VIDEO: ਦੁੱਧ ਚੋਰੀ ਕਰਕੇ ਬਿੱਲੀ ਦਾ ਹੋਇਆ ਬੁਰਾ ਹਾਲ, ਲੋਕਾਂ ਬੋਲੇ- 'ਮਿਲ ਗਈ ਸਜ਼ਾ'

ਜੇਕਰ ਤੁਸੀਂ ਕਿਤੇ ਜਾ ਕੇ ਆਪਣੇ ਮਨਪਸੰਦ ਖਾਣ-ਪੀਣ ਨੂੰ ਦੇਖਦੇ ਹੋ ਤਾਂ ਜ਼ਾਹਿਰ ਹੈ...

ਵੈੱਬ ਸੈਕਸ਼ਨ - ਜੇਕਰ ਤੁਸੀਂ ਕਿਤੇ ਜਾ ਕੇ ਆਪਣੇ ਮਨਪਸੰਦ ਖਾਣ-ਪੀਣ ਨੂੰ ਦੇਖਦੇ ਹੋ ਤਾਂ ਜ਼ਾਹਿਰ ਹੈ ਕਿ ਉਸ ਨੂੰ ਦੇਖ ਕੇ ਹੀ ਮਨ ਉਤਾਵਲਾ ਹੋ ਜਾਂਦਾ ਹੈ। ਮਨ ਕਰਦਾ ਹੈ ਕਿ ਉਸ ਨੂਮ ਜਲਦੀ ਖਰੀਦ ਕੇ ਖਾ ਲਓ। ਬਿੱਲੀਆਂ ਨੂੰ ਦੇਖੋ, ਦੁੱਧ ਉਨ੍ਹਾਂ ਦੇ ਪਸੰਦੀਦਾ ਭੋਜਨਾਂ ਵਿੱਚੋਂ ਇੱਕ ਹੈ। ਜੇਕਰ ਉਹ ਕਿਸੇ ਭਾਂਡੇ 'ਚ ਦੁੱਧ ਦੇਖਦੀਆਂ ਹਨ ਤਾਂ ਉਸ ਨੂੰ ਖਾਲੀ ਕੀਤੇ ਬਿਨਾਂ ਨਹੀਂ ਰਹਿੰਦੀਆਂ ਪਰ ਅੱਜਕਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਬਿੱਲੀ ਦੀ ਹਾਲਤ ਦੇਖ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ।

ਦਰਅਸਲ, ਦੁੱਧ ਚੋਰੀ ਕਰਕੇ ਪੀਣ ਦੇ ਚੱਕਰ 'ਚ ਬਿੱਲੀ ਦਾ ਬੁਰਾ ਹਾਲ ਹੋ ਗਿਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਿੱਲੀ ਦੇ ਸਿਰ 'ਚ ਦੁੱਧ ਦਾ ਬਰਤਨ ਕਿਵੇਂ ਫਸਿਆ ਹੋਇਆ ਹੈ ਅਤੇ ਉਹ ਇਸ ਦੇ ਨਾਲ ਇਧਰ-ਉਧਰ ਘੁੰਮ ਰਹੀ ਹੈ। ਪਹਿਲਾਂ ਤਾਂ ਉਸ ਨੂੰ ਰਸਤਾ ਸਮਝ ਨਹੀਂ ਆਉਂਦਾ ਅਤੇ ਉਹ ਟੀਨ ਦੀ ਕੰਧ ਕੋਲ ਪਹੁੰਚ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ, ਪਰ ਜਦੋਂ ਉਸ ਨੂੰ ਲੱਗਦਾ ਹੈ ਕਿ ਕੋਈ ਰਸਤਾ ਨਹੀਂ ਹੈ, ਤਾਂ ਉਹ ਪਿੱਛੇ ਮੁੜ ਕੇ ਆਰਾਮ ਨਾਲ ਅੱਗੇ ਵਧਦੀ ਹੈ। ਖਾਸ ਗੱਲ ਇਹ ਹੈ ਕਿ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ, ਫਿਰ ਵੀ ਉਹ ਬਿਨਾਂ ਕਿਤੇ ਵੱਜੇ ਦੇ ਆਰਾਮ ਨਾਲ ਅੱਗੇ ਵਧਦੀ ਜਾਂਦੀ ਹੈ। ਸਿਰਫ 11 ਸੈਕਿੰਡ ਦੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

Get the latest update about milk pot, check out more about social media, cat & viral video

Like us on Facebook or follow us on Twitter for more updates.