CBI Raid: ਦਿੱਲੀ ਦੇ ਡਿਪਟੀ ਸੀਐੱਮ ਦੇ ਘਰ ਐਕਸਾਈਜ਼ ਸਕੈਮ ਦੇ ਚਲਦਿਆ ਛਾਪੇਮਾਰੀ, ਸਿਸੋਧਿਆ ਦੇ ਸਮਰਥਨ 'ਚ ਆਏ ਕਈ ਮੰਤਰੀ

ਅੱਜ ਸ਼ੁੱਕਰਵਾਰ ਸਵੇਰੇ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ। ਅੱਜ ਸਵੇਰ ਦਿੱਲੀ ਦੇ ਡਿਪਟੀ ਸੀਐੱਮ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਧਿਆ ਦੇ ਘਰ ਸੀਬੀਆਈ ਦੀ ਰੇਡ ਹੋਈ ਹੈ...

ਅੱਜ ਸ਼ੁੱਕਰਵਾਰ ਸਵੇਰੇ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ। ਅੱਜ ਸਵੇਰ ਦਿੱਲੀ ਦੇ ਡਿਪਟੀ ਸੀਐੱਮ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਧਿਆ ਦੇ ਘਰ ਸੀਬੀਆਈ ਦੀ ਰੇਡ ਹੋਈ ਹੈ। ਇਹ ਰੇਡ ਐਕਸਾਈਜ਼ ਸਕੈਮ (ਆਬਕਾਰੀ ਨੀਤੀ ਮਾਮਲੇ) ਦੇ ਚਲਦਿਆਂ ਕੀਤੀ ਗਈ ਹੈ। ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਸਿਆਸੀ ਦੱਸੀ ਜਾ ਰਹੀ ਹੈ। ਮਨੀਸ਼ ਸਿਸੋਧਿਆ ਨੇ ਆਪ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 
ਮਨੀਸ਼ ਸਿਸੋਧਿਆ ਨੇ ਲਿਖੀਆਂ- ਅਸੀਂ CBI ਦਾ ਸਵਾਗਤ ਕਰਦੇ ਹਾਂ। ਜਾਂਚ 'ਚ ਪੂਰਾ ਸਹਿਯੋਗ ਦੇਵਾਂਗੇ ਤਾਂ ਜੋ ਜਲਦੀ ਸੱਚ ਸਾਹਮਣੇ ਆ ਸਕੇ। ਹੁਣ ਤੱਕ ਮੇਰੇ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਹਨ ਪਰ ਕੁਝ ਵੀ ਸਾਹਮਣੇ ਨਹੀਂ ਆਇਆ। ਇਸ ਤੋਂ ਵੀ ਕੁਝ ਨਹੀਂ ਨਿਕਲੇਗਾ। ਦੇਸ਼ ਵਿੱਚ ਚੰਗੀ ਸਿੱਖਿਆ ਲਈ ਮੇਰੇ ਕੰਮ ਨੂੰ ਰੋਕਿਆ ਨਹੀਂ ਜਾ ਸਕਦਾ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ 'ਚ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਨੀਸ਼ ਸੋਸੀਦਿਆ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ। ਉਨ੍ਹਾਂ ਸਵਾਲ ਉਠਾਇਆ ਕਿ 'ਅਜਿਹਾ ਭਾਰਤ ਕਿਵੇਂ ਤਰੱਕੀ ਕਰੇਗਾ?'
ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ ਨੇ ਟਵੀਟ ਕੀਤਾ, ''ਨਿਊਯਾਰਕ ਟਾਈਮਜ਼ ਜਿਸ ਦਿਨ ਮਨੀਸ਼ ਸਿਸੋਦੀਆ ਦੇ ਕੰਮਾਂ ਦੀ ਤਾਰੀਫ਼ ਕਰਨ ਵਾਲੀ ਖ਼ਬਰ ਪ੍ਰਕਾਸ਼ਿਤ ਕਰਦਾ ਹੈ, ਉਸੇ ਦਿਨ ਸੀਬੀਆਈ ਛਾਪੇਮਾਰੀ ਕੀਤੀ ਜਾਂਦੀ ਹੈ। ਦਿੱਲੀ ਦਾ ਸਿੱਖਿਆ ਅਤੇ ਸਿਹਤ ਮਾਡਲ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਰਿਹਾ ਹੈ। ਮੋਦੀ ਸਰਕਾਰ ਇਸ ਨੂੰ ਬੰਦ ਕਰਨਾ ਚਾਹੁੰਦੀ ਹੈ। ਚੰਗੇ ਕੰਮਾਂ ਨੂੰ ਰੋਕਣ ਲਈ ਏਜੰਸੀਆਂ ਦੀ ਦੁਰਵਰਤੋਂ ਕਰਨਾ ਅਫ਼ਸੋਸਨਾਕ ਹੈ।
ਇਸ ਛਾਪੇਮਾਰੀ 'ਤੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੀ.ਬੀ.ਆਈ. ਅਤੇ ਈ.ਡੀ ਨੂੰ ਸਰਕਾਰ ਦਾ ਹੱਥ ਦੱਸਦੇ ਹੋਏ ਕਿਹਾ ਕਿ ਹੁਣ ਜਦੋਂ ਕੇਜਰੀਵਾਲ ਅੱਗੇ ਵਧ ਰਹੇ ਹਨ ਤਾਂ ਭਾਜਪਾ ਉਨ੍ਹਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਹਿਲਾਂ ਸਤੇਂਦਰ ਜੈਨ ਹੁਣ ਸਿਡੋਦੀਆ 'ਤੇ ਨਿਸ਼ਾਨਾ ਸਾਧ ਰਹੇ ਹਨ। 




Get the latest update about Manish SisodiaCBI RAIDM CBI RAID AT Manish Sisodia HOUSE, check out more about DELHI DUPETY CM HOUSE CBI RAID, CBI RAID, Manish Sisodia RAID & DEPUTY CM Manish Sisodia

Like us on Facebook or follow us on Twitter for more updates.