ਮ੍ਰਿਤਕ ਕਿਸਾਨ ਦੀ ਦੇਹ ਨੂੰ ਤਿਰੰਗੇ ਵਿਚ ਲਪੇਟਣ ਉੱਤੇ ਮਾਂ ਤੇ ਭਰਾ ਉੱਤੇ ਮਾਮਲਾ ਦਰਜ

ਤਿਰੰਗੇ ਵਿਚ ਲਿਪਟੀ ਕਿਸਾਨ ਦੀ ਮ੍ਰਿਤਕ ਦੀ ਦੇਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵਲੋਂ ਮ੍ਰਿਤਕ ਦੀ...

ਤਿਰੰਗੇ ਵਿਚ ਲਿਪਟੀ ਕਿਸਾਨ ਦੀ ਮ੍ਰਿਤਕ ਦੀ ਦੇਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵਲੋਂ ਮ੍ਰਿਤਕ ਦੀ ਮਾਂ, ਭਰਾ ਤੇ ਇਕ ਹੋਰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਦੇਸ਼ ਦੇ ਤਿਰੰਗੇ ਝੰਡੇ ਦੀ ਕਥਿਤ ਬੇਅਦਬੀ ਕਰਨ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ। ਯੂਪੀ ਪੁਲਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਭਾਰਤੀ ਤਿਰੰਗੇ ਦੇ ਜ਼ਾਬਤੇ ਅਨੁਸਾਰ ਕਿਸੇ ਆਮ ਸ਼ਹਿਰੀ ਨਾਗਰਿਕ ਦੀ ਮ੍ਰਿਤਕ ਦੇਹ ਦੁਆਲੇ ਤਿਰੰਗਾ ਲਪੇਟਣਾ ਇਕ ਅਪਰਾਧ ਹੈ। ਸਹਿਰਾਮਉ ਇਲਾਕੇ ਦੇ ਪਿੰਡ ਬੜੀ ਬੁਝੀਆ ਦਾ ਨਿਵਾਸੀ ਕਿਸਾਨ ਬਲਜਿੰਦਰ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ’ਤੇ ਧਰਨੇ ਵਾਲੀ ਥਾਂ ਉੱਤੇ ਗਿਆ ਸੀ ਪਰ ਉੱਥੇ 25 ਜਨਵਰੀ ਨੂੰ ਇੱਕ ਸੜਕ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ ਸੀ। ਬਲਜਿੰਦਰ ਆਪਣੇ ਇਕ ਦੋਸਤ ਨਾਲ ਦਿੱਲੀ ਗਿਆ ਸੀ ਪਰ ਹੁਣ ਪੁਲਸ ਨੇ ਬਲਜਿੰਦਰ ਦੀ ਮਾਂ ਜਸਵੀਰ ਕੌਰ, ਭਰਾ ਗੁਰਵਿੰਦਰ ਸਿੰਘ ਤੇ ਇਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਬੀਤੇ ਨਵੰਬਰ ਮਹੀਨੇ ਤੋਂ ਹੀ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸੀਮਾਵਾਂ ਉੱਤੇ ਧਰਨੇ ਦੇ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕਰ ਦਿੱਤੇ ਜਾਣ ਪਰ ਇਸ ਦੇ ਉਲਟ ਕੇਂਦਰ ਸਰਕਾਰ ਇਨ੍ਹਾਂ ਹੀ ਕਾਨੂੰਨਾਂ ਨੂੰ ਕਿਸਾਨ-ਪੱਖੀ ਆਖ ਰਹੀ ਹੈ।

Get the latest update about mother, check out more about Farmer, brother, die & gazipur border

Like us on Facebook or follow us on Twitter for more updates.