CBSE ਬੋਰਡ ਪ੍ਰੀਖਿਆ 2023 ਲਈ ਐਡਮਿਟ ਕਾਰਡ ਜਾਰੀ, ਇਸ ਲਿੰਕ ਤੋਂ ਡਾਇਰੈਕਟ ਕਰੋ ਡਾਊਨਲੋਡ

ਜਾਣਕਾਰੀ ਮੁਤਾਬਿਕ 10ਵੀਂ ਅਤੇ 12ਵੀਂ ਜਮਾਤ ਦੀਆਂ CBSE ਬੋਰਡ ਪ੍ਰੀਖਿਆਵਾਂ 15 ਫਰਵਰੀ, 2023 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ...

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਅਤੇ ਸਕੂਲ ਪ੍ਰਬੰਧਨ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ ਅਧਿਕਾਰਤ ਵੈੱਬਸਾਈਟ cbse.gov.in ਤੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਸੀਬੀਐਸਈ ਵੱਲੋਂ ਪ੍ਰਾਈਵੇਟ ਉਮੀਦਵਾਰਾਂ ਲਈ ਵੀ ਐਡਮਿਟ ਕਾਰਡ ਵੀ ਜਾਰੀ ਕੀਤੇ ਗਏ ਹਨ।

ਜਾਣਕਾਰੀ ਮੁਤਾਬਿਕ 10ਵੀਂ ਅਤੇ 12ਵੀਂ  ਜਮਾਤ ਦੀਆਂ CBSE ਬੋਰਡ ਪ੍ਰੀਖਿਆਵਾਂ 15 ਫਰਵਰੀ, 2023 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। 10ਵੀਂ ਦੀ ਪ੍ਰੀਖਿਆ 21 ਮਾਰਚ ਨੂੰ ਅਤੇ 12ਵੀਂ ਦੀ ਪ੍ਰੀਖਿਆ 5 ਅਪ੍ਰੈਲ ਨੂੰ ਖਤਮ ਹੋਵੇਗੀ।

ਐਡਮਿਟ ਕਾਰਡ  ਇੰਝ ਕਰੋ ਡਾਊਨਲੋਡ
ਵਿਦਿਆਰਥੀ ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਓ।
ਸਕੂਲ ਲੌਗਇਨ ਪੰਨੇ 'ਤੇ ਯੂਜ਼ਰ ਆਈਡੀ ਅਤੇ ਪਾਸਵਰਡ ਨਾਲ ਲੌਗ ਇਨ ਕਰੋ।
ਯੂਜ਼ਰ ਆਈਡੀ, ਸੁਰੱਖਿਆ ਪਿੰਨ ਅਤੇ ਹੋਰ ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
ਸਕੂਲ ਦੇ ਵਿਦਿਆਰਥੀ ਜਮਾਤ ਦੇ ਹਿਸਾਬ ਨਾਲ ਐਡਮਿਟ ਕਾਰਡ ਇਕੱਠੇ ਡਾਊਨਲੋਡ ਕਰ ਸਕਦੇ ਹਨ।
ਐਡਮਿਟ ਕਾਰਡ ਦਾ ਪ੍ਰਿੰਟ ਆਊਟ ਲਓ।

Get the latest update about CBSE ADMIT CARD, check out more about CBSE EXAMS 2023, cbsegovin & CBSE EXAM ADMIT CARD DOWNLOAD

Like us on Facebook or follow us on Twitter for more updates.