ਜੋਸ਼ੀ ਹਸਪਤਾਲ ਦੇ ਡਾਕਟਰ, ਪਤਨੀ ਤੇ ਬੇਟੇ ਦੇ ਖਿਲਾਫ ਕੇਸ ਦਰਜ

ਗੈਰ ਕਾਨੂੰਨੀ ਬੇਸਮੈਂਟ ਦੇ ਮਾਮਲੇ ਵਿਚ ਆਖਿਰਕਾਰ ਜੋਸ਼ੀ ਹਸਪਤਾਲ ਦੇ ਡਾਕਟਰ ਦੇ ਖਿਲਾਫ ਪੁਲਿਸ ਨੇ ਐਕਸ਼ਨ ਕਰ ਦਿਖਾਇਆ ਹੈ। ਥਾਣਾ ਡਿਵੀਜ਼ਨ ਨੰ. 2 ਦੀ ਪੁਲਿਸ ਨੇ ਜੋਸ਼ੀ ਹਸਪਤਾਲ ਦੇ ਮਾਲਕ ਮੁਕੇਸ਼ ਜੋਸ਼ੀ, ਉ...

ਜਲੰਧਰ- ਗੈਰ ਕਾਨੂੰਨੀ ਬੇਸਮੈਂਟ ਦੇ ਮਾਮਲੇ ਵਿਚ ਆਖਿਰਕਾਰ ਜੋਸ਼ੀ ਹਸਪਤਾਲ ਦੇ ਡਾਕਟਰ ਦੇ ਖਿਲਾਫ ਪੁਲਿਸ ਨੇ ਐਕਸ਼ਨ ਕਰ ਦਿਖਾਇਆ ਹੈ। ਥਾਣਾ ਡਿਵੀਜ਼ਨ ਨੰ. 2 ਦੀ ਪੁਲਿਸ ਨੇ ਜੋਸ਼ੀ ਹਸਪਤਾਲ ਦੇ ਮਾਲਕ ਮੁਕੇਸ਼ ਜੋਸ਼ੀ, ਉਨ੍ਹਾਂ ਦੀ ਪਤਨੀ ਨੀਲਮ ਜੋਸ਼ੀ ਤੇ ਬੇਟੇ ਅਨੁਜ ਜੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਕੇਸ ਆਈਪੀਸੀ ਦੀ ਧਾਰਾ 444/427 ਤੇ 21 mines and mineerals act ਦੇ ਤਹਿਤ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਜੋਸ਼ੀ ਹਸਪਤਾਲ ਨੇ ਗੈਰ ਕਾਨੂੰਨੀ ਢੰਗ ਨਾਲ ਬੇਸਮੈਂਟ ਦਾ ਨਿਰਮਾਣ ਕੀਤਾ ਸੀ, ਜਿਸ ਦੇ ਚੱਲਦੇ ਨੇੜੇ ਦੇ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਸਨ। ਮਾਮਲਾ ਕਾਫੀ ਗਰਮਾ ਗਿਆ ਸੀ, ਜਿਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਮੌਕੇ ਉੱਤੇ ਪਹੁੰਚੇ ਸਨ। ਰਮਨ ਅਰੋੜਾ ਨੇ ਜੋਸ਼ੀ ਹਸਪਤਾਲ ਦੇ ਖਿਲਾਫ ਮੋਰਚਾ ਖੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਇਲਾਕੇ ਵਿਚ ਕੋਈ ਵੀ ਗੈਰਕਾਨੂੰਨੀ ਨਿਰਮਾਣ ਨਹੀਂ ਹੋਣ ਦੇਣਗੇ।

Get the latest update about doctor, check out more about Truescoop News, Case registered, Punjab News & Jalandhar

Like us on Facebook or follow us on Twitter for more updates.