ਬਿਨਾਂ ਮਾਸਕ ਘਰੋਂ ਨਿਕਲਣ ਵਾਲਿਆਂ 'ਤੇ ਹੋਵੇ ਕੇਸ: ਬੰਬੇ ਹਾਈ ਕੋਰਟ

ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਨਾ ਕਰਨ ਵਾਲਿ...

ਮੁੰਬਈ: ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੀ ਗੱਲ ਕਹੀ ਹੈ। ਹਾਈ ਕੋਰਟ ਦਾ ਕਹਿਣਾ ਸੀ ਕਿ ਸਰਕਾਰ ਦੀਆਂ ਖ਼ਾਮੀਆਂ ਨੂੰ ਗਿਣਵਾਉਣ ਤੋਂ ਪਹਿਲਾਂ ਨਾਗਰਿਕਾਂ ਨੂੰ ਖ਼ੁਦ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਤੇ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ। ਬੈਂਚ ਨੇ ਮਹਾਮਾਰੀ ਸਬੰਧੀ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਕੋਵਿਡ-19 ਮਹਾਮਾਰੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਰਵਿੰਦਰ ਘੁਜ ਤੇ ਜਸਟਿਸ ਬੀਯੂ ਦੇਬਦਵਾਰ ਦੀ ਬੈਂਚ ਨੇ ਇਹ ਗੱਲਾਂ ਕਹੀਆਂ ਹਨ। ਉਨ੍ਹਾਂ ਸਾਰੇ ਲੋਕਾਂ ਨੂੰ ਘਰੋਂ ਨਿਕਲਦੇ ਸਮੇਂ ਫੇਸ ਮਾਸਕ ਲਗਾਉਣ ਤੇ ਜੇਬ 'ਚ ਆਧਾਰ ਕਾਰਡ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਜਸਟਿਸ ਘੁਜ ਨੇ ਕਿਹਾ, ਵਿਵਸਥਾ ਸਹੀ ਹੁੰਦੀ ਹੈ ਪਰ ਕੁਝ ਲੋਕ ਉਸ ਨੂੰ ਬਰਬਾਦ ਕਰ ਦਿੰਦੇ ਹਨ ਜਿਸ ਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਾਨ ਪੈਂਦਾ ਹੈ। ਬੈਂਚ ਨੇ ਕਿਹਾ, ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਦੇਖਦੇ ਹਾਂ ਜਿਹੜੇ ਬੇਵਜ੍ਹਾ ਸੜਕਾਂ 'ਤੇ ਘੁੰਮ ਰਹੇ ਹੁੰਦੇ ਹਨ। ਬਾਈਕ 'ਤੇ ਤਿੰਨ ਲੋਕ ਬੈਠਕ ਕੇ ਘੁੰਮ ਰਹੇ ਹੁੰਦੇ ਹਨ। ਕਦੀ-ਕਦੀ ਤਾਂ ਇਕ ਬਾਈਕ 'ਤੇ ਚਾਰ ਲੋਕ ਵੀ ਬਿਨਾ ਮਾਸਕ ਤੇ ਬਿਨਾ ਹੈਲਮਟ ਦੇ ਘੁੰਮ ਰਹੇ ਹੁੰਦੇ ਹਨ। ਜਦਕਿ ਮਹਾਮਾਰੀ ਦੇ ਦੌਰ 'ਚ ਹਰੇਕ ਵਿਅਕਤੀ ਨੂੰ ਆਪਣਾ ਮੂੰਹ ਤੇ ਨੱਕ ਢਕ ਕੇ ਘਰੋਂ ਬਾਹਰ ਨਿਕਲਣਾ ਚਾਹੀਦੈ ਜਿਸ ਨਾਲ ਉਨ੍ਹਾਂ ਦੀ ਰੱਖਿਆ ਹੋਵੇ ਤੇ ਉਹ ਕਿਸੇ ਹੋਰ ਲਈ ਵੀ ਸਮੱਸਿਆ ਪੈਦਾ ਨਾ ਕਰਨ।

ਬਿਨਾਂ ਮਾਸਕ ਬਾਹਰ ਨਿਕਲਣ ਵਾਲਿਆਂ 'ਤੇ ਹੋਵੇ ਕੇਸ
ਬੈਂਚ ਨੇ ਕਿਹਾ, ਨੱਕ ਤੇ ਮੂੰਹ ਢਕੇ ਬਗੈਰ ਘਰੋਂ ਬਾਹਰ ਨਿਕਲਣ ਵਾਲਿਆਂ 'ਤੇ ਕੇਸ ਹੋਣਾ ਚਾਹੀਦਾ ਹੈ। ਇਹੀ ਲੋਕ ਕੋਰੋਨਾ ਇਨਫੈਕਸ਼ਨ ਨੂੰ ਸਭ ਤੋਂ ਜ਼ਿਆਦਾ ਫੈਲਾਉਣ ਦਾ ਕੰਮ ਕਰ ਰਹੇ ਹਨ। ਕੋਰੋਨਾ ਇਨਫੈਕਸ਼ਨ ਰੋਕਣ ਲਈ ਲੱਗੀਆਂ ਪਾਬੰਦੀਆਂ ਦੀ ਉਲੰਘਣਾ 'ਚ ਕਿਸੇ ਵੀ ਸਿਆਸੀ ਪਾਰਟੀ ਤੇ ਪ੍ਰਭਾਵਸ਼ਾਲੀ ਵਿਅਕਤੀ ਦੀ ਨਹੀਂ ਸੁਣੀ ਜਾਣੀ ਚਾਹੀਦੀ। ਪਿਛਲੇ ਹਫ਼ਤੇ ਬੈਂਚ ਨੇ ਖ਼ੁਦ ਨੋਟਿਸ ਲੈਂਦੇ ਹੋਏ ਕੋਵਿਡ-19 ਮਹਾਮਾਰੀ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਸ਼ੁਰੂ ਕੀਤੀ ਸੀ।

Get the latest update about Truescoop News, check out more about Truescoop, Bombay High Court, without mask & Case

Like us on Facebook or follow us on Twitter for more updates.