ਜਲੰਧਰ: ਪ੍ਰਧਾਨ ਮੰਤਰੀ ਨਾਲ ਸਿੱਖਿਆ ਮੰਤਰਾਲਾ ਦੀ ਅਹਿਮ ਮੀਟਿੰਗ ਤੋਂ ਬਾਅਦ ਸੀ.ਬੀ.ਐੱਸ.ਸੀ. ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਦਿੱਤੀਆਂ ਗਈਆਂ ਹਨ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਟਾਲਣ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਹਾਲਾਤਾਂ ਉੱਤੇ 1 ਜੂਨ ਨੂੰ ਮੁੜ ਰੀਵਿਊ ਲਿਆ ਜਾਵੇਗਾ ਤੇ ਅਗਲੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਸਿੱਖਿਆ ਮੰਤਰਾਲੇ ਅਤੇ ਸੀ.ਬੀ.ਐੱਸ.ਈ. ਨੇ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਵਧਦੀ ਮੰਗ ਦੇ ਵਿਚਕਾਰ ਇਕ ਮੀਟਿੰਗ ਕੀਤੀ। ਅੱਜ ਕੀਤੀ ਜਾ ਰਹੀ ਬੈਠਕ ਵਿਚ ਨਾ ਸਿਰਫ ਸੀ.ਬੀ.ਐੱਸ.ਈ. ਉੱਤੇ ਵਿਚਾਰ ਕਰੇਗੀ ਬਲਕਿ ਸਾਰੇ ਸੂਬਿਆਂ ਵਿਚ ਬੋਰਡ ਪ੍ਰੀਖਿਆਵਾਂ ਬਾਰੇ ਇਕਸਾਰ ਨੀਤੀ ਜਾਂ ਦਿਸ਼ਾ ਨਿਰਦੇਸ਼ ਵੀ ਲੈ ਸਕਦੀ ਹੈ, ਜਿਵੇਂ ਕਿ ਕਈ ਰਾਜ ਮੰਤਰੀਆਂ ਵਲੋਂ ਮੰਗ ਕੀਤੀ ਗਈ ਸੀ।
ਪਿਛਲੇ ਸਾਲ, ਸੀ.ਬੀ.ਐੱਸ.ਈ. ਨੂੰ ਕੁਝ ਵਿਸ਼ਿਆਂ ਲਈ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨਾ ਪਿਆ ਸੀ ਅਤੇ ਨਤੀਜਾ ਇਕ ਵਿਸ਼ੇਸ਼ ਯੋਜਨਾ ਦੇ ਅਧਾਰ 'ਤੇ ਐਲਾਨਿਆ ਗਿਆ ਸੀ, ਜਿਸ ਵਿਚ ਕਰਵਾਏ ਗਏ ਪੇਪਰਾਂ ਵਿਚ ਔਸਤਨ ਪ੍ਰਾਪਤ ਕੀਤੇ ਗਏ ਅੰਕ ਅਤੇ ਅੰਦਰੂਨੀ ਮੁਲਾਂਕਣ ਸ਼ਾਮਲ ਸਨ। ਸਿੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਰੱਦ ਕਰਨਾ ਮੁਮਕਿਨ ਨਹੀਂ ਹੈ, ਹਾਲਾਂਕਿ, ਮੁਲਤਵੀ ਹੋਣ ਦੀ ਸੰਭਾਵਨਾ ਹੈ।