਨਾ ਪਾਜ਼ੇਟਿਵ ਬਜ਼ੁਰਗ ਪਿਤਾ ਨੂੰ ਲੈ ਘੁੰਮਦਾ ਰਿਹਾ ਬੇਟਾ, ਨਹੀਂ ਮਿਲੀ ਹਸਪਤਾਲ 'ਚ ਥਾਂ

ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ...

ਲਖਨਊ: ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲਖਨਊ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਥੇ 70 ਸਾਲ ਦੇ ਕੋਰੋਨਾ ਮਰੀਜ਼ ਨੂੰ ਲੈ ਕੇ ਉਸ ਦੇ ਪਰਿਵਾਰ ਵਾਲੇ ਕਾਰ ਵਿਚ ਆਕਸੀਜਨ ਸਿਲੰਡਰ ਦੇ ਨਾਲ ਇਧਰ-ਓਧਰ ਹਸਪਤਾਲਾਂ ਦੇ ਚੱਕਰ ਲਾਉਂਦੇ ਰਹੇ ਪਰ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿਚ ਬੈੱਡ ਨਹੀਂ ਮਿਲਿਆ। ਜਿਸ ਕਾਰਨ ਉਨ੍ਹਾਂ ਨੂੰ ਘਰ ਵਾਪਸ ਪਰਤਣਾ ਪਿਆ।

ਜਾਣਕਾਰੀ ਮੁਤਾਬਕ ਲਖਨਊ ਦੇ ਅਲੀਗੰਜ ਵਿਚ ਰਹਿਣ ਵਾਲੇ ਬਜ਼ੁਰਗ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਤੇ ਬੀਪੀ ਦੇ ਮਰੀਜ਼ ਹੈ। ਬੁੱਧਵਾਰ ਨੂੰ ਉਨ੍ਹਾਂ ਨੂੰ ਅਚਾਨਕ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਹੀ ਵਿਵੇਕਾਨੰਦ ਹਸਪਤਾਲ ਲੈ ਕੇ ਗਏ। ਇਸ ਹਸਪਤਾਲ ਵਿਚ ਬਜ਼ੁਰਗ ਦਾ ਰੈਗੂਲਰ ਇਲਾਜ ਹੁੰਦਾ ਹੈ। ਪਰ ਡਾਕਟਰਾਂ ਨੇ ਕੋਵਿਡ-19 ਜਾਂਚ ਦੇ ਬਿਨਾਂ ਉਨ੍ਹਾਂ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਬਜ਼ੁਰਗ ਦਾ ਆਕਸੀਜਨ ਲੈਵਲ ਡਿੱਗਦਾ ਰਿਹਾ। ਬਾਵਜੂਦ ਇਸ ਦੇ ਹਸਪਤਾਲ ਦੇ ਡਾਕਟਰ ਉਨ੍ਹਾਂ ਨੂੰ ਦੇਖਣ ਲਈ ਤਿਆਰ ਨਹੀਂ ਹੋਏ। ਫਿਰ ਟਰੂ ਨੈਟ ਮਸ਼ੀਨ ਰਾਹੀਂ ਬਜ਼ੁਰਗ ਦੀ ਕੋਵਿਡ ਦੀ ਜਾਂਚ ਕੀਤੀ ਗਈ, ਜਿਸ ਵਿਚ ਉਹ ਪਾਜ਼ੇਟਿਵ ਨਿਕਲੇ।

ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਐਡਮਿਟ ਕਰਨ ਦੀ ਗੱਲ ਕਹੀ ਪਰ ਡਾਕਟਰਾਂ ਨੇ ਬੈੱਡ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਦੂਜੇ ਹਸਪਤਾਲ ਜਾਣ ਲਈ ਕਿਹਾ। ਬੇਟਾ ਆਕਸੀਜਨ ਸਿਲੰਡਰ ਕਾਰ ਵਿਚ ਰੱਖ ਕੇ ਬਜ਼ੁਰਗ ਪਿਤਾ ਨੂੰ ਸ਼ਹਿਰ ਦੇ ਹਰ ਹਸਪਤਾਲ ਵਿਚ ਇਲਾਜ ਦੇ ਲਈ ਘੁੰਮਦਾ ਰਿਹਾ। ਫੋਨ ਉੱਤੇ ਡਾਕਟਰਾਂ ਨੂੰ ਮਿੰਨਤਾਂ ਕੀਤੀਆਂ ਪਰ ਕਿਤੋਂ ਵੀ ਕੋਈ ਮਦਦ ਨਹੀਂ ਮਿਲੀ। ਇਸ ਦੌਰਾਨ ਆਕਸੀਜਨ ਸਿਲੰਡਰ ਖਤਮ ਹੋਣ ਲੱਗਿਆ ਫਿਰ ਤਾਲਕਟੋਰ ਸਥਿਤ ਆਕਸੀਜਨ ਸੈਂਟਰ ਤੋਂ ਮੋਟੀ ਰਕਮ ਖਤਮ ਕਰ ਦੂਜਾ ਆਕਸੀਜਨ ਸਿਲੰਡਰ ਖਰੀਦਿਆ।

ਓਥੇ ਹੀ ਬਜ਼ੁਰਗ ਦੇ ਬੇਟੇ ਆਸ਼ੀਸ਼ ਸ਼੍ਰਿਵਾਸਤਵ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਬੁੱਧਵਾਰ ਸ਼ਾਮ ਤੋਂ ਸਾਹ ਲੈਣ ਵਿਚ ਕਾਫੀ ਦਿੱਕਤ ਹੋ ਰਹੀ ਸੀ। ਉਨ੍ਹਾਂ ਨੇ ਡਾਕਟਰਾਂ ਨੂੰ ਕਾਫੀ ਰਿਕਵੈਸਟ ਵੀ ਕੀਤੀ ਗਈ। ਪਰ ਉਹ ਬੈੱਡ ਨਾ ਹੋਣ ਦਾ ਹਵਾਲਾ ਦੇ ਕੇ ਟਰਕਾਉਂਦੇ ਰਹੇ। ਫਿਲਹਾਲ ਅਸੀਂ ਘਰ ਉੱਤੇ ਹੀ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਾਂ। ਜ਼ਿਲੇ ਦੇ ਕਈ ਹਸਪਤਾਲ ਗਏ ਤੇ ਕਿਸੇ ਉਨ੍ਹਾਂ ਨੂੰ ਐਡਮਿਟ ਨਹੀਂ ਕੀਤਾ ਗਿਆ। ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। 

Get the latest update about Truescoop News, check out more about oxygen cylinder, Lucknow, Hospital bed & UP

Like us on Facebook or follow us on Twitter for more updates.