ਗੁਰਦੇ ਦੀ ਪੱਥਰੀ ਦਾ ਕਾਰਣ, ਲੱਛਣ ਤੇ ਕੁਝ ਘਰੇਲੂ ਇਲਾਜ

ਪੱਥਰੀ ਦੀ ਸਮੱਸਿਆ ਕਾਰਣ ਮਰੀਜ਼ਾਂ ਨੂੰ ਕਾਫ਼ੀ ਦਰਦ ਝੱਲਣਾ ਪੈਂਦਾ ਹੈ ਪਰ ਪੱਥਰੀ ਤੋਂ ਛੁਟਕਾਰਾ ਪਾਉਣ ਲ...

ਪੱਥਰੀ ਦੀ ਸਮੱਸਿਆ ਕਾਰਣ ਮਰੀਜ਼ਾਂ ਨੂੰ ਕਾਫ਼ੀ ਦਰਦ ਝੱਲਣਾ ਪੈਂਦਾ ਹੈ ਪਰ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ। ਕਈ ਵਾਰ ਇਹ ਪੱਥਰੀ ਕਾਫ਼ੀ ਵੱਡੀ ਹੋ ਜਾਂਦੀ ਹੈ। ਜਿਸ ਕਾਰਨ ਸਰਜਰੀ ਵੀ ਕਰਵਾਉਣੀ ਪੈਂਦੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। 

ਕਾਰਣ
ਸਰੀਰ ਵਿਚ ਜਦੋਂ ਕੈਲਸ਼ੀਅਮ ਅਤੇ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਪੱਥਰੀ ਬਣ ਜਾਂਦੀ ਹੈ। ਜੇਕਰ ਇਸ ਦਾ ਸਮੇਂ 'ਤੇ ਇਲਾਜ ਕਰਵਾਇਆ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। 

ਲੱਛਣ
ਯੂਰਿਨ ਕਰਦੇ ਸਮੇਂ ਤੇਜ਼ ਦਰਦ ਹੋਣਾ।
ਯੂਰਿਨ 'ਚੋਂ ਜ਼ਿਆਦਾ ਬਦਬੂ ਆਉਣਾ।
ਕਿਡਨੀ ਜਾਂ ਫਿਰ ਢਿੱਡ 'ਚ ਸੋਜ ਹੋਣੀ।
ਜ਼ਿਆਦਾਤਰ ਬੁਖਾਰ ਰਹਿਣਾ।
ਉਲਟੀ ਆਉਣਾ।
ਨਾਰਮਲ ਤੋਂ ਜ਼ਿਆਦਾ ਯੂਰਿਨ ਆਉਣਾ।
ਯੂਰੀਨ 'ਚ ਖੂਨ ਆਉਣਾ।

ਘਰੇਲੂ ਨੁਸਖ਼ੇ

ਜ਼ਿਆਦਾ ਪਾਣੀ ਪੀਓ
ਪੱਥਰੀ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਜੇਕਰ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਪੱਥਰੀ ਜਲਦੀ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਇਸ ਲਈ ਰੋਜ਼ਾਨਾ ਦਿਨ 'ਚ ਦੋ ਤਿੰਨ ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

ਗੋਖਰੂ
ਗੋਖਰੂ ਪੱਥਰੀ ਦੀ ਸਮੱਸਿਆ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਲਈ ਚਾਰ ਗ੍ਰਾਮ ਗੋਖਰੂ ਪਾਊਡਰ ਇਕ ਚਮਚ ਸ਼ਹਿਦ ਨਾਲ ਮਿਲਾ ਕੇ ਦਿਨ 'ਚ ਤਿੰਨ ਵਾਰ ਵਰਤੋਂ ਕਰੋ। ਇਸ ਤੋਂ ਬਾਅਦ ਉੱਪਰ ਦੀ ਬੱਕਰੀ ਦਾ ਦੁੱਧ ਪੀਓ। ਇਸ ਤੋਂ ਇਲਾਵਾ ਗੋਖਰੂ ਦੇ ਪਾਣੀ ਦੀ ਵਰਤੋਂ ਕਰਨ ਨਾਲ ਕਿਡਨੀ ਦਾ ਸਟੋਨ ਜਲਦੀ ਬਾਹਰ ਨਿਕਲ ਜਾਂਦਾ ਹੈ। ਇਸ ਲਈ ਰਾਤ ਨੂੰ ਇਕ ਚਮਚ ਗੋਖਰੂ ਦਾ ਪਾਊਡਰ ਪਾਣੀ 'ਚ ਭਿਉਂ ਕੇ ਰੱਖੋ ਅਤੇ ਸਵੇਰ ਦੇ ਸਮੇਂ ਇਸ ਦੀ ਵਰਤੋਂ ਕਰੋ ।

ਪੱਥਰ ਚੱਟ
ਪੱਥਰ ਚੱਟ ਇਕ ਪੌਦਾ ਹੁੰਦਾ ਹੈ, ਇਹ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਅਸਾਨੀ ਨਾਲ ਕਿਡਨੀ ਦੀ ਪੱਥਰੀ ਬਾਹਰ ਨਿਕਲ ਜਾਂਦੀ ਹੈ। ਇਸ ਲਈ ਇਕ ਪੱਥਰ ਚੱਟੇ ਦਾ ਪੱਤਾ ਰੋਜ਼ਾਨਾ ਮਿਸ਼ਰੀ ਨਾਲ ਮਿਲਾ ਕੇ ਲਓ।

ਮੂਲੀ
ਸਰਦੀਆਂ ਦੇ ਮੌਸਮ 'ਚ ਮੂਲੀ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜੇਕਰ ਤੁਹਾਡੇ ਵੀ ਕਿਡਨੀ 'ਚ ਪੱਥਰੀ ਦੀ ਸਮੱਸਿਆ ਹੋ ਗਈ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਮੂਲੀ ਦੀ ਵਰਤੋਂ ਜ਼ਰੂਰ ਕਰੋ ਜਾਂ ਫਿਰ ਮੂਲੀ ਦਾ ਰਸ ਪੀਓ। ਇਸ ਨਾਲ ਕਿਡਨੀ ਦੀ ਪੱਥਰੀ ਗਲ ਕੇ ਬਾਹਰ ਨਿਕਲ ਜਾਂਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ਵਿਚ ਪੰਜਾਬ ਕਾਂਗਰਸ 14 ਦਸੰਬਰ ਨੂੰ ਸ਼ੰਭੂ ਹੱਦ ਉੱਤੇ ਦੇਵੇਗੀ ਧਰਨਾ

Get the latest update about home remedies, check out more about kidney stones, symptoms & Causes

Like us on Facebook or follow us on Twitter for more updates.