ਪੌਸ਼ਟਿਕ ਅਤੇ ਸੰਤੁਲਿਤ ਭੋਜਨ ਨਾਲ ਹਲਕੀ-ਫੁਲਕੀ ਕਸਰਤ ਕਰਨੀ ਸਾਡੇ ਸਾਰਿਆਂ ਲਈ ਲਾਹੇਵੰਦ ਰਹਿੰਦੀ ਹੈ। ਸਿਹਤਮੰਦ ਭੋਜਨ ਵਿਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਅਤੇ ਪਾਣੀ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਦਾ ਖਾਣ-ਪੀਣ ਸਰੀਰ ਦਾ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ ਅਤੇ ਨਾਲ ਹੀ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ। ਪਰ ਸਾਨੂੰ ਪੌਸ਼ਟਿਕ ਭੋਜਨ ਤੋਂ ਬਾਅਦ ਕੁਝ ਚੀਜ਼ਾਂ ਦੇ ਸੇਵਨ ਤੋਂ ਦੂਰੀ ਬਣਾਉਣੀ ਚਾਹੀਦੀ ਹੈ ਨਹੀਂ ਤਾਂ ਇਸ ਦਾ ਸਿਹਤ ਉੱਤੇ ਵਧੇਰੇ ਨੁਕਸਾਨ ਹੋ ਸਕਦਾ ਹੈ।
* ਖਾਣਾ ਖਾਣ ਦੇ ਤੁਰਤ ਬਾਅਦ ਸੌਣਾ ਨਹੀਂ ਚਾਹੀਦਾ
ਮਾਹਰਾਂ ਦਾ ਕਹਿਣਾ ਹੈ ਕਿ ਢਿੱਡ ‘ਚ ਦੇਰ ਤੱਕ ਖਾਣਾ ਰਹਿਣ ਕਾਰਨ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਅਸੀਂ ਅਕਸਰ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੈ ਕਿ ਖਾਣਾ ਖਾਣ ਦੇ ਤੁਰਤ ਬਾਅਦ ਸੌਣਾ ਨਹੀਂ ਚਾਹੀਦਾ।
* ਭੋਜਨ ਮਗਰੋਂ ਝਪਕੀ ਲੈਣ ‘ਤੇ ਹੁੰਦੀ ਹੈ ਬਦਹਜ਼ਮੀ, ਭਾਰ ਵਧਣ ਦੀ ਸਮੱਸਿਆ
ਮਾਹਰਾਂ ਮੁਤਾਬਕ ਭੋਜਨ ਕਰਨ ਤੋਂ ਬਾਅਦ ਝਪਕੀ ਲੈਣ ‘ਤੇ ਖਾਣਾ ਪਚਾਉਣ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਬਦਹਜ਼ਮੀ, ਭਾਰ ਵਧਣ ਵਰਗੀਆਂ ਸਮੱਸਿਆਵਾਂ ਹੋਣ ਖ਼ਤਰਾ ਰਹਿੰਦਾ ਹੈ।
* ਖਾਣਾ ਖਾਣ ਤੋਂ ਬਾਅਦ ਨਹਾਉਣਾ ਨਹੀਂ ਚਾਹੀਦਾ
ਨਹਾਉਣ ਨਾਲ ਸਾਡੇ ਸਰੀਰ ਦਾ ਤਾਪਮਾਨ ਨਿਅੰਤਰਿਤ ਰਹਿੰਦਾ ਹੈ ਪਰ ਖਾਣਾ ਖਾਣ ਤੋਂ ਬਾਅਦ ਨਹਾਉਣ ਨੂੰ ਮਾਹਰ ਵਧੀਆ ਨਹੀਂ ਮੰਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਾਉਣ ਤੋਂ ਬਾਅਦ ਸਰੀਰ ‘ਚ ਖ਼ੂਨ ਦਾ ਵਹਾਅ ਚਮੜੀ ਵੱਲ ਸ਼ੁਰੂ ਹੋਣ ਲਗਦਾ ਹੈ, ਜਿਸ ਨਾਲ ਪਾਚਣ ਪਰਿਕ੍ਰੀਆ ਵਿਚ ਰੁਕਾਵਟ ਆਉਂਦੀ ਹੈ।
* ਸਿਗਰੇਟ ਨਹੀਂ ਪੀਣੀ ਚਾਹੀਦੀ
ਹਾਲਾਂਕਿ ਭੋਜਨ ਨੂੰ ਲੈ ਕੇ ਮਾਹਰ ਕੁਝ ਹੋਰ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੰਦੇ ਹਨ। ਭੋਜਨ ਕਰਨ ਦੇ ਤੁਰਤ ਬਾਅਦ ਸਿਗਰੇਟ ਨਹੀਂ ਪੀਣੀ ਚਾਹੀਦੀ।
* ਰਾਤ ਦੇ ਭੋਜਨ ਤੋਂ ਬਾਅਦ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ
ਭੋਜਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ। ਇਸੇ ਲਈ ਖ਼ਾਸ ਤੌਰ ’ਤੇ ਰਾਤ ਦੇ ਭੋਜਨ ਤੋਂ ਬਾਅਦ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਪਚਣ ਕਿਰਿਆ ’ਚ ਰੁਕਾਵਟ ਹੁੰਦੀ ਹੈ।
* ਭੋਜਨ ਤੋਂ ਬਾਅਦ ਫ਼ਲ ਨਾ ਖਾਣਾ
ਫ਼ਲ ਖਾਣੇ ਸਿਹਤ ਲਈ ਬਹੁਤ ਵਧੀਆ ਹੁੰਦੇ ਹਨ। ਖਾਣ ਤੋਂ ਬਾਅਦ ਫ਼ਲ ਕਦੇ ਨਹੀਂ ਖਾਣੇ ਚਾਹੀਦੇ, ਕਿਉਂਕਿ ਇਸ ਨਾਲ ਕਬਜ਼ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ। ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਫ਼ਲ ਖਾਣ ‘ਤੇ ਉਨ੍ਹਾਂ ਦਾ ਪਾਚਣ ਕਾਫ਼ੀ ਦੇਰ ‘ਚ ਹੁੰਦਾ ਹੈ।