ਪੰਜਾਬੀ ਸਿੰਗਰ ਗਿੱਪੀ ਗਰੇਵਾਲ ਸਣੇ 100 ਉੱਤੇ ਕੋਰੋਨਾ ਪ੍ਰੋਟੋਕਾਲ ਦੇ ਉਲੰਘਣ ਕਾਰਨ ਮਾਮਲਾ ਦਰਜ

ਪੰਜਾਬ ਵਿਚ ਦਿਨੋਂ ਦਿਨ ਖਰਾਬ ਹੁੰਦੇ ਹਾਲਾਤਾਂ ਦੇ ਵਿਚਾਲੇ ਮਸ਼ਹੂਰ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦੀਆਂ ਮੁਸ਼ਕਲਾਂ ਹੋਰ ਵਧ...

ਪਟਿਆਲਾ: ਪੰਜਾਬ ਵਿਚ ਦਿਨੋਂ ਦਿਨ ਖਰਾਬ ਹੁੰਦੇ ਹਾਲਾਤਾਂ ਦੇ ਵਿਚਾਲੇ ਮਸ਼ਹੂਰ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਦਰਅਸਲ, ਗਿੱਪੀ ਵਲੋਂ ਪਟਿਆਲਾ ਦੇ ਕਰਾਲਾ ਪਿੰਡ ਵਿਚ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਜਿਥੇ 100 ਲੋਕ ਮੌਜੂਦ ਸਨ। ਮੌਕੇ ਉੱਤੇ ਪਹੁੰਚੀ ਪੁਲਸ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਜਾਰੀ ਹੋਈਆਂ ਗਾਈਡਲਾਈਨ ਤੇ ਪ੍ਰੋਟੋਕਾਲ ਨੂੰ ਤੋੜਨ ਉੱਤੇ ਗਿੱਪੀ ਸਣੇ 100 ਉੱਤੇ ਕੇਸ ਦਰਦ ਕੀਤਾ ਗਿਆ ਹੈ।

ਓਥੇ ਹੀ ਪੁਲਸ ਵਲੋਂ ਗਿੱਪੀ ਸਣੇ ਹੋਰਾਂ ਨੂੰ ਮੌਕੇ ਉੱਤੇ ਹੀ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਬਨੂਡ ਦੇ ਸਾਬਕਾ ਐੱਮ.ਸੀ. ਗੁਰਮੀਤ ਸਿੰਘ ਨੇ ਉਸ ਦੀ ਜ਼ਮਾਨਤ ਦਿੱਤੀ ਤੇ ਮੌਕੇ ਉੱਤੇ ਹੀ ਉਸ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਖਿਲਾਫ ਲੁਧਿਆਣਾ ਵਿਚ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਉੱਤੇ ਕੇਸ ਦਰਜ ਕੀਤਾ ਸੀ। ਇਥੇ ਜਿੰਮੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਿਥੇ ਤਕਰੀਬਨ 100 ਲੋਕ ਮੌਜੂਦ ਸਨ।

Get the latest update about Punjabi singer, check out more about Truescoop, Gippy Grewal, case registered & violating corona protocol

Like us on Facebook or follow us on Twitter for more updates.