ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਜਿਸ ਦੇ ਚਲਦਿਆਂ ਬੋਰਡ ਦੇ ਵਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਲਈ ਵਿਦਿਆਥੀਆਂ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ 'ਚ ਕੇਵਲ ਪਾਰਦਰਸ਼ੀ ਵਸਤਾਂ ਜਿਵੇਂ ਪਾਣੀ ਦੀ ਬੋਤਲ, ਸੈਨੀਟਾਈਜ਼ਰ ਅਤੇ ਪਾਰਦਰਸ਼ੀ ਸਟੇਸ਼ਨਰੀ ਬਾਕਸ ਲੈ ਕੇ ਜਾ ਨੂੰ ਮੰਜੂਰੀ ਮਿਲੀ ਹੈ। ਨਾਲ ਹੀ ਪ੍ਰੀਖਿਆ ਕੇਂਦਰ ਦੇ ਬਾਹਰ ਧਾਰਾ 144 ਲਾਗੂ ਰਹੇਗੀ।
ਇਹ ਵੀ ਪੜ੍ਹੋ :- ਨੌਜਵਾਨਾਂ ਲਈ ਸੁਨਹਿਰਾ ਮੌਕਾ: PSPCL ਵੱਲੋਂ ਸਹਾਇਕ ਲਾਈਨਮੈਨ ਦੀਆਂ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਰਹੀ ਮਾਨ ਸਰਕਾਰ
ਜਾਣਕਾਰੀ ਮੁਤਾਬਿਕ ਵਿਦਿਆਰਥੀਆਂ ਨੂੰ 1 ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣ ਅਤੇ ਮਾਸਕ ਪਾਉਣ ਦੀਆਂ ਹਿਦਾਇਤਾਂ ਹਨ। ਪੇਪਰ ਦਾ ਸਮਾਂ 2 ਘੰਟੇ ਦਾ ਹੋਵੇਗਾ। ਬੱਚਿਆਂ ਨੂੰ ਪੇਪਰ ਪੜ੍ਹਨ ਲਈ 15 ਮਿੰਟ ਦਿੱਤੇ ਜਾਣਗੇ। ਐਡਮਿਟ ਕਾਰਡ 'ਤੇ ਮਾਪਿਆਂ ਦੇ ਦਸਤਖਤ ਲਾਜ਼ਮੀ ਹੋਣਗੇ। 10ਵੀਂ ਦੀ ਮੁੱਖ ਉੱਤਰ ਪੁਸਤਕ ਲਾਲ ਅਤੇ 12ਵੀਂ ਦੀ ਨੀਲੀ ਹੋਵੇਗੀ। ਕਾਪੀ ਵਾਲਾ ਗ੍ਰਾਫ਼ ਦੋਵਾਂ ਜਮਾਤਾਂ ਲਈ ਸਾਂਝਾ ਹੋਵੇਗਾ। ਇਹ ਪ੍ਰੀਖਿਆਵਾਂ ਸਵੇਰੇ 10:30 ਤੋਂ 12:30 ਵਜੇ ਤੱਕ ਹੋਣਗੀਆਂ।
CBSE ਦੇ ਸਪੱਸ਼ਟ ਨਿਰਦੇਸ਼ ਹਨ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਇੱਕ ਬੈਂਚ 'ਤੇ ਸਿਰਫ਼ ਇੱਕ ਬੱਚਾ ਹੀ ਬੈਠੇਗਾ। ਇੱਕ ਕਮਰੇ ਵਿੱਚ 18 ਤੋਂ ਵੱਧ ਬੱਚਿਆਂ ਨੂੰ ਨਹੀਂ ਰੱਖਿਆ ਜਾ ਸਕਦਾ। ਜੇਕਰ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਪ੍ਰੀਖਿਆ ਸੁਪਰਡੈਂਟ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪ੍ਰੀਖਿਆ ਕੇਂਦਰ ਦੇ ਬਾਹਰ ਪੁਲਿਸ ਤਾਇਨਾਤ ਰਹੇਗੀ। ਦਾਖਲਾ ਕਾਰਡ 'ਤੇ ਨਿਰਧਾਰਤ QR ਕੋਡ ਨੂੰ ਸਕੈਨ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ।
Get the latest update about CBSE EXAMS, check out more about TRUE SCOOP PUNJABI, CBSE & EDUCATION NEWS
Like us on Facebook or follow us on Twitter for more updates.